ਅੰਮ੍ਰਿਤਸਰ, (ਵਡ਼ੈਚ)- ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਨਿਗਮ ਦੇ ਲੈਂਡ ਅਤੇ ਸਿਹਤ ਵਿਭਾਗ ਵੱਲੋਂ ਸਡ਼ਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ। ®ਅਸਟੇਟ ਅਧਿਕਾਰੀ ਦੀ ਦੇਖ-ਰੇਖ ’ਚ ਕਰਮਚਾਰੀਆਂ ਵੱਲੋਂ ਮਾਲ ਰੋਡ, ਰਣਜੀਤ ਐਵੀਨਿਊ, ਰਾਮਬਾਗ ਦੀਆਂ ਸਡ਼ਕਾਂ ਤੋਂ ਰੇਹਡ਼ੀ-ਫਡ਼੍ਹੀ ਵਾਲਿਅਾਂ ਤੇ ਹੋਰਨਾਂ ਵੱਲੋੋਂ ਫੁੱਟਪਾਥਾਂ ਤੇ ਸਡ਼ਕਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਕਾਰਵਾਈ ਦੌਰਾਨ ਸਡ਼ਕਾਂ ’ਤੇ ਨਾਜਾਇਜ਼ ਤਰੀਕੇ ਨਾਲ ਲਾਈਆਂ ਰੇਹਡ਼ੀਆਂ ਤੇ ਹੋਰ ਸਾਮਾਨ ਕਬਜ਼ੇ ਵਿਚ ਲੈ ਕੇ ਨਿਗਮ ਦੇ ਵਾਹਨਾਂ ਵਿਚ ਰੱਖਿਆ ਗਿਆ। ®ਇਸ ਮੌਕੇ ਇੰਸਪੈਕਟਰ ਕੇਵਲ ਕ੍ਰਿਸ਼ਨ, ਪਰਮਜੀਤ ਸਿੰਘ, ਕੁਲਦੀਪ ਸਿੰਘ ਤੇ ਸੁਰਿੰਦਰ ਸ਼ਰਮਾ ਸਮੇਤ ਹੋਰ ਨਿਗਮ ਤੇ ਪੁਲਸ ਕਰਮਚਾਰੀ ਮੌਜੂਦ ਸਨ।
8 ਮਹੀਨੇ ਬਾਅਦ ਵੀ ਅਾਨਲਾਈਨ ਰਜਿਸਟਰੀ ਅਪੁਆਇੰਟਮੈਂਟ ਸਿਸਟਮ ’ਚ ਕਮੀਆਂ
NEXT STORY