ਤਰਨਤਾਰਨ, (ਰਾਜੂ)- ਥਾਣਾ ਸਰਹਾਲੀ ਦੀ ਪੁਲਸ ਨੇ ਭਾਰੀ ਮਾਤਰਾ ਵਿਚ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਫਤੀਸ਼ੀ ਅਫਸਰ ਏ. ਐੱਸ. ਆਈ. ਸੇਵਕ ਸਿੰਘ ਨੇ ਦੱਸਿਆ ਕਿ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੌਰਾਨੇ ਗਸ਼ਤ ਪਿੰਡ ਸਰਹਾਲੀ ਕਲਾਂ ਲਹਿੰਦੀ ਬਾਹੀ ਪੱਕੀ ਸਡ਼ਕ ਮੋਡ਼ ਸ਼ਕਰੀ ਤੋਂ ਗੁਰਸੇਵਕ ਸਿੰਘ ਕੌਮ ਮਜ਼੍ਹਬੀ ਸਿੱਖ ਵਾਸੀ ਸ਼ਕਰੀ ਥਾਣਾ ਸਰਹਾਲੀ ਨੂੰ ਕਾਬੂ ਕਰਕੇ ਉਸ ਪਾਸੋਂ 15000 ਐੱਮ. ਐੱਲ. ਸ਼ਰਾਬ ਨਾਜਾਇਜ਼ (20 ਬੋਤਲਾਂ) ਬ੍ਰਾਮਦ ਕਰਕੇ ਉਸ ਖਿਲਾਫ ਥਾਣਾ ਸਰਹਾਲੀ ਵਿਚ ਮੁਕੱਦਮਾ ਦਰਜ ਕਰ ਲਿਆ ਹੈ।
ਟ੍ਰੈਫਿਕ ਪੁਲਸ ਨੇ ਨਾਜਾਇਜ਼ ਕਬਜ਼ੇ ਹਟਾਏ
NEXT STORY