ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬਾਬਾ)- ਸ੍ਰੀ ਹਰਗੋਬਿੰਦਪੁਰ ਤੋਂ ਬਟਾਲਾ ਰੋਡ ’ਤੇ ਸਥਿਤ ਪਿੰਡ ਚੀਮਾ ਖੁੱਡੀ ਵਿਖੇ ਇਕ ਮਹਿੰਦਰਾ ਬਲੈਰੋ ਦੇ ਦਰੱਖਤ ਵਿਚ ਵੱਜਣ ਨਾਲ ਇਕ ਦੀ ਮੌਤ ਅਤੇ ਡਰਾਈਵਰ ਸਮੇਤ ਦੋ ਜਣਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਟੁੱਟਿਆ ਕਹਿਰ, ਮਾਂ-ਧੀ ਦੇ ਸੜਕ 'ਤੇ ਵਿੱਛੇ ਸੱਥਰ, ਵੱਖ ਹੋਇਆ ਸਿਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਡੀ ਦੇ ਡਰਾਈਵਰ ਰਾਜਵੀਰ ਰਾਜੂ ਪੁੱਤਰ ਵਿਜੈ ਵਾਸੀ ਪਿੰਡ ਲਾਧੜਾ, ਭੋਗਪੁਰ ਜ਼ਿਲਾ ਜਲੰਧਰ ਨੇ ਦੱਸਿਆ ਕਿ ਉਹ ਆਪਣੇ ਦੋ ਸਾਥੀਆਂ ਪੱਪੂ ਕੁਮਾਰ ਵਾਸੀ ਪਟਨਾ ਬਿਹਾਰ ਤੇ ਇਕ ਹੋਰ ਸਾਥੀ ਨਾਲ ਮਹਿੰਦਰਾ ਬੋਲੈਰੋ ਮੈੱਕਸ ਗੱਡੀ ਨੰ.ਪੀ.ਬੀ.07ਸੀ.ਐੱਚ.9805 ’ਤੇ ਭੋਗਪੁਰ ਤੋਂ ਮਠਿਆਈਆਂ ਲੱਦ ਕੇ ਆ ਰਿਹਾ ਸੀ। ਜਦੋਂ ਉਨ੍ਹਾਂ ਦੀ ਗੱਡੀ ਸ੍ਰੀ ਹਰਗੋਬਿੰਦਪੁਰ ਤੋਂ ਬਟਾਲਾ ਰੋਡ ਸਥਿਤ ਪਿੰਡ ਚੀਮਾ ਖੁੱਡੀ ਨੇੜੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੁੰਦੀ ਹੋਈ ਹੇਠਾਂ ਨੀਵੀਂ ਜਗ੍ਹਾ ’ਤੇ ਉੱਤਰ ਕੇ ਦਰੱਖਤ ਨਾਲ ਜ਼ੋਰ ਨਾਲ ਜਾ ਟਕਰਾਈ, ਜਿਸ ਦੇ ਸਿੱਟੇ ਵਜੋਂ ਉਸਦੇ ਸਾਥੀ ਪੱਪੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਹ ਤੇ ਉਸਦਾ ਇਕ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ-ਦੀਵਾਲੀ ਮੌਕੇ ਪੰਜਾਬ ਪੁਲਸ ਨੇ ਗੈਂਗਸਟਰ ਦੇ 5 ਬੰਦੇ ਕੀਤੇ ਗ੍ਰਿਫ਼ਤਾਰ, ਖਤਰਨਾਕ ਹਥਿਆਰ ਬਰਾਮਦ
ਓਧਰ, ਇਸ ਹਾਦਸੇ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਏ.ਐੱਸ.ਆਈ ਰਛਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਉਕਤ ਜ਼ਖਮੀਆਂ ਨੂੰ ਜਿਥੇ ਇਲਾਜ ਲਈ ਹਸਪਤਾਲ ਵਿਖੇ ਪਹੁੰਚਾਇਆ, ਉਥੇ ਨਾਲ ਹੀ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣਾ ਸੀ ਬਲਾਸਟ, DGP ਨੇ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਕਦਮ, CCTV ਪ੍ਰੋਜੈਕਟ 'ਤੇ ਕੰਮ ਸ਼ੁਰੂ
NEXT STORY