ਬਟਾਲਾ (ਸਾਹਿਲ)-ਗਾਲੀ ਗਲੋਚ ਕਰਨ ਤੋਂ ਰੋਕਣ ’ਤੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ 5 ਪਛਾਤਿਆਂ ਤੇ 2 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਰਛਪਾਲ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਧੌਲਪੁਰ ਨੇ ਲਿਖਵਾਇਆ ਕਿ ਬੀਤੀ 20 ਜੁਲਾਈ ਨੂੰ ਸ਼ਾਮ ਸਵਾ 7 ਵਜੇ ਦੇ ਕਰੀਬ ਉਹ ਪਿੰਡ ਦੇ ਬਾਹਰਵਾਰ ਪੱਕੀ ਸੜਕ ’ਤੇ ਖੜ੍ਹਾ ਸੀ ਕਿ ਪਿੰਡ ਦੇ ਹੀ ਨੌਜਵਾਨਾਂ ਨੇ ਉਸ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਉਸ ਨੇ ਸਬੰਧਤ ਨੌਜਵਾਨਾਂ ਨੂੰ ਗਾਲਾਂ ਕੱਢਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਰੰਜਿਸ਼ਨ ਉਸ ਨੂੰ ਦਸਤੀ ਹਥਿਆਰਾਂ ਨਾਲ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਫ਼ਰਾਰ ਹੋ ਗਏ।
ਉਕਤ ਮਾਮਲੇ ਸਬੰਧੀ ਐੱਸ. ਆਈ. ਕੰਵਲਪ੍ਰੀਤ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਕਿਲਾ ਲਾਲ ਸਿੰਘ ਵਿਖੇ ਸਬੰਧਤ 5 ਪਛਾਤਿਆਂ ਤੇ 2 ਅਣਪਛਾਤਿਆਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਬਾਲਗ ਬੱਚਿਆਂ ਦੇ ਵਾਹਨ ਚਲਾਉਣ ਦੇ ਮਾਮਲੇ ’ਚ ਮਾਪਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
NEXT STORY