ਅੰਮ੍ਰਿਤਸਰ- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਚੂਹੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਇੱਕ ਯਾਤਰੀ ਨੇ ਲਾਉਂਜ ਵਿੱਚ ਚੂਹੇ ਦੇ ਘੁੰਮਣ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਇਸ ਕਾਰਨ ਕਿਸੇ ਦੀ ਸਿਹਤ ਵਿਗੜਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ਯਾਤਰੀ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਸਥਿਤ ਪ੍ਰਾਈਮਸ ਲਾਉਂਜ 'ਚ ਇਕ ਵੀਡੀਓ ਬਣਾਈ ਜਿਸ 'ਚ ਇਕ ਚੂਹਾ ਕੁਰਸੀਆਂ ਅਤੇ ਮੇਜ਼ਾਂ 'ਤੇ ਛਾਲਾਂ ਮਾਰ ਰਿਹਾ ਹੈ। ਇਸ ਦੌਰਾਨ ਯਾਤਰੀ ਨੇ ਦੱਸਿਆ ਕਿ ਉਸ ਨੇ ਏਅਰਪੋਰਟ 'ਤੇ ਬਣੇ ਲਾਉਂਜ ਅਤੇ ਬਾਰ 'ਚ ਨਾਸ਼ਤਾ ਕੀਤਾ ਸੀ, ਜਿਥੇ ਸਾਰੇ ਮੇਜ਼ਾਂ ਅਤੇ ਕੁਰਸੀਆਂ 'ਤੇ ਚੂਹਿਆਂ ਨੂੰ ਘੁੰਮਦੇ ਦੇਖਿਆ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਆੜ੍ਹਤੀਏ 'ਤੇ ਤਾਬੜਤੋੜ ਫਾਇਰਿੰਗ
ਯਾਤਰੀ ਨੇ ਕਿਹਾ ਕਿ ਜੇਕਰ ਸਾਰੇ ਮੇਜ਼ਾਂ ਅਤੇ ਕੁਰਸੀਆਂ 'ਤੇ ਚੂਹੇ ਘੁੰਮਦੇ ਰਹਿਣ ਤਾਂ ਉਥੇ ਨਾਸ਼ਤਾ ਕਰਨ ਆਉਣ ਵਾਲੇ ਯਾਤਰੀਆਂ ਦੀ ਸਿਹਤ ਨਾਲ ਖਿਲਵਾੜ ਹੋ ਸਕਦਾ ਹੈ। ਵੀਡੀਓ ਰਾਹੀਂ ਏਅਰਪੋਰਟ ਪ੍ਰਸ਼ਾਸਨ ਤੋਂ ਪੁੱਛਿਆ ਕਿ ਜੇਕਰ ਯਾਤਰੀਆਂ ਦੀ ਸਿਹਤ ਨੂੰ ਕੁਝ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਉਸ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਨੁਕੂਲ ਨਹੀਂ ਹਨ। ਯਾਤਰੀ ਨੇ ਇਸ ਸਬੰਧੀ ਸ਼ਿਕਾਇਤ ਅਤੇ ਸੁਝਾਅ ਬਾਕਸ ਵਿੱਚ ਸੁਝਾਅ ਵੀ ਪਾ ਕੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਹਿਰੀ ਨੀਂਦ 'ਚ ਸੁੱਤੇ ਪਰਿਵਾਰ 'ਤੇ ਡਿੱਗੀ ਛੱਤ, 6 ਜਣਿਆਂ ਸਮੇਤ 2 ਬੱਚੇ ਗੰਭੀਰ ਜ਼ਖ਼ਮੀ
NEXT STORY