ਫਗਵਾੜਾ- ਫਗਵਾੜਾ ਤੋਂ ਇਕ ਵਿਆਹੁਤਾ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਨੇ ਜ਼ਹਿਰ ਨਿਗਲਣ ਦੀ ਵੀਡੀਓ ਵੀ ਬਣਾਈ। ਵੀਡੀਓ ਵਿਚ ਮਹਿਲਾ ਨੇ ਜੰਡਿਆਲੀ ਪਿੰਡ ਦੇ ਸਾਬਕਾ ਸਰਪੰਚ 'ਤੇ ਜ਼ਿੰਦਗੀ ਬਰਬਾਦ ਕਰਨ ਅਤੇ ਸਿਰ 'ਤੇ ਕਰਜ਼ਾ ਚੜ੍ਹਾਉਣ ਦੇ ਦੋਸ਼ ਲਗਾਏ ਹਨ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਮਹਿਲਾ ਇਕ ਬੋਤਲ ਤੋਂ ਗਿਲਾਸ ਵਿਚ ਕੁਝ ਮਿਲਾਉਂਦੀ ਹੈ ਅਤੇ ਫਿਰ ਪਾਣੀ ਮਿਲਾ ਕੇ ਪੀ ਜਾਂਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਮਹਿਲਾ ਨੂੰ ਗੰਭੀਰ ਹਾਲਤ ਵਿਚ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਅਜੇ ਮਾਮਲਾ ਦਰਜ ਨਹੀਂ ਕੀਤਾ ਹੈ। ਵੀਡੀਓ ਵਿਚ ਆਪਣਾ ਨਾਂ ਵਿਆਹੁਤਾ ਨੇ ਮਨਜੀਤ ਕੌਰ ਦੱਸਿਆ ਹੈ। ਜ਼ਹਿਰ ਨਿਗਲਣ ਮਗਰੋਂ ਮਹਿਲਾ ਕਹਿੰਦੀ ਹੈ ਕਿ ਤੈਨੂੰ ਕੀ ਲੱਗਦਾ ਸੀ ਕਿ ਮੈਂ ਤੇਰੇ ਲਈ ਮਰ ਨਹੀਂ ਸਕਦੀ। ਲਓ ਹੁਣ ਮੈਂ ਜ਼ਹਿਰ ਨਿਗਲ ਰਹੀ ਹਾਂ। ਮੇਰੀ ਮੌਤ ਦਾ ਜ਼ਿੰਮੇਵਾਰ ਸਾਬਕਾ ਸਰਪੰਚ ਹੋਵੇਗਾ। ਇਹ ਮੈਨੂੰ 7 ਸਾਲ ਪਹਿਲਾਂ ਮੋਹਾਲੀ ਵਿਚ ਲੈ ਕੇ ਗਿਆ ਸੀ, ਉਥੇ ਮੇਰੇ ਨਾਲ ਲਿਵ-ਇਨ ਰਿਹਾ ਸੀ। ਹੁਣ ਮੈਨੂੰ ਛੱਡ ਕੇ ਘਰ ਚਲਾ ਗਿਆ ਹੈ। ਇਸ ਦੀ ਪਤਨੀ ਨੇ ਵੀ ਇਸ ਨੂੰ ਅਪਣਾ ਲਿਆ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਹੀ ਕਰ ਚੁੱਕਾ ਹੈ। ਉਦੋਂ ਵੀ ਇਹ ਮਹਿਲਾ ਨੂੰ ਨਾਲ ਲੈ ਕੇ ਗਿਆ ਸੀ ਅਤੇ ਉਸ ਦੇ ਨਾਲ ਰਿਲੇਸ਼ਨ ਬਣਾਏ, ਬੱਚਾ ਪੈਦਾ ਕੀਤਾ ਅਤੇ ਉਸ ਨੂੰ ਵੀ ਛੱਡ ਦਿੱਤਾ ਸੀ। ਮਹਿਲਾ ਨੇ ਦੋਸ਼ ਲਗਾਇਆ ਕਿ ਸਾਬਕਾ ਸਰਪੰਚ ਦੀ ਇਨ੍ਹਾਂ ਕਾਰਮਾਨਿਆਂ ਵਿਚ ਉਸ ਦੀ ਪਤਨੀ ਵੀ ਬਰਾਬਰ ਦੀ ਹਿੱਸੇਦਾਰ ਹੈ। ਜਦੋਂ ਤੋਂ ਘਰ ਵਾਪਸ ਗਿਆ ਕਿਸੇ ਨੇ ਨਹੀਂ ਪੁੱਛਿਆ ਕਿ ਹੁਣ ਕੀ ਕਰਨ ਆਇਆ ਹੈ। ਮੈਂ ਘਰ ਗਈ ਤਾਂ ਸਾਰੇ ਪਿੰਡ ਨੇ ਤਾਅਨੇ ਮਾਰੇ।
ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ ਲੈ ਕੇ ...

ਧੋਖਾ ਦੇ ਕੇ ਜ਼ਿੰਦਗੀ ਬਰਬਾਦ ਕਰਨ ਦਾ ਦੋਸ਼
ਜ਼ਹਿਰ ਨਿਗਲਣ ਦੀ ਵੀਡੀਓ 'ਚ ਮਨਜੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਜੰਡਿਆਲੀ ਪਿੰਡ ਦੇ ਸਾਬਕਾ ਸਰਪੰਚ ਰਵਿੰਦਰ ਕੁਮਾਰ ਉਰਫ਼ ਬੱਬੀ ਨੇ ਲਗਭਗ 7-8 ਸਾਲ ਪਹਿਲਾਂ ਉਸ ਨੂੰ ਧੋਖੇ ਨਾਲ ਫਗਵਾੜਾ ਤੋਂ ਮੋਹਾਲੀ ਲਿਆਂਦਾ ਸੀ। ਔਰਤ ਦਾ ਦੋਸ਼ ਹੈ ਕਿ ਉਹ ਆਦਮੀ ਕਰੀਬ 8 ਸਾਲ ਤੱਕ ਉਸ ਦੇ ਨਾਲ ਰਿਹਾ ਅਤੇ ਉਸ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਸ ਨੂੰ ਛੱਡ ਕੇ ਘਰ ਵਾਪਸ ਆ ਗਿਆ। ਔਰਤ ਨੇ ਕਿਹਾ ਕਿ ਅੱਜ ਉਸ ਦੇ ਕੋਲ ਨਾ ਤਾਂ ਪੇਕੇ ਪਰਿਵਾਰ ਵਾਲੇ ਹਨ ਅਤੇ ਨਾ ਹੀ ਸਹੁਰੇ ਵਾਲੇ। ਪਿੰਡ ਵਾਪਸ ਆਉਣ 'ਤੇ ਉਸ ਨੂੰ ਸਮਾਜ ਅਤੇ ਲੋਕਾਂ ਦੇ ਸਖ਼ਤ ਤਾਅਨਿਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਸੁਸਾਈਡ ਕਰਨ ਜਾ ਰਹੀ ਹਾਂ।
ਮੈਂ ਤੇਰੇ ਲਈ ਮਰ ਵੀ ਸਕਦੀ ਹਾਂ
ਹੁਣ ਖ਼ੁਸ਼ੀ ਨਾਲ ਤੂੰ ਜੀਅ ਲੈ। ਤੈਨੂੰ ਲੱਗਦਾ ਸੀ ਕਿ ਮੈਂ ਤੇਰੇ ਲਈ ਮਰ ਨਹੀਂ ਸਕਦੀ ਹਾਂ? ਮੈਂ ਤੇਰੇ ਲਈ ਮਰ ਵੀ ਸਕਦੀ ਹਾਂ। ਤੂੰ ਖ਼ੁਸ਼ ਹੋ ਜਾਵੀ ਆਪਣੀ ਜ਼ਿੰਦਗੀ ਵਿਚ। ਹੁਣ ਖ਼ੁਸ਼ ਰਹਿ, ਤੂੰ ਮੇਰੇ ਤੋਂ ਆਜ਼ਾਦ ਹੈ। ਮੈਂ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਹੈ। ਪਿੰਡ ਸੁੰਨੜਾ ਰਾਜਪੂਤਾ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਕਿਹਾ ਕਿ 7-8 ਸਾਲ ਪਹਿਲਾਂ ਜੰਡਿਆਲੀ ਦਾ ਸਾਬਕਾ ਸਰਪੰਚ ਫਗਵਾੜਾ ਤੋਂ ਫਰਾਡ ਕਰਕੇ ਮੋਹਾਲੀ ਲੈ ਗਿਆ ਸੀ।
ਮੇਰੀ ਮੌਤ ਤੋਂ ਬਾਅਦ ਮੇਰੇ ਪਰਿਵਾਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ
ਔਰਤ ਨੇ ਵੀਡੀਓ 'ਚ ਕਿਹਾ ਕਿ ਮੇਰੀ ਮੌਤ ਲਈ ਰਵਿੰਦਰ ਕੁਮਾਰ ਬੱਬੀ ਜ਼ਿੰਮੇਵਾਰ ਹੋਵੇਗਾ। ਉਸ ਦੀ ਪਤਨੀ ਇਸ ਅਪਰਾਧ 'ਚ ਬਰਾਬਰ ਦੀ ਹਿੱਸੇਦਾਰ ਹੈ। ਪਹਿਲਾਂ ਵੀ ਉਸ ਨੇ ਕਿਸੇ ਦੀ ਜ਼ਿੰਦਗੀ ਬਰਬਾਦ ਕੀਤੀ, 6-7 ਸਾਲ ਉਸ ਦੇ ਨਾਲ ਰਿਹਾ, ਇਕ ਬੱਚਾ ਪੈਦਾ ਕੀਤਾ ਅਤੇ ਘਰ ਵਾਪਸ ਆ ਗਿਆ। ਉਨ੍ਹਾਂ ਨੇ ਉਸ ਨੂੰ ਸਵੀਕਾਰ ਕਰ ਲਿਆ। ਹੁਣ ਉਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਅਤੇ ਫਿਰ ਘਰ ਵਾਪਸ ਗਿਆ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵੱਡਾ ਹਾਦਸਾ, ਪੀਆਰਟੀਸੀ ਬੱਸ ਦੀ ਜ਼ੋਰਦਾਰ ਟੱਕਰ, 1 ਦੀ ਮੌਤ
NEXT STORY