ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)- ਇਕ ਸਨਅਤਕਾਰ ਨੂੰ ਬੰਨ੍ਹ ਕੇ ਉਸ ਨੂੰ ਰਿਵਾਲਵਰ ਦਾ ਬੱਟ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕਮਲ ਕੁਮਾਰ ਉਰਫ਼ ਬੋਰੀ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਮਾਮਲੇ ਵਿਚ ਥਾਣਾ ਕੰਟੋਨਮੈਟ ਵੱਲੋਂ ਉਸ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਕਮਲ ਬੋਰੀ ਨੂੰ ਗ੍ਰਿਫ਼ਤਾਰ ਕਰ ਕੇ ਬੀਤੇ ਦਿਨ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਜੱਜ ਨੇ ਤਿੰਨ ਦਿਨਾਂ ਦਾ ਰਿਮਾਂਡ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 3 ਦਿਨਾਂ ਤੱਕ ਛੁੱਟੀਆਂ ਦਾ ਐਲਾਨ
ਪ੍ਰਾਪਤ ਜਾਣਕਾਰੀ ਅਨੁਸਾਰ ਸਨਅਤਕਾਰ ਵਿਨੋਦ ਸਮਰਾ ਪੁੱਤਰ ਚਮਨ ਲਾਲ ਵਾਸੀ ਜੋਸ਼ੀ ਕਾਲੋਨੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਕਤ ਕਮਲ ਬੋਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਿਵਾਲਵਰ ਦੇ ਬੱਟ ਨਾਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਸੀਨੀਅਰ ਸਿਟੀਜ਼ਨ ਹੈ ਅਤੇ ਉਸ ਨੇ ਆਪਣੀ ਜ਼ਮੀਨ ’ਤੇ ਕਬਜ਼ੇ ਸਬੰਧੀ ਅਦਾਲਤ ਵਿਚ ਕੇਸ ਵੀ ਦਾਇਰ ਕੀਤਾ ਹੋਇਆ ਹੈ। ਪੁਲਸ ਨੇ ਇਸ ਮਾਮਲੇ ਵਿਚ ਗੰਭੀਰਤਾ ਦਿਖਾਉਂਦੇ ਹੋਏ ਸ਼ਨੀਵਾਰ ਨੂੰ ਕਮਲ ਬੋਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸੇ ਦਿਨ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ। ਅੱਜ ਉਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਹੁਣ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਹੋਰ ਰਿਮਾਂਡ ਮਿਲਿਆ ਹੈ। ਬੋਰੀ ਵੱਲੋਂ ਪੇਸ਼ ਹੋਏ ਵਕੀਲ ਸੀਨੀਅਰ ਐਡਵੋਕੇਟ ਪ੍ਰਦੀਪ ਕੁਮਾਰ ਸੈਣੀ ਨੇ ਦੱਸਿਆ ਕਿ ਦੋ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ ਜਦੋਂਕਿ ਅਦਾਲਤ ਵਿੱਚ ਪੇਸ਼ ਹੋਏ ਸਬੰਧਤ ਪੁਲਸ ਅਧਿਕਾਰੀ ਅਨੁਸਾਰ ਰਿਮਾਂਡ ਦੀ ਮਿਆਦ 3 ਦਿਨ ਦੱਸੀ ਹੈ।
ਇਹ ਵੀ ਪੜ੍ਹੋ- ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਡਿਊਟੀਆਂ ਦੇ ਚੱਕਰ ’ਚ ਢਾਈ ਮਹੀਨੇ ਦੇ ਬੱਚੇ ਦੀ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਉੱਚ ਅਧਿਕਾਰੀਆਂ ਦੇ ਧਿਆਨ ’ਚ ਆਉਣ ਬਾਅਦ ਖੁੱਲ੍ਹੀ ਜਾਂਚ
ਕਮਲ ਬੋਰੀ ਦੀਆਂ ਮੁਸ਼ਕਿਲਾਂ ਦੀਆਂ ਚਰਚਾ ਕਰੀਏ ਤਾਂ ਪੁਲਸ ਨੇ ਉਸ ਵਿਰੁੱਧ ਤਿੰਨ ਹੋਰ ਕੇਸ ਖੋਲ ਦਿੱਤੇ ਹਨ, ਜਿਨ੍ਹਾਂ ਵਿਚ ਉਸ ਵਿਰੁੱਧ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਮਾਮਲਾ 2 ਸਾਲ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਸ਼ਿਕਾਇਤ ਦਾ ਨਿਪਟਾਰਾ ਕਰਨ ਵਾਲਾ ਥਾਣਾ ਮੁੱਖੀ ਅਧਿਕਾਰੀ ਹੁਣ ਕਮਲ ਬੋਰੀ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਪੱਧਰ ਤੱਕ ਉੱਠੇ ਹੰਗਾਮੇ ਦਰਮਿਆਨ ਲਾਈਨ ਹਾਜ਼ਰ ਹੋਇਆ ਹੈ।
ਇਹ ਵੀ ਪੜ੍ਹੋ- 54 ਮੁਕੱਦਮਿਆਂ ’ਚ ਨਾਮਜ਼ਦ ਖ਼ਤਰਨਾਕ ਗੈਂਗਸਟਰ ਗੋਰੂ ਬੱਚਾ ਦੀ ਜੇਲ੍ਹ ’ਚ ਵਿਗੜੀ ਸਿਹਤ
ਇਸ ਦੇ ਨਾਲ ਹੀ ਕਮਲ ਬੋਰੀ ਖ਼ਿਲਾਫ਼ ਆਈਆਂ ਸ਼ਿਕਾਇਤਾਂ ’ਤੇ ਕਾਰਵਾਈ ਨਾ ਕਰਨ ਕਾਰਨ ਕਈ ਇੰਸਪੈਕਟਰਾਂ ਦੇ ਇੱਥੋਂ ਤਬਾਦਲੇ ਕਰ ਦਿੱਤੇ ਗਏ ਹਨ। ਹੁਣ ਇਹ ਸ਼ਿਕਾਇਤਾਂ ਥਾਣਿਆਂ ਦੇ ਐੱਸ. ਐੱਚ. ਓਜ਼ ਅਤੇ ਡੀ. ਐੱਸ. ਪੀਜ਼ ਤੋਂ ਉਪਰ ਉਠਦੇ ਹੋਏ ਏ. ਡੀ. ਸੀ. ਪੀ ਅਤੇ ਇਸ ਤੋਂ ਉਪਰਲੇ ਪੱਧਰ ’ਤੇ ਯੋਗ ਉੱਚ ਪੁਲਸ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਹੈ ਅਤੇ ਕਮਲ ਬੋਰੀ ਖ਼ਿਲਾਫ਼ ਦੋ-ਤਿੰਨ ਹੋਰ ਕੇਸ ਵੀ ਖੁੱਲ੍ਹ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਔਰਤ ਸਮੇਤ ਸਰੋਵਰ ’ਚ ਮਾਰੀ ਛਾਲ
NEXT STORY