ਗੁਰਦਾਸਪੁਰ (ਹੇਮੰਤ) - ਬੀਤੇ ਦਿਨੀ ਇਕ ਹਸਪਤਾਲ ਵਿਚ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਵਾਉਣ ਦੌਰਾਨ ਇਕ ਸਰਕਾਰੀ ਅਧਿਆਪਕਾ ਦੀ ਮੌਤ ਹੋ ਗਈ ਸੀ। ਜਨਾਨੀ ਦੀ ਮੌਤ ਦਾ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ਦੀ ਅਣਗਹਿਲੀ ਦੱਸਿਆ ਜਾ ਰਿਹਾ ਸੀ। ਪੁਲਸ ਨੇ ਕਾਰਵਾਈ ਕਰਦੇ ਹੋਏ 3 ਡਾਕਟਰਾਂ ਅਤੇ 3 ਅਣਪਛਾਤਿਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਿਮਰਨਜੀਤ ਸਿੰਘ ਮਾਨ ਕੋਰੋਨਾ ਪਾਜ਼ੇਟਿਵ, ਟਵੀਟ ਕਰ ਕਹੀ ਇਹ ਗੱਲ
ਇਸ ਮੌਕੇ ਜਾਣਕਾਰੀ ਦਿੰਦਿਆ ਏ.ਐੱਸ.ਆਈ ਰਾਜ ਮਸੀਹ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਸੁਖਰਾਜ ਸਿੰਘ ਪੁੱਤਰ ਸਵਿੰਦਰ ਸਿੰਘ ਨਿਵਾਸੀ 125/13 ਸ਼ਹੀਦ ਭਗਤ ਸਿੰਘ ਨਗਰ ਜੇਲ੍ਹ ਰੋਡ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਪਤਨੀ ਪਰਿਮਲਦੀਪ ਕੌਰ ਗੋਰਮਿੰਟ ਟੀਚਰ ਸੀ। ਉਹ 28 ਤਾਰੀਖ਼ ਨੂੰ ਆਪਣੀ ਪਤਨੀ ਨੂੰ ਭਾਟੀਆ ਹਸਪਤਾਲ ਗੁਰਦਾਸਪੁਰ ਵਿਖੇ ਪਿੱਤੇ ਦੀ ਪੱਥਰੀ ਦਾ ਇਲਾਜ ਕਰਵਾਉਣ ਲਈ ਲੈ ਕੇ ਆਇਆ ਸੀ। ਡਾਕਟਰਾਂ ਵੱਲੋਂ ਉਸ ਦੀ ਪਤਨੀ ਦਾ ਆਪ੍ਰੇਸ਼ਨ ਕਰਨ ਲਈ ਉਸ ਨੂੰ ਆਪ੍ਰੇਸ਼ਨ ਥਿਏਟਰ ਵਿਖੇ ਲੈ ਗਏ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਇਸ ਦੌਰਾਨ ਇਕ ਸਟਾਫ ਨਰਸ ਨੇ ਆ ਕੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੀ ਪਤਨੀ ਦੇ ਸਾਹ ਘੱਟ ਆ ਰਹੇ ਹਨ ਜਦ ਉਨ੍ਹਾਂ ਨੇ ਆਪ੍ਰੇਸ਼ਨ ਥਿਏਟਰ ਅੰਦਰ ਜਾ ਕੇ ਆਪਣੀ ਪਤਨੀ ਦੀ ਨਬਜ਼ ਚੈੱਕ ਕਰਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਰਾਜ ਸਮੀਹ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੇ ਪਤੀ ਦੇ ਬਿਆਨਾ ਦੇ ਆਧਾਰ ’ਤੇ ਡਾ. ਹਰਭਜਨ ਸਿੰਘ ਭਾਟੀਆ ਅਤੇ ਡਾ. ਮਨਜੀਤ ਸਿੰਘ ਬੱਬਰ ਤੇ ਡਾ. ਸਾਹਿਨ ਵਾਸੀਆਨ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 304 ਏ. 34 ਆਈ.ਪੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਤਰਨਤਾਰਨ: ਭਾਰਤ-ਪਾਕਿ ਸਰਹੱਦ ’ਚ ਮੁੜ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ
NEXT STORY