ਅਜਨਾਲਾ (ਫਰਿਆਦ) : ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਗੁੱਝਾਪੀਰ ' ਚ ਇੱਕ ਕਰੀਬ 26 ਸਾਲਾ ਗਰਭਵਤੀ ਔਰਤ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ। ਇਸ ਸਬੰਧੀ ਘਟਨਾ ਸਥਾਨ ਪੁੱਜੇ ਪੁਲਸ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਹਰਜੀਤ ਸਿੰਘ ਸੰਧੂ ਨੇ ਕਥਿਤ ਤੌਰ 'ਤੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਫਾਹ ਲੈਣ ਵਾਲੀ ਕਾਜਲ ਨਾਮ ਦੀ ਗਰਭਵਤੀ ਔਰਤ ਦਾ ਵਿਆਹ 8 ਸਾਲ ਪਹਿਲਾਂ ਪਿੰਡ ਗੁੱਝਾਪੀਰ ਦੇ ਲਵਪ੍ਰੀਤ ਨਾਲ ਹੋਇਆ ਸੀ, ਉਨ੍ਹਾਂ ਦੇ 3 ਬੱਚੇ ਸਨ। ਜਾਣਕਾਰੀ ਅਨੁਸਾਰ ਉਕਤ ਔਰਤ ਨੇ ਅੱਜ ਸਵੇਰੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਗਈ।
ਮ੍ਰਿਤਕਾ ਕਾਜਲ ਦੇ ਪਤੀ ਲਵਪ੍ਰੀਤ ਨੇ ਕਥਿਤ ਤੌਰ 'ਤੇ ਦੱਸਿਆ ਕਿ ਰਾਤ ਦੇ ਸਮੇਂ ਦੌਰਾਨ ਕਾਜਲ ਇੱਕ ਵਾਰ ਬਾਥਰੂਮ ਕਰਨ ਲਈ ਬਹਾਰ ਗਈ ਸੀ। ਇਸ ਤੋਂ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਕਾਜਲ ਨੇ ਨਾਲ ਵਾਲੇ ਕਮਰੇ 'ਚ ਚੁੰਨੀ ਨਾਲ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਹੈ। ਉਸ ਨੇ ਕਿਹਾ ਕਿ ਉਸ ਨੂੰ ਖੁਦ ਪਤਾ ਨਹੀਂ ਕਿ ਕਾਜਲ ਨੇ ਅਜਿਹਾ ਕਦਮ ਕਿਉਂ ਚੁੱਕਿਆ ਜਦੋਂਕਿ ਉਨ੍ਹਾਂ ਦੇ 3 ਬੱਚੇ ਹਨ। ਉਧਰ ਅਜਨਾਲਾ ਪੁਲਸ ਨੇ ਬਣਦਾ ਮਾਮਲਾ ਦਰਜ ਕਰਕੇ ਇਸ ਮਸਲੇ ਦੀ ਤਹਿ ਤੱਕ ਜਾਣ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ : ਇਸ ਇਲਾਕੇ 'ਚ ਹੋਵੇਗਾ ਮੁਕੰਮਲ ਬਲੈਕ ਆਊਟ, ਵੱਜਣਗੇ ਖ਼ਤਰੇ ਦੇ ਸਾਇਰਨ
NEXT STORY