ਗੁਰਦਾਸਪੁਰ (ਵਿਨੋਦ)— ਅੱਜ ਫਿਰ ਕੇਂਦਰੀ ਜੇਲ ਗੁਰਦਾਸਪੁਰ 'ਚ ਇਕ ਕੈਦੀ ਤੋਂ ਮੋਬਾਇਲ ਬਰਾਮਦ ਹੋਣ ਅਤੇ ਬੀਤੀ ਰਾਤ ਵੀ ਇਕ ਕੈਦੀ ਤੋਂ ਮੋਬਾਇਲ ਬਰਾਮਦ ਹੋਣ ਦੇ ਨਾਲ-ਨਾਲ ਇਸ ਜੇਲ 'ਚ ਪਿਛਲੇ ਤਿੰਨ ਮਹੀਨੇ ਤੋਂ ਲਗਭਗ 30 ਮੋਬਾਇਲ ਬਰਾਮਦ ਹੋਣ ਦੇ ਕਾਰਨ ਇਸ ਜੇਲ ਦੀ ਸੁਰੱਖਿਆ ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।
ਪੁਲਸ ਅਧਿਕਾਰੀ ਮੰਨਦੇ ਹਨ ਕਿ ਕਿਤੇ ਨਾ ਕਿਤੇ ਲਾਪਰਵਾਹੀ ਤੇ ਹੈ ਜਿਹੜਾ ਜੇਲ 'ਚ ਬਿਨਾਂ ਰੋਕ ਟੋਕ ਇਕ-ਇਕ ਮੋਬਾਇਲ ਪਹੁੰਚਾ ਰਹੇ ਹਨ ਪਰ ਇਹ ਵੀ ਸੱਚ ਹੈ ਕਿ ਜਲਦੀ ਹੀ ਇਸ ਜੇਲ ਤੋਂ ਕੈਦੀਆਂ ਤੋਂ ਇਹ ਮੋਬਾਇਲ ਬਰਾਮਦ ਕਰ ਕੀਤੇ ਜਾਂਦੇ ਹਨ। ਪਰ ਕਿੰਨੇ ਮੋਬਾਇਲ ਅਜੇ ਵੀ ਜੇਲ 'ਚ ਪਏ ਹਨ ਅਤੇ ਬਰਾਮਦ ਨਹੀਂ ਕੀਤੇ ਹੋਏ ਇਹ ਚਿੰਤਾ ਦਾ ਕਾਰਨ ਹੈ।
ਅੱਜ ਕੇਂਦਰੀ ਜੇਲ ਗੁਰਦਾਸਪੁਰ ਨੇ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਨੂੰ ਪੱਤਰ ਲਿਖ ਕੇ ਸੂਚਨਾ ਦਿੱਤੀ ਕਿ ਜੇਲ 'ਚ ਅਧਿਕਾਰੀਆਂ ਵੱਲੋਂ ਬੈਰਕ ਨੰਬਰ- 2 ਦੀ ਅਚਨਚੇਤ ਚੈਕਿੰਗ ਕੀਤੀ ਗਈ ਤੇ ਹਵਾਲਾਤੀ ਕੰਵਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਪਿੰਡ ਫਤਿਹਗੜ੍ਹ ਚੂੜੀਆਂ ਤੋਂ ਇਕ ਮੋਬਾਇਲ ਬੈਟਰੀ ਤੇ ਸਿਮ ਕਾਰਡ ਸਮੇਤ ਬਰਾਮਦ ਹੋਇਆ, ਜਿਸ ਸਬੰਧੀ ਸਿਟੀ ਪੁਲਸ ਸਟੇਸ਼ਨ 'ਚ ਕੇਸ ਦਰਜ ਕਰ ਲਿਆ ਗਿਆ ਹੈ। ਜਦਕਿ ਬੀਤੀ ਰਾਤ ਵੀ ਇਸ ਜੇਲ ਤੋਂ ਇਕ ਮੋਬਾਇਲ ਬਰਾਮਦ ਹੋਇਆ ਸੀ। ਇਸ ਸੰਬੰਧੀ ਜੇਲ ਅਧਿਕਾਰੀ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ ਪਰ ਇਹ ਮੋਬਾਇਲ ਜੇਲ ਦੇ ਅੰਦਰ ਕਿਸ ਤਰ੍ਹਾਂ ਪਹੁੰਚਦੇ ਹਨ। ਇਸ ਸਬੰਧੀ ਵੀ ਅੱਜ ਤੱਕ ਪੁਲਸ, ਖੁਫੀਆ ਏਜੰਸੀਆਂ ਅਤੇ ਜੇਲ ਅਧਿਕਾਰੀ ਪਤਾ ਕਰਨ 'ਚ ਸਫਲਤਾ ਹਾਸਲ ਨਹੀਂ ਕਰ ਸਕੇ।
ਵਿਆਹ ਦਾ ਵਾਅਦਾ ਕਰਕੇ ਬਲਾਤਕਾਰ ਕਰਨ ਵਾਲੇ ਦੋਸ਼ੀ ਦੇ ਵਿਰੁੱਧ ਕੇਸ ਦਰਜ
NEXT STORY