ਤਰਨਤਾਰਨ/ਝਬਾਲ (ਰਮਨ ਚਾਵਲਾ, ਨਰਿੰਦਰ)- ਬੀਤੇ ਦਿਨੀਂ ਸੀ. ਆਈ. ਏ. ਸਟਾਫ਼ ਤਰਨਤਾਰਨ ਦੀ ਪੁਲਸ ਵਲੋਂ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਨੂੰ ਨਸ਼ੇ ਵਾਲੇ ਪਦਾਰਥਾਂ ਅਤੇ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਦੇ ਹੋਏ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸੀ.ਆਈ.ਏ ਸਟਾਫ਼ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ 19 ਅਗਸਤ ਨੂੰ ਪੁਲਸ ਵਲੋਂ ਕਾਰਵਾਈ ਕਰਦੇ ਹੋਏ 2 ਕਾਰ ਸਵਾਰ ਸਕੇ ਭਰਾ ਲਵਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਾਣਕਪੁਰਾ ਨੂੰ 1 ਕਿਲੋ 290 ਗ੍ਰਾਮ ਹੈਰੋਇਨ, 1 ਪਿਸਤੌਲ, 30 ਲੱਖ ਡਰਗ ਮਨੀ, ਵਰਨਾ ਕਾਰ ਅਤੇ 8 ਕਾਰਤੂਸ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਮਾਨਯੋਗ ਅਦਾਲਤ ਪਾਸੋਂ ਹਾਸਲ ਕੀਤੇ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਸ ਵਲੋਂ ਇਲਾਕੇ ’ਚ ਸਖ਼ਤੀ ਨਾਲ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ- 9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ 'ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ
ਉਨ੍ਹਾਂ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਵਲੋਂ ਜਦੋਂ ਬੀਤੇ ਮੰਗਲਵਾਰ ਗਸ਼ਤ ਕੀਤੀ ਜਾ ਰਹੀ ਸੀ ਤਾਂ ਪੁਲ ਸੂਆ ਅੱਡਾ ਗਹਿਰੀ ਵਿਖੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਜੁਗਰਾਜ ਸਿੰਘ ਉਰਫ ਜੱਗਾ ਪੁੱਤਰ ਮਹਾਨ ਸਿੰਘ ਵਾਸੀ ਭੱਗੂਪੁਰ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਦੱਸਿਆ, ਜਿਸ ਦੇ ਪਿੱਠ ਉੱਪਰ ਪਾਏ ਬੈਗ ਦੀ ਤਲਾਸ਼ੀ ਲੈਣ ਦੌਰਾਨ ਉਸ ’ਚੋਂ 1 ਡਰੋਨ, 2 ਕਿਲੋ ਹੈਰੋਇਨ ਅਤੇ 30 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਝਗੜਾ, ਕਬੱਡੀ ਖਿਡਾਰੀ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਸਾਰੀ ਹੈਰੋਇਨ ਦਿਨ ਦੇ ਸਮੇਂ ’ਚ ਡਰੋਨ ਦੀ ਮਦਦ ਨਾਲ ਭਾਰਤ ਪੁੱਜੀ ਹੈ, ਜਿਸ ਨੂੰ ਭੇਜਣ ਵਾਲਾ ਪਾਕਿਸਤਾਨ ਸਮੱਗਲਰ ਦੀ ਫੋਟੋ ਵੀ ਪੁਲਸ ਕੋਲ ਬਰਾਮਦ ਹੋਏ ਡਰੋਨ ’ਚੋਂ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਡਰੋਨ ਰਾਹੀਂ ਭਾਰਤ ਪੁੱਜਣ ਵਾਲੀ ਹੈਰੋਇਨ ਦੀ ਖੇਪ ਕਿਸ ਵੇਲੇ ਅਤੇ ਕਿੱਥੇ ਸੁੱਟੀ ਗਈ ਸੀ ਦੀ ਸਾਰੀ ਰਿਕਾਡਿੰਗ ਡਰੋਨ ’ਚ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ’ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰੀਕੇ ਧੁੱਸੀ ਬੰਨ੍ਹ 'ਤੇ ਪਏ ਪਾੜ ਨੂੰ ਪੂਰਨ ਦਾ ਕੰਮ ਦੂਸਰੇ ਦਿਨ ਜਾਰੀ, ਟਰਾਲੀਆਂ 'ਤੇ ਮਿੱਟੀ ਲੈ ਕੇ ਪਹੁੰਚੇ ਨੌਜਵਾਨ
NEXT STORY