ਅੰਮ੍ਰਿਤਸਰ (ਜ.ਬ)- ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਇਕ ਵਾਰ ਫ਼ਿਰ ਹੈਰੋਇਨ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਡੀ. ਆਰ. ਆਈ. ਅਤੇ ਕਸਟਮ ਵਿਭਾਗ ਦੀ ਟੀਮ ਨੇ ਅਫ਼ਗਾਨਿਸਤਾਨ ਤੋਂ ਆਯਾਤ ਕੀਤੀ ਗਈ ਝਾੜੂ ਦੀ ਖੇਪ ਵਿੱਚੋਂ 5 ਕਿਲੋ 480 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 38 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਖੁਸ਼ ਕੀਤਾ 'ਪਾਵਰਕੌਮ', ਅਪ੍ਰੈਲ ਮਹੀਨੇ 'ਚ ਸਬਸਿਡੀ ਤੋਂ ਵੱਧ ਮਿਲੀ ਅਦਾਇਗੀ
ਇਸ ਮਾਮਲੇ ਵਿਚ ਡੀ. ਆਰ. ਆਈ. ਦੀ ਟੀਮ ਨੇ ਝਾੜੂ ਆਯਾਤ ਕਰਨ ਵਾਲੇ ਜੋੜੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਟਰੇਸ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗੱਲ ਕਰੀਏ ਤਾਂ ਝਾੜੂਆਂ ਦੀ ਖੇਪ ਪਹਿਲੀ ਵਾਰ ਆਈ. ਸੀ .ਪੀ. ਅਟਾਰੀ ਬਾਰਡਰ ’ਤੇ ਆਯਾਤ ਕੀਤਾ ਗਿਆ ਸੀ ਪਰ ਖੇਪ ਦੀ ਆਯਾਤ ਕਰਨ ਵਾਲੇ ਜੋੜੇ ’ਤੇ ਪਹਿਲਾਂ ਵੀ ਦਿੱਲੀ ਦੇ ਲਾਜਪਤ ਨਗਰ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਸੀ ਅਤੇ ਡੀ .ਆਰ. ਆਈ ਦੀ ਟੀਮ ਲੰਮੇ ਸਮੇਂ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ
ਫ਼ਿਲਹਾਲ ਲੰਮੇ ਸਮੇਂ ਬਾਅਦ ਡੀ. ਆਰ. ਆਈ ਅਤੇ ਕਸਟਮ ਵਿਭਾਗ ਦੀ ਟੀਮ ਨੇ ਇਸ ਤਰ੍ਹਾਂ ਦਾ ਕੇਸ ਬਣਾਇਆ ਹੈ। ਇਸ ਤੋਂ ਪਹਿਲਾਂ ਕਸਟਮ ਵਿਭਾਗ ਦੀ ਟੀਮ ਨੇ ਪਾਕਿਸਤਾਨ ਤੋਂ ਆਯਾਤ ਕੀਤੇ ਨਮਕ ਦੀ ਖੇਪ ਵਿਚੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ, ਜਿਸ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਮਲੱਠੀ ਤੋਂ 105 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਮਰੀਕ ਤੋਂ ਪਰਿਵਾਰ ਖ਼ਫ਼ਾ, ਦੁਖੀ ਹੋ ਕਹੀਆਂ ਇਹ ਗੱਲਾਂ
ਜਾਣਕਾਰੀ ਅਨੁਸਾਰ 40 ਬੈਗਾਂ ’ਚ 4000 ਝਾੜੂ ਸਨ, ਜਿਨ੍ਹਾਂ ’ਚ ਹੈਰੋਇਨ ਨੂੰ ਬਾਂਸ ਦੇ 442 ਖੋਖਲੇ ਛੋਟੇ ਟੁੱਕੜਿਆਂ ਜਾਂ ਡੰਡਿਆਂ ’ਚ ਲੁਕੋ ਕੇ ਭਰਿਆ ਗਿਆ ਸੀ। ਇਨ੍ਹਾਂ ਡੰਡਿਆਂ ਨੂੰ 3 ਬੈਗਾਂ ’ਚ ਭਰਿਆ ਗਿਆ ਸੀ, ਜਿਨ੍ਹਾਂ ਦੇ ਸਿਰੇ ਨੂੰ ਮੁੜ ਤੋਂ ਸੀਲ ਕਰ ਦਿੱਤਾ ਗਿਆ ਸੀ ਅਤੇ ਅਜਿਹੀਆਂ ਛੜੀਆਂ ਨੂੰ ਅੱਗੇ ਅਫ਼ਗਾਨ ਝਾੜੂ ਦੇ ਅੰਦਰ ਲੁਕੋ ਕੇ ਪੈਕ ਕਰ ਦਿੱਤਾ ਗਿਆ ਸੀ, ਜੋ ਬਾਹਰ ਲੋਹੇ ਦੀ ਤਾਰ ਨਾਲ ਬੰਨ੍ਹੀਆਂ ਹੋਈਆਂ ਸਨ। ਅਫ਼ਗਾਨਿਸਤਾਨ ਤੋਂ ‘ਅਫ਼ਗਾਨ ਬਰੂਮਸ’ ਦੀ ਕਾਰਗੋ ਖੇਪ ਨੂੰ ਇਕ ਅਫ਼ਗਾਨ ਨਾਗਰਿਕ ਨੇ ਆਪਣੀ ਭਾਰਤੀ ਨਾਗਰਿਕਤਾ ਵਾਲੀ ਪਤਨੀ ਨਾਲ ਮਿਲ ਕੇ ਨਕਲੀ ਭਾਰਤੀ ਆਈ. ਡੀ. ਨਾਲ ਦਰਾਮਦ ਕੀਤੀ ਸੀ। ਉਕਤ ਅਫ਼ਗਾਨ ਨਾਗਰਿਕ 2018 ’ਚ ਦਿੱਲੀ ਪੁਲਸ ਵੱਲੋਂ ਦਰਜ ਐੱਨ. ਡੀ. ਪੀ. ਐੱਸ. ਮਾਮਲੇ ’ਚ ਜ਼ਮਾਨਤ ’ਤੇ ਬਾਹਰ ਸੀ। ਅਫ਼ਗਾਨ ਨਾਗਰਿਕ ਅਤੇ ਉਸ ਦੀ ਪਤਨੀ ਦੋਵਾਂ ਨੂੰ ਐੱਨ. ਡੀ. ਪੀ. ਐੱਸ. ਐਕਟ, 1985 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇਸ ਸਬੰਧੀ ਮਾਡਿਊਲ ਅਤੇ ਹੋਰ ਸਬੂਤ ਇਕੱਠੇ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਵਿਜੀਲੈਂਸ ਵੱਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ 'ਚ ਨੰਬਰਦਾਰ ਗ੍ਰਿਫ਼ਤਾਰ
NEXT STORY