ਖਡੂਰ ਸਾਹਿਬ (ਕੁਲਾਰ) : ਸਿਹਤ ਵਿਭਾਗ ਵਲੋਂ ਮਈ ਮਹੀਨੇ 'ਚ ਬੱਚਿਆਂ ਨੂੰ ਲਗਾਏ ਜਾਣ ਵਾਲੇ ਮੀਜ਼ਲ ਅਤੇ ਰੁਬੇਲਾ ਦੇ ਟੀਕਾਕਰਨ ਸਬੰਧੀ ਵੱਡੇ ਵੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ 9 ਮਹੀਨਿਆਂ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਲਗਾਏ ਜਾਣੇ ਹਨ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਮੀਜ਼ਲ ਅਤੇ ਰੁਬੇਲਾ ਦੇ ਟੀਕੇ ਉਪਰ ਉੱਡ ਰਹੀਆਂ ਗਲਤ ਅਫਵਾਹਾਂ ਕਾਰਨ ਬੱਚਿਆਂ ਦੇ ਮਾਤਾ-ਪਿਤਾ ਚਿੰਤਤ ਦਿਖਾਈ ਦੇ ਰਹੇ ਹਨ। ਟੀਕੇ ਸਬੰਧੀ ਸੋਸ਼ਲ ਮੀਡੀਆ 'ਤੇ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਉਕਤ ਟੀਕੇ ਨਾਲ ਕੁਝ ਸਮਾਂ ਪਾ ਕਿ ਬੱਚੇ ਨਾਮਰਦ ਹੋ ਜਾਣਗੇ ਅਤੇ ਇਸ ਨੂੰ ਘੱਟ ਗਿਣਤੀਆਂ ਦੇ ਖਾਤਮੇ ਵਾਲਾ ਟੀਕਾ ਕਰਾਰ ਦਿੱਤਾ ਜਾ ਰਿਹਾ ਹੈ। ਉਕਤ ਮਾਮਲਾ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਨਹੀਂ ਰਿਹਾ ਹੁਣ ਤਾਂ ਪਿੰਡਾਂ 'ਚ ਟੀਕਾ ਨਾ ਲਗਵਾਉਣ ਸਬੰਧੀ ਅਨਾਊਸਮੈਂਟਾਂ ਵੀ ਹੋ ਰਹੀਆਂ ਹਨ । ਜੇਕਰ ਸਿਹਤ ਵਿਭਾਗ ਵਲੋਂ ਉਕਤ ਟੀਕੇ ਸਬੰਧੀ ਲੋਕਾਂ ਦਾ ਭਰਮ ਭੁਲੇਖਾ ਦੂਰ ਨਾ ਕੀਤਾ ਗਿਆ ਤਾਂ ਸਿਹਤ ਵਿਭਾਗ ਦੀ ਇਹ ਮੁਹਿੰਮ ਠੁੱਸ ਹੋ ਸਕਦੀ ਹੈ। ਇਸ ਸਬੰਧੀ ਜਦੋ ਡਾ. ਜੁਗਲ ਕੁਮਾਰ ਐੱਸ. ਐੱਮ. ਓ ਖਡੂਰ ਸਾਹਿਬ ਅਤੇ ਡਾ. ਰਹਿਤ ਮਹਿਤਾ ਐੱਸ. ਐੱਮ. ਓ ਮੀਆਂਵਿੰਡ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਟੀਕੇ ਲਗਾਏ ਜਾਣੇ ਹਨ ਉਹ ਘੱਟ ਗਿਣਤੀਆਂ ਦੇ ਬੱਚੇ ਚੁਣ ਕਿ ਤਾਂ ਨਹੀਂ ਲਗਾਏ ਜਾਣੇ । ਇਹ ਤਾਂ ਘੱਟ ਤੇ ਵੱਧ ਸਭ ਗਿਣਤੀਆਂ ਅਤੇ ਸਭ ਧਰਮਾਂ ਦੇ ਬੱਚਿਆਂ ਨੂੰ ਲਗਾਏ ਜਾਣੇ ਹਨ ਫਿਰ ਇਹ ਗੱਲ ਕਿਵੇਂ ਕਹੀ ਜਾ ਸਕਦੀ ਹੈ ਕਿ ਇਹ ਟੀਕਾਕਰਨ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਲਗਾਇਆ ਜਾ ਰਿਹਾ ਹੈ ਬਾਕੀ ਮੀਜ਼ਲ ਅਤੇ ਰੁਬੈਲਾ ਬੀਮਾਰੀ ਇਕ ਖਸਰਾ (ਮੀਜ਼ਲ) ਦੀ ਛੂਤ ਦੀ ਬਹੁਤ ਹੀ ਖਤਰਨਾਕ ਬੀਮਾਰੀ ਹੈ ਜੋ ਕਿ ਪ੍ਰਭਾਵਿਤ ਵਿਅਕਤੀ ਤੋਂ ਖੰਘ ਅਤੇ ਛਿੱਕ ਮਾਰਨ ਨਾਲ ਵੀ ਫੈਲ ਜਾਂਦੀ ਹੈ। ਖਸਰਾ ਹੋਣ ਨਾਲ ਵਿਅਕਤੀ ਨੂੰ ਤੇਜ਼ ਬੁਖਾਰ, ਸਰੀਰ 'ਤੇ ਧੱਫੜ, ਖੰਘ, ਜ਼ੁਕਾਮ ਅਤੇ ਅੱਖਾਂ 'ਚ ਲਾਲੀ ਅਤੇ ਪਾਣੀ ਵੱਗਣ ਲੱਗਦਾ ਹੈ। ਹਲਕਾ ਖਸਰਾ ਤੇ ਰੁਬੇਲਾ ਇਕ ਹਲਕੀ ਵਾਇਰਲ ਇਨਫੈਕਸ਼ਨ ਹੁੰਦੀ ਹੈ ਜੋ ਕਿ ਬੱਚਿਆਂ ਅਤੇ ਨੌਜਵਾਨਾਂ 'ਚ ਹੁੰਦੀ ਹੈ। ਇਸ ਨਾਲ ਸਰੀਰ 'ਤੇ ਧੱਫੜ, ਹਲਕਾ ਬੁਖਾਰ ਹੁੰਦਾ ਹੈ। ਗਰਭ ਸਮੇਂ ਦੌਰਾਨ ਇਹ ਇਨਫੈਕਸ਼ਨ ਹੋਣ ਨਾਲ ਗਰਭਪਾਤ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਅਤੇ ਜਨਮ ਮੌਕੇ ਬੱਚੇ 'ਚ ਕਈ ਜਮਾਂਦਰੂ ਬੀਮਾਰੀਆਂ ਅੰਨ੍ਹਾਪਣ, ਬਹਿਰਾਪਣ, ਦਿਲ ਦੀ ਬੀਮਾਰੀ ਆਦਿ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਦਾ ਇਹ ਟੀਚਾ ਹੈ ਕਿ ਸਾਲ 2020 ਤੱਕ ਮੀਜ਼ਲ ਜੜ੍ਹ ਤੋਂ ਖਤਮ ਕੀਤਾ ਜਾਵੇ ਜਦ ਕਿ ਰੁਬੈਲਾ ਨੂੰ ਪੂਰੀ ਤਰ੍ਹਾਂ ਕੰਟਰੋਲ 'ਚ ਕੀਤਾ ਜਾਵੇ। ਡਾ. ਜੁਗਲ ਕੁਮਾਰ ਤੇ ਡਾ. ਮਹਿਤਾ ਨੇ ਦੱਸਿਆ ਕਿ ਉਕਤ ਦਵਾਈ (ਡਬਲੀਓ.ਐੱਚ.ਓ.) ਤੋਂ ਪ੍ਰਮਾਣਿਤ ਹੈ ਅਤੇ ਇਹ ਦਵਾਈ ਬੱਚਿਆਂ ਲਈ ਬਿਲਕੁੱਲ ਸੁਰੱਖਿਅਤ ਹੈ। ਜਦੋਂ ਕਿ ਦੇਸ਼ ਦੇ 13 ਸੂਬਿਆਂ 'ਚ ਹੁਣ ਤੱਕ 7 ਕਰੋੜ ਤੋਂ ਵਧੇਰੇ ਬੱਚਿਆਂ ਨੂੰ ਮੀਜ਼ਲ ਤੇ ਰੁਬੇਲਾ ਲਗਾਈ ਜਾ ਚੁੱਕੀ ਹੈ ਪਰ ਹੁਣ ਤੱਕ ਕਿਸੇ ਵੀ ਬੱਚੇ ਨੂੰ ਕੋਈ ਸਾਈਡਇਫੈਕਟ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵਹਿਮ ਦੂਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚਿਆਂ ਨੂੰ ਉਕਤ ਟੀਕਾ ਲਗਾਵਾਂਗੇ ਤਾਂ ਜੋ ਲੋਕ ਬਿਨ੍ਹਾ ਕਿਸੇ ਡਰ ਦੇ ਬੱਚਿਆਂ ਨੁੰ ਟੀਕੇ ਲਗਾਏ ਜਾ ਸਕਣ। ਇਸ ਲਈ ਝੂਠੀਆਂ ਅਤੇ ਗਲਤ ਅਫਵਾਹਾਂ ਤੋਂ ਬਚੋ ਤੇ ਆਪਣੇ ਬੱਚਿਆਂ ਨੂੰ ਮੀਜ਼ਲ ਤੇ ਰੁਬੈਲਾ ਦੇ ਟੀਕੇ ਜ਼ਰੂਰ ਲਗਵਾਓ ਤਾਂ ਜੋ ਬੱਚੇ ਸੁਰੱਖਿਅਤ ਰਹਿ ਸਕਣ। ਇਸ ਮੌਕੇ ਉਨ੍ਹਾਂ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਅਨੁਸਰਾਂ ਨੂੰ ਫੜ੍ਹ ਕਿ ਜੇਲਾਂ ਡੱਕਣ ਦੀ ਅਪੀਲ ਕੀਤੀ।
ਮਲਟੀਪਰਪਜ਼ ਹੈਲਥ ਵਰਕਰਜ਼ ਦੇ ਨਿਯੁਕਤੀ ਮਾਮਲੇ ਨੂੰ ਨਿਪਟਾਉਣ ਲਈ ਸਰਕਾਰ ਹੱਲ ਕਰੇ : ਨਾਰਲਾ
NEXT STORY