ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਦੇ ਦਰਸ਼ਨ ਕਰਨ ਲਈ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਚੱਲ ਕੇ ਆਇਆ ਸੰਗ ਗੁਰਦਾਸਪੁਰ ਪਹੁੰਚ ਗਿਆ ਹੈ ਅਤੇ ਸੰਗ ਵਿੱਚ ਠਾਠਾਂ ਮਾਰਦਾ ਸ਼ਰਧਾਲੂਆਂ ਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ।
ਗੁਰਦਾਸਪੁਰ 'ਚ ਪਹੁੰਚਣ 'ਤੇ ਲੋਕਾਂ ਵੱਲੋਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਜਗ੍ਹਾ-ਜਗ੍ਹਾ ਸੰਗਤ ਦੇ ਲਈ ਖਾਣ ਪੀਣ ਦੀਆਂ ਚੀਜ਼ਾਂ ਦੇ ਲੰਗਰ ਲਗਾਏ ਗਏ। ਸੰਗਤ ਪੜਾਅ ਦਰ ਪੜਾਅ ਪਾਰ ਕਰਦੀ ਹੋਈ ਭਲਕੇ ਭਾਵ 4 ਮਾਰਚ ਨੂੰ ਸ਼ਾਮ ਡੇਰਾ ਬਾਬਾ ਨਾਨਕ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚੋਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪਹੁੰਚਗੀ, ਜਦਕਿ ਅੱਜ ਇਹ ਸੰਗਤ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੋੜਾ ਛੱਤਰਾਂ ਵਿਖੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਰਾਮ ਕਰੇਗੀ।

ਉੱਥੇ ਹੀ ਬਜ਼ੁਰਗ ਗੁਰਸਿੱਖ ਬਾਬਾ ਜਰਨੈਲ ਸਿੰਘ ਅਤੇ ਭਾਈ ਰਾਮ ਸਿੰਘ ਖਾਲਸਾ ਨੇ ਝੋਲਾ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਕਿ ਇਹ ਚੌਲਾ ਬਾਬਾ ਨਾਨਕ ਦੀ ਸੱਤਵੀਂ ਪੀੜ੍ਹੀ ਵੱਲੋਂ ਅਰਬ ਦੇਸ਼ ਤੋਂ ਲਿਆ ਕੇ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਚੋਲਾ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਦਰਸ਼ਨ ਲਈ ਹਰ ਸਾਲ ਸੰਗਤ ਵੱਡੇ ਸੰਗ ਦੇ ਰੂਪ ਵਿੱਚ ਪੈਦਲ ਯਾਤਰਾ ਕਰ ਕੇ ਡੇਰਾ ਬਾਬਾ ਨਾਨਕ ਪਹੁੰਚਦੀ ਹੈ। ਇਸ ਮੌਕੇ ਸੰਗਤਾਂ ਵੱਲੋਂ ਥਾਂ-ਥਾਂ 'ਤੇ ਲੰਗਰ ਦੇ ਪ੍ਰਬੰਧ ਕੀਤੇ ਹੋਏ ਹਨ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਸੰਗ ਵਿੱਚ ਹਾਜ਼ਰੀ ਲਵਾਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
DC ਓਮਾ ਸ਼ੰਕਰ ਦਾ ਤਬਾਦਲਾ, ਦਲਵਿੰਦਰਜੀਤ ਸਿੰਘ ਬਣੇ ਨਵੇਂ ਡਿਪਟੀ ਕਮਿਸ਼ਨਰ
NEXT STORY