ਦੀਨਾਨਗਰ (ਕਪੂਰ)— ਨਜ਼ਦੀਕੀ ਪਿੰਡ ਅਵਾਂਖਾ ਵਿਖੇ ਖੇਤ ਵਾਹੁੰਦੇ ਸਮੇਂ ਟਰੈਕਟਰ ਚਾਲਕ ਦੀ ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਿਲਾਵਰ ਸਿੰਘ (32) ਪੁੱਤਰ ਕੁਲਦੀਪ ਸਿੰਘ ਵਾਸੀ ਅਵਾਂਖਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦਿਲਾਵਰ ਸਿੰਘ ਜੋ ਕਿ ਖੇਤ ਮਜ਼ਦੂਰੀ ਕਰਦਾ ਸੀ ਤੇ ਵੀਰਵਾਰ ਦੁਪਹਿਰ ਵੇਲੇ ਪਿੰਡ ਅਵਾਂਖਾ ਦੇ ਇਕ ਕਿਸਾਨ ਦੇ ਖੇਤਾਂ 'ਚ ਟਰੈਕਟਰ ਨਾਲ ਕੱਦੂ ਕਰ ਰਿਹਾ ਸੀ, ਇਸੇ ਦੌਰਾਨ ਅਚਾਨਕ ਉਸਨੂੰ ਚੱਕਰ ਆ ਗਿਆ ਅਤੇ ਉਹ ਟਰੈਕਟਰ ਦੇ ਵੱਡੇ ਟਾਇਰ ਅੱਗੇ ਡਿੱਗ ਪਿਆ। ਜਿਸ ਕਾਰਨ ਟਾਇਰ ਉਸਦੇ ਉਪਰੋਂ ਲੰਘਣ ਉਪਰੰਤ ਦਿਲਾਵਰ ਟਰੈਕਟਰ ਪਿੱਛੇ ਪਾਈਆਂ ਹਲਾਂ 'ਚ ਫਸ ਗਿਆ ਅਤੇ ਟਰੈਕਟਰ ਚਲਦਾ ਹੋਣ ਕਾਰਨ ਉਹ ਕਾਫੀ ਦੂਰ ਤੱਕ ਹਲਾਂ 'ਚ ਫਸਿਆ ਹੋਇਆ ਘਿਸੜਦਾ ਰਿਹਾ। ਘਟਨਾ ਸਮੇਂ ਮੌਕੇ 'ਤੇ ਨਜ਼ਦੀਕ ਕੋਈ ਮੌਜੂਦ ਨਹੀਂ ਸੀ, ਜਿਸ ਕਾਰਣ ਖੇਤ 'ਚ ਪਾਣੀ ਹੋਣ ਕਾਰਣ ਉਸਦਾ ਦਮ ਘੁਟ ਜਾਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਦਿਲਾਵਰ ਨੂੰ ਹਲਾਂ 'ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ 'ਚ ਬਣੇ ਮਿਊਜ਼ੀਅਮ ਦੇ ਮੁਲਾਜ਼ਮਾਂਂ ਨੇ ਤਨਖਾਹ ਨਾ ਮਿਲਣ 'ਤੇ ਲਾਇਆ ਧਰਨਾ
NEXT STORY