ਅੰਮ੍ਰਿਤਸਰ- ਪੰਜਾਬ ਭਰ 'ਚ ਨੌਜਵਾਨ ਪੀੜੀ ਨਸ਼ੇ ਦੀ ਆਦੀ ਬਣਦੀ ਜਾ ਰਹੀ ਹੈ। ਜਿਥੇ ਆਏ ਦਿਨ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੁੰਦਾ ਹੈ। ਇਸੇ ਦਰਮਿਆਨ ਨਸ਼ੇ ਕਾਰਨ ਪਿੰਡ ਬਰਾੜ ਦੇ ਸਵਰਨ ਸਿੰਘ ਦੇ 3 ਪੁੱਤਰ ਜੋ 4 ਸਾਲ ਅੰਦਰ ਹੀ ਦੁਨੀਆ ਛੱਡ ਗਏ। ਹੁਣ 65 ਸਾਲ ਦੀ ਉਮਰ 'ਚ ਸਵਰਨ ਸਿੰਘ ਆਪਣੇ ਪੋਤੇ-ਪੋਤੀਆਂ ਦਾ ਪੇਟ ਪਾਲਣ ਲਈ ਦਿਹਾੜੀ ਲਗਾਉਣ ਲਈ ਮਜ਼ਬੂਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਵਰਨ ਸਿੰਘ ਨੇ ਆਪਣੇ ਨਾਲ ਬੀਤੀਆਂ ਗੱਲ੍ਹਾਂ ਦੱਸਿਆ ਹਨ, ਜਿਸ 'ਚ ਉਸ ਨੇ ਦੱਸਿਆ ਹੈ ਕਿ ਜਦੋਂ ਉਸ ਦੇ ਘਰ ਤੀਜੇ ਪੁੱਤਰ ਨਿਰਮਲ ਨੇ ਜਨਮ ਲਿਆ ਤਾਂ ਸਭ ਨੇ ਮੈਨੂੰ ਕਿਹਾ ਕਿ ਤੇਰੇ ਤਿੰਨ ਪੁੱਤ ਹੋ ਗਏ ਹਨ। ਹੁਣ ਇਹ ਤਿੰਨੋਂ ਤੈਨੂੰ ਰਾਜ ਕਰਵਾਉਣ ਗਏ ਅਤੇ ਤੇਰੀ ਗਰੀਬੀ ਦੂਰ ਕਰ ਦੇਣਗੇ। ਉਸ ਨੇ ਕਿਹਾ ਕਿ ਮੈਂ ਤੇ ਮੇਰੀ ਪਤਨੀ ਸੁਖਵਿੰਦਰ ਸਿੰਘ ਨੇ ਮਿਹਨਤ-ਮਜ਼ਦੂਰੀ ਕਰ ਕੇ ਬੱਚਿਆ ਨੂੰ ਵੱਡਾ ਕੀਤਾ ਪਰ ਮੈਂ ਦੋਵੇਂ ਵੱਡੇ ਪੁੱਤਰ ਜਗਰੂਪ ਤੇ ਪਰਮਜੀਤ ਨੂੰ ਪੜ੍ਹਾ ਨਹੀਂ ਸਕਿਆ ਪਰ ਤੀਜੇ ਪੁੱਤ ਨਿਰਮਲ ਨੂੰ ਪੜ੍ਹਾਇਆ-ਲਿਖਾਇਆ ਹੈ। ਉਨ੍ਹਾਂ ਕਿਹਾ ਤਿੰਨੋਂ ਪੁੱਤਰ ਕੰਮ ਕਾਜ ਕਰਨ ਲੱਗ ਗਏ ਅਤੇ ਤਿੰਨਾਂ ਦਾ ਵਿਆਹ ਵੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਿਹਾ ਕਿ ਹੁਣ ਤੁਹਾਨੂੰ ਕਮਾਉਣ ਦੀ ਲੋੜ ਨਹੀਂ, ਮੈਨੂੰ ਮਹਿਸੂਸ ਹੋਇਆ ਕਿ ਰੱਬ ਨੇ ਸਭ ਕੁੱਝ ਦਿੱਤਾ ਹੈ।
ਇਹ ਵੀ ਪੜ੍ਹੋ- ਕੈਨੇਡਾ ਵਿਖੇ ਮੌਤ ਦੇ ਮੂੰਹ 'ਚ ਗਏ ਦਲਜੀਤ ਦੀ ਲਾਸ਼ ਪਹੁੰਚੀ ਅੰਮ੍ਰਿਤਸਰ ਏਅਰਪੋਰਟ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਇਹ ਸਭ ਤੋਂ ਬਾਅਦ ਵੱਡਾ ਪੁੱਤਰ ਜਗਰੂਪ ਸਿੰਘ ਮਾੜੀ ਸੰਗਤ ਵਿੱਚ ਫਸ ਕੇ ਚਿੱਟੇ ਦਾ ਆਦੀ ਹੋ ਗਿਆ।ਇਸ ਤਰ੍ਹਾਂ ਪਰਿਵਾਰ ਟੁੱਟਣ ਲੱਗਾ ਅਤੇ ਪਤਨੀ ਘਰੋਂ ਚਲੀ ਗਈ। ਫਿਰ ਉਸ ਨੇ ਹੋਰ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੂੰ ਸਮਝਾਉਦੇ ਸੀ ਤਾਂ ਉਹ ਲੜਦਾ ਸੀ। 26 ਜੂਨ 2019 ਨੂੰ ਜਗਰੂਪ ਕਮਰੇ 'ਚ ਸੌਣ ਲਈ ਗਿਆ, ਪਰ ਸਵੇਰੇ ਨਾ ਉੱਠਿਆ ਜਦੋਂ ਉਸ ਦੇਖਿਆ ਤਾਂ ਕਮਰੇ 'ਚ ਉਸ ਦੀ ਲਾਸ਼ ਪਈ ਸੀ ਅਤੇ ਨੇੜੇ ਹੀ ਇੱਕ ਸਰਿੰਜ ਵੀ ਪਈ ਮਿਲੀ।
ਇਹ ਵੀ ਪੜ੍ਹੋ- ਧੁੱਸੀ ਬੰਨ੍ਹ ’ਚ ਪਏ ਪਾੜ 250 ’ਚੋਂ 160 ਫੁੱਟ ਭਰਨ ’ਚ ਹੋਈ ਕਾਮਯਾਬੀ ਹਾਸਲ: DC ਹਿਮਾਂਸ਼ੂ ਅਗਰਵਾਲ
ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਦੱਸਿਆ ਕਿ ਤੁਹਾਡਾ ਵਿਚਕਾਰਲਾ ਪੁੱਤਰ ਪਰਮਜੀਤ ਵੀ ਨਸ਼ਾ ਕਰਦਾ ਹੈ। ਪਰਮਜੀਤ ਦੇ ਦੋ ਬੱਚੇ ਸਨ, ਜਦੋਂ ਉਸ ਨੂੰ ਬੱਚਿਆਂ ਦਾ ਵਾਸਤਾ ਦਿੱਤਾ ਤਾਂ ਉਸ ਨੇ ਕੁਝ ਮਹੀਨਿਆਂ ਤੋਂ ਦਿਖਾਇਆ ਕਿ ਉਹ ਨਸ਼ਾ ਨਹੀਂ ਕਰਦਾ। ਅਚਾਨਕ 23 ਸਤੰਬਰ 2020 ਨੂੰ ਲੋਕਾਂ ਨੇ ਦੱਸਿਆ ਕਿ ਪਰਮਜੀਤ ਦੀ ਲਾਸ਼ ਚੌਗਾਵਾਂ ਅੱਡਾ ਨੇੜੇ ਪਈ ਹੈ। ਲਾਸ਼ ਨੂੰ ਦੇਖ ਕੇ ਉਸ ਦੀ ਪਤਨੀ ਬੇਹੋਸ਼ ਹੋ ਗਈ।
ਇਹ ਸਭ ਤੋਂ ਬਾਅਦ ਛੋਟੇ ਪੁੱਤਰ ਦਾ ਸਹਾਰਾ ਬਾਕੀ ਸੀ। ਦੋ ਸਾਲ ਪਹਿਲਾਂ ਉਹ ਵੀ ਨਸ਼ੇ ਦਾ ਆਦੀ ਹੋ ਗਿਆ। ਉਸਦੀ ਪਤਨੀ ਵੀ ਚਲੀ ਗਈ। 30 ਜੂਨ 2023 ਨੂੰ ਵੱਡੇ ਬੇਟੇ ਵਾਂਗ ਨਿਰਮਲ ਕਮਰੇ 'ਚ ਮ੍ਰਿਤਕ ਪਾਇਆ ਮਿਲਿਆ। ਉਸ ਨੇ ਦੱਸਿਆ ਕਿ ਮੈਂ ਹੁਣ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ। ਛੋਟੀ ਧੀ ਦੇ ਵਿਆਹ ਦੀ ਚਿੰਤਾ ਹੈ। ਉਸ ਨੇ ਦੱਸਿਆ ਕਿ ਪਿੰਡ ਦੇ ਲੋਕ ਹੀ ਨਸ਼ਾ ਵੇਚਦੇ ਹਨ ਪਰ ਇਨ੍ਹਾਂ ਵਿਰੁੱਧ ਕੋਈ ਆਵਾਜ਼ ਨਹੀਂ ਉਠਾਉਂਦਾ। 20 ਸਾਲਾਂ 'ਚ ਪਿੰਡ ਦੇ 10 ਤੋਂ ਵੱਧ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ। ਲੋਕ ਬਦਨਾਮੀ ਦੇ ਡਰੋਂ ਮਾਮਲਾ ਸਾਹਮਣੇ ਨਹੀਂ ਆਉਣ ਦਿੰਦੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਾਲੀ ਤੋਂ ਅੰਮ੍ਰਿਤਸਰ ਪਹੁੰਚੇ ਨਵਦੀਪ ਨੂੰ ਦੋਸਤਾਂ ਨੇ ਦਿੱਤੀ ਨਸ਼ੇ ਦੀ ਓਵਰਡੋਜ਼, ਹੋਈ ਮੌਤ
NEXT STORY