ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਦੇ ਹੈਂਡਬੈਗਸ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਆਪਣੇ ਹੈਂਡਬੈਗ ਨੂੰ ਲੈ ਕੇ ਆਫੀ ਸਿਲੈਕਟਿਵ ਰਹਿੰਦੀਆਂ ਹਨ। ਉਹ ਹਮੇਸ਼ਾ ਅਜਿਹੇ ਹੈਂਡਬੈਗ ਨੂੰ ਹੀ ਕੈਰੀ ਕਰਦੀਆਂ ਹਨ ਜੋ ਉਨ੍ਹਾਂ ਦੀ ਲੁੱਕ ਨੂੰ ਕੰਪਲੀਟ ਕਰੇ ਅਤੇ ਉਨ੍ਹਾਂ ਦੀ ਆਊਟਫਿੱਟ ਨੂੰ ਹੋਰ ਵੀ ਜ਼ਿਆਦਾ ਅਨਹਾਂਸ ਕਰੇ। ਇਸ ਲਈ ਸਮੇਂ-ਸਮੇਂ ’ਤੇ ਔਰਤਾਂ ਵੱਖ-ਵੱਖ ਬ੍ਰਾਂਡ ਅਤੇ ਸਟਾਈਲ ਦੇ ਹੈਂਡਬੈਗ ਨੂੰ ਆਪਣੀ ਹੈਂਡਬੈਗ ਗੈਲਰੀ ’ਚ ਸ਼ਾਮਲ ਕਰਦੀਆਂ ਰਹਿੰਦੀਆਂ ਹਨ।
ਕਿਤੇ ਨਾ ਕਿਤੇ ਹਰ ਔਰਤ ਦੀ ਹੈਂਡਬੈਗ ਗੈਲਰੀ ਇੰਨੀ ਵੱਡੀ ਹੁੰਦੀ ਹੈ, ਜਿਸ ਨਾਲ ਕਿ ਉਹ ਆਪਣੇ ਹਰ ਆਊਟਫਿੱਟ ਦੇ ਨਾਲ ਇਕ ਮੈਚਿੰਗ ਹੈਂਡਬੈਗ ਕੈਰੀ ਕਰ ਸਕਣ। ਵੱਖ-ਵੱਖ ਬ੍ਰਾਂਡ ਵੀ ਇਨ੍ਹਾਂ ਹੈਂਡਬੈਗ ’ਚ ਨਵੀਨਤਾ ਲੈ ਕੇ ਆਉਂਦੇ ਰਹਿੰਦੇ ਹਨ ਤਾਂ ਕਿ ਔਰਤਾਂ ’ਚ ਉਨ੍ਹਾਂ ਦੇ ਬ੍ਰਾਂਡ ਦਾ ਦਬਦਬਾ ਬਣਿਆ ਰਹੇ। ਰੰਗਾਂ ਅਤੇ ਡਿਜ਼ਾਈਨ ਦੇ ਆਧਾਰ ’ਤੇ ਵੀ ਬਾਜ਼ਾਰ ’ਚ ਵੱਖ-ਵੱਖ ਕਿਸਮਾਂ ਦੇ ਹੈਂਡਬੈਗ ਵੀ ਉਪਲੱਬਧ ਰਹਿੰਦੇ ਹਨ। ਜੇਕਰ ਸਾਈਜ਼ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਤੋਂ ਲੈ ਕੇ ਵੱਡੇ ਟਾਟ ਬੈਗ ਤੱਕ ਔਰਤਾਂ ਨੂੰ ਖੂਬ ਪਸੰਦ ਆਉਂਦੇ ਹਨ।
ਆਪਣੇ ਆਊਟਫਿੱਟ ਦੇ ਸਟਾਈਲ ਮੁਤਾਬਕ ਔਰਤਾਂ ਵੱਖ-ਵੱਖ ਕਿਸਮਾਂ ਦੇ ਬੈਗਸ ਨੂੰ ਕੈਰੀ ਕਰਦੀਆਂ ਹਨ। ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਔਰਤਾਂ ਅਜਿਹੇ ਹੈਂਡਬੈਗ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੇ ਉਦੇਸ਼ ਨੂੰ ਹੱਲ ਕਰਨ। ਟ੍ਰੈਵਲਿੰਗ ਕਰਦੇ ਸਮੇਂ ਔਰਤਾਂ ਵੱਡੇ ਟਾਟ ਕਿਸਮ ਦੇ ਬੈਗ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ ਕਿਉਂਕਿ ਉਸ ’ਚ ਉਨ੍ਹਾਂ ਦੀ ਜ਼ਰੂਰਤ ਦਾ ਕਾਫੀ ਸਾਮਾਨ ਆ ਜਾਂਦਾ ਹੈ। ਆਫਿਸ ਲਈ ਉਨ੍ਹਾਂ ਦੀ ਪਸੰਦ ਵੱਖਰੀ ਰਹਿੰਦੀ ਹੈ ਅਤੇ ਸ਼ਾਪਿੰਗ ਲਈ ਵੱਖ-ਵੱਖ ਕਿਸਮਾਂ ਦੇ ਹੈਂਡਬੈਗਸ ਅਤੇ ਸਟਾਈਲ ਉਪਲੱਬਧ ਹੋਣ ਕਾਰਨ ਔਰਤਾਂ ਦੀ ਹੈਂਡਬੈਗ ਗੈਲਰੀ ਹਮੇਸ਼ਾ ਚੰਗੀ ਤਰ੍ਹਾਂ ਤਿਆਰ ਅਤੇ ਨਿਖਰੀ ਦਿਖਾਈ ਦਿੰਦੀ ਹੈ। ਕਈ ਮੌਕਿਆਂ ’ਤੇ ਉਹ ਆਪਣੇ ਆਊਟਫਿੱਟ ਦੇ ਨਾਲ ਅਤੇ ਮੌਕੇ ਦੇ ਨਾਲ ਮੈਚਿੰਗ ਹੈਂਡਬੈਗ ਕੈਰੀ ਕਰਨਾ ਪਸੰਦ ਕਰਦੀਆਂ ਹਨ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਸਭ ’ਚ ਪਿੱਛੇ ਨਹੀਂ ਹਨ, ਸਗੋਂ ਇਹ ਕਿਹਾ ਜਾ ਸਕਦਾ ਹੈ ਕਿ ਅੰਮ੍ਰਿਤਸਰ ਦੀਆਂ ਔਰਤਾਂ ਇਸ ਸਭ ’ਚ ਟ੍ਰੈਂਡ ਸੈਂਟਰ ਦਾ ਕੰਮ ਕਰਦੀਆਂ ਹਨ ਕਿਉਂਕਿ ਅੰਮ੍ਰਿਤਸਰ ਦੀਆਂ ਔਰਤਾਂ ਜਿੱਥੇ ਆਪਣੇ ਪ੍ਰੋਫੈਸ਼ਨ ’ਚ ਕਾਫੀ ਪ੍ਰੋਫੈਸ਼ਨਲ ਅਤੇ ਕਾਨਫੀਡੈਂਟ ਹਨ, ਉਥੇ ਹੀ ਉਹ ਆਪਣੀ ਲੁੱਕ ’ਚ ਵੀ ਕਾਫੀ ਪਰਾਟੀਕੁਲਰ ਰਹਿੰਦੀਆਂ ਹਨ ਅਤੇ ਵੱਖ-ਵੱਖ ਮੌਕਿਆਂ ’ਤੇ ਵੱਖ-ਵੱਖ ਕਿਸਮਾਂ ਦੇ ਹੈਂਡਬੈਗ ਦੇ ਨਾਲ ਦਿਖਾਈ ਦਿੰਦੀਆਂ ਹਨ, ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਵੀ ਨਿਖਾਰ ਦਿੰਦੇ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੀਆਂ ਖੂਬਸੂਰਤ ਤਸਵੀਰਾਂ ਹੈਂਡਬੈਗ ਕੈਰੀ ਕਰਦੇ ਹੋਏ ਆਪਣੇ ਕੈਮਰੇ ’ਚ ਕੈਦ ਕੀਤੀਆਂ।
ਬੰਦੀ ਸਿੰਘਾਂ ਦੀ ਰਿਹਾਈ ਲਈ ਪੈਦਲ ਮਾਰਚ ਹੁਣ 20 ਸਤੰਬਰ ਦੀ ਬਜਾਏ 10 ਨਵੰਬਰ ਨੂੰ ਹੋਵੇਗਾ
NEXT STORY