ਗੁਰਦਾਸਪੁਰ (ਸਰਬਜੀਤ) - ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚੋਂ ਇੱਕ ਕੈਦੀ ਕੋਲੋਂ ਵੱਖ-ਵੱਖ ਕੰਪਨੀਆਂ ਦੀਆਂ 10 ਸਿੰਮਾ ਬਰਾਮਦ ਕੀਤੀਆਂ ਗਈਆਂ। ਕੈਦੀ ਖ਼ਿਲਾਫ਼ ਪੁਲਸ ਨੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਮਾਮਲਾ ਦਰਜ ਕਰ ਦਿੱਤਾ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸਹਾਇਕ ਸੁਪਰਡੰਟ ਜੋਗਿੰਦਰ ਸਿੰਘ ਨੇ ਦੱਸਿਆ ਕਿ ਕੈਦੀ ਤਰਨਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜਲੰਧਰ ਖ਼ਿਲਾਫ਼ ਸਾਲ 2013 ਤਹਿਤ ਐੱਨ.ਡੀ.ਪੀ.ਐੱਸ ਏਕਟ ਤਹਿਤ ਥਾਣਾ ਭਾਰਗੋ ਕੈਂਪ ਜਲੰਧਰ ਵਿਖੇ ਮਾਮਲਾ ਦਰਜ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ - 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’
ਉਕਤ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਪੈਰੋਲ ’ਤੇ ਗਿਆ ਸੀ। ਬੀਤੇ ਦਿਨ ਪੈਰੋਟ ਕੱਟ ਕੇ ਵਾਪਿਸ ਆਇਆ ਸੀ, ਜਿਸ ਦੀ ਰੁਟੀਨ ਅਨੁਸਾਰ ਜੇਲ੍ਹ ਦੀ ਡਿਊੜੀ ਵਿੱਚ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕੈਦੀ ਕੋਲੋਂ 1 ਸਿੰਮ ਏਅਰਟੈਲ, ਦੋ ਬੀ.ਐੱਸ.ਐੱਨ.ਐੱਲ ਦੀਆਂ 2 ਅਤੇ ਵੀ.ਆਈ. ਦੀਆਂ 7 ਸਿੰਮਾ ਬਰਾਮਦ ਕੀਤੀਆਂ ਗਈਆਂ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼
ਅੰਮ੍ਰਿਤਸਰ : ਅਟਾਰੀ ਬਾਰਡਰ ’ਤੇ ਅਫਗਾਨੀ ਗੰਢਿਆਂ ਦੇ ਟਰੱਕ ’ਚੋਂ ਮਿਲੇ ਵਿਦੇਸ਼ੀ ਪਟਾਕੇ ਤੇ ਡੈਟੋਨੇਟਰ
NEXT STORY