ਸੁਜਾਨਪੁਰ (ਸ਼ਾਰਦਾ, ਆਦਿਤਿਆ)- ਪਿਛਲੇ ਦਿਨ ਜ਼ਿਲ੍ਹਾ ਪੁਲਸ ਦੁਆਰਾ ਪਠਾਨਕੋਟ-ਜੰਮੂ ਰਾਸ਼ਟਰੀ ਰਾਜ ਮਾਰਗ ’ਚ ਸਥਿਤ 3 ਸਤਾਰਾ ਹੋਟਲ ‘ਡੀ. ਪੀ. ਰੈਜ਼ੀਡੈਂਸੀ’ ’ਚ ਛਾਪੇਮਾਰੀ ਦੌਰਾਨ ਜੂਆ ਖੇਡਦੇ ਕੁੱਝ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਸੀ, ਜਿਸ ਦੌਰਾਨ ਬੀਤੇ ਦਿਨ ਜ਼ਿਲ੍ਹਾ ਪੁਲਸ ਮੁਖੀ ਹਰਕਮਲ ਪ੍ਰੀਤ ਸਿੰਘ ਖਖ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਹੋਟਲ ਮਾਲਿਕ ਸਮੇਤ ਕੁਲ 22 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਦੋਂਕਿ ਮੌਕੇ ਤੋਂ ਹੋਟਲ ਮੈਨੇਜਰ ਸਮੇਤ 21 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ 6,33,770 ਲੱਖ ਰੁਪਏ ਨਕਦੀ ਬਰਾਮਦ ਕੀਤੀ, ਜਦੋਂਕਿ ਮੌਕੇ ਤੋਂ 2 ਕਾਰਾਂ, 4 ਐਕਟਿਵਾ ਅਤੇ 2 ਮੋਟਰਸਾਈਕਲ ਜ਼ਬਤ ਕੀਤੇ ਹਨ।
ਇਹ ਵੀ ਪੜ੍ਹੋ- ਵਿਧਾਇਕ ਸਮੇਤ 7 ਬੰਦਿਆਂ ਦਾ ਕਾਤਲ ਗੈਂਗਸਟਰ ਲੁਧਿਆਣਾ ਤੋਂ ਗ੍ਰਿਫ਼ਤਾਰ, 10 ਸਾਲਾਂ ਤੋਂ ਚੱਲ ਰਿਹਾ ਸੀ ਫ਼ਰਾਰ
ਉਥੇ ਹੀ ਪਿਛਲੇ ਦਿਨੀਂ ਗ੍ਰਿਫ਼ਤਾਰ ਮੁਲਜ਼ਮਾਂ ’ਚ ਹੋਟਲ ਮਾਲਕ ਦੀ ਪਛਾਣ ਸੁਨੀਲ ਜੋਸ਼ੀ ਪੁੱਤ ਧਰਮਪਾਲ ਜੋਸ਼ੀ ਨਿਵਾਸੀ ਬੁੰਗਲ ਪਠਾਨਕੋਟ ਦੇ ਰੂਪ ’ਚ ਹੋਈ, ਜਦੋਂਕਿ ਮੈਨੇਜਰ ਦੀ ਪਛਾਣ ਜਗਦੀਸ਼ ਸਿੰਘ ਪੁੱਤਰ ਵਿਜੈ ਸਿੰਘ ਨਿਵਾਸੀ ਮਲਿਕਪੁਰ ਦੇ ਰੂਪ ’ਚ ਹੋਈ, ਜਦੋਂਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਤਜਿੰਦਰ ਸਿੰਘ, ਮੁਨੀਸ਼ ਕੁਮਾਰ, ਸੌਰਭ ਸ਼ਰਮਾ, ਜਸਮੀਤ ਸਿੰਘ, ਸੰਜੀਵ ਸਿੰਘ, ਆਜ਼ਾਦ ਤਲਵਾੜ, ਅਕਸ਼ੇ ਗੁਪਤਾ, ਜਗੀਰ ਸਿੰਘ, ਅਭਿਨਵ, ਅਭਿਸ਼ੇਕ, ਰਾਹੁਲ ਕੁਮਾਰ, ਮਨਿਕ ਗੁਪਤਾ, ਰਵਿੰਦਰ ਕੁਮਾਰ, ਇਆਜ ਅਹਿਮਦ, ਰਾਹੁਲ ਕੋਹਲੀ, ਜਸਬੀਰ ਸਿੰਘ, ਰਾਕੇਸ਼ ਕੁਮਾਰ, ਸਤਬੀਰ ਸਿੰਘ, ਤਰਸੇਮ ਸਿੰਘ, ਰਮਨ ਕੁਮਾਰ ਅਤੇ ਸੁਨੀਲ ਜੋਸ਼ੀ ਦੇ ਰੂਪ ਵਿਚ ਹੋਈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਗ੍ਰਿਫ਼ਤਾਰ ਲੋਕਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਧੀ ਦਾ ਕਤਲ ਕਰਨ ਮਗਰੋਂ Bike ਨਾਲ ਬੰਨ੍ਹ ਪੂਰੇ ਪਿੰਡ 'ਚ ਘੁਮਾਈ ਸੀ ਮ੍ਰਿਤਕ ਦੇਹ, ਹੁਣ ਪਿਓ ਨੇ ਕੀਤਾ ਸਰੰਡਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਦਰਬਾਰ ਸਾਹਿਬ ਵਿਖੇ ਵੀ. ਆਈ. ਪੀ. ਕਲਚਰ 'ਤੇ ਜਥੇਦਾਰ ਰਘਬੀਰ ਸਿੰਘ ਦਾ ਬਿਆਨ
NEXT STORY