ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ’ਚ 9 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ਲਈ ਚੋਣ ਪ੍ਰਚਾਰ ਸ਼ਨੀਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਮੀਦਵਾਰ ਵੋਟਰਾਂ ਨੂੰ ਅਪੀਲ ਕਰਨ ਲਈ ਘਰ-ਘਰ ਪ੍ਰਚਾਰ ਕਰ ਸਕਣਗੇ ਅਤੇ ਇਨ੍ਹਾਂ ਲੋਕ ਸਭਾ ਹਲਕਿਆਂ ਵਿਚ ਬਾਹਰਲੇ ਸੂਬਿਆਂ ਤੋਂ ਆਏ ਆਗੂਆਂ ਨੂੰ ਵਾਪਸ ਜਾਣਾ ਪਵੇਗਾ। ਇਸ ਪੜਾਅ ’ਚ ਆਂਧਰਾ ਪ੍ਰਦੇਸ਼ ਦੀਆਂ 25, ਤੇਲੰਗਾਨਾ ਦੀਆਂ 17, ਉੱਤਰ ਪ੍ਰਦੇਸ਼ ਦੀਆਂ 13, ਮਹਾਰਾਸ਼ਟਰ ਦੀਆਂ 11, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ 8-8, ਬਿਹਾਰ ਦੀਆਂ 5, ਝਾਰਖੰਡ ਅਤੇ ਓਡਿਸ਼ਾ ਦੀਆਂ 4-4 ਅਤੇ ਅਤੇ ਜੰਮੂ-ਕਸ਼ਮੀਰ ਦੀ ਇਕ ਲੋਕ ਸਭਾ ਸੀਟ ’ਤੇ 13 ਮਈ ਨੂੰ ਵੋਟਿੰਗ ਹੋਵੇਗੀ। ਇਸ ਪੜਾਅ ਵਿਚ ਤਿੰਨ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਫੈਸਲਾ ਵੀ ਹੋਵੇਗਾ।
ਚੌਥੇ ਪੜਾਅ ਲਈ ਮੈਦਾਨ ’ਚ ਹਾਈ ਪ੍ਰੋਫਾਈਲ ਨੇਤਾ
ਇਸ ਪੜਾਅ ਵਿਚ ਉੱਤਰ ਪ੍ਰਦੇਸ਼ ਦੀ ਕਨੌਜ ਸੀਟ ਤੋਂ ਅਖਿਲੇਸ਼ ਯਾਦਵ, ਬਿਹਾਰ ਦੀ ਬੇਗੂਸਰਾਏ ਸੀਟ ਤੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਉਜਿਆਰਪੁਰ ਸੀਟ ਤੋਂ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਝਾਰਖੰਡ ਦੀ ਖੂੰਟੀ ਸੀਟ ਤੋਂ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੱਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਸ਼ਤਰੂਘਨ ਸਿਨਹਾ, ਤੇਲੰਗਾਨਾ ਦੀ ਹੈਦਰਾਬਾਦ ਸੀਟ ਤੋਂ ਅਦਾਕਾਰਾ ਮਾਧਵੀ ਲਤਾ, ਆਂਧਰਾ ਪ੍ਰਦੇਸ਼ ਦੀ ਕਡੱਪਾ ਸੀਟ ਤੋਂ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਭੈਣ ਵਾਈ ਐੱਸ. ਸ਼ਰਮੀਲਾ, ਪੱਛਮੀ ਬੰਗਾਲ ਦੀ ਕ੍ਰਿਸ਼ਨਾ ਨਗਰ ਸੀਟ ਤੋਂ ਮਹੂਆ ਮਿੱਤਰਾ, ਪੱਛਮੀ ਬੰਗਾਲ ਦੀ ਬ੍ਰਹਿਮਾਪੁਰ ਸੀਟ ਤੋਂ ਅਧੀਰ ਰੰਜਨ ਚੌਧਰੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲਵੇ 'ਚ ਲੋਕੋ ਪਾਇਲਟ ਬਣਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ
NEXT STORY