ਅਜਨਾਲਾ (ਗੁਰਜੰਟ)- ਅਜਨਾਲਾ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਤੜਫ-ਤੜਫ ਕੇ ਮੌਤ ਹੋਣ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਇਸ ਸਬੰਧੀ ਸਿਵਲ ਹਸਪਤਾਲ ਅਜਨਾਲਾ ਦੀ ਈ.ਐੱਮ.ਓ. ਡਾ. ਜਪਜੀ ਕੌਰ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਬੀਤੀ 22 ਸਤੰਬਰ ਨੂੰ ਦੁਪਹਿਰੇ ਸਮੇਂ ਹਸਪਤਾਲ ਵਿਚ ਆਇਆ ਸੀ, ਜੋ ਕਿ ਬੇਹੋਸ਼ੀ ਦੀ ਹਾਲਤ ਵਿਚ ਸੀ, ਜਿਵੇਂ ਕਿ ਉਸ ਨੇ ਕੋਈ ਨਸ਼ੀਲੀ ਚੀਜ਼ ਅਲਕੋਹਲ ਵਗੈਰਾ ਜਾਂ ਕੋਈ ਡਰਿੰਕ ਕੀਤੀ ਹੋਵੇ।
ਇਸ ਮਗਰੋਂ ਉਸ ਦਾ ਇਲਾਜ ਕੀਤਾ ਗਿਆ ਅਤੇ ਰਾਤ ਸਮੇਂ ਉਕਤ ਵਿਅਕਤੀ ਉੱਠ ਕੇ ਚਲਾ ਗਿਆ ਅਤੇ ਸਵੇਰੇ ਫਿਰ ਇਹ ਹਸਪਤਾਲ ਵਿਚ ਆ ਗਿਆ, ਜਿਸ ਸਮੇਂ ਸਟਾਫ ਵੱਲੋਂ ਉਕਤ ਵਿਅਕਤੀ ਦਾ ਪੂਰਾ ਇਲਾਜ ਕੀਤਾ ਗਿਆ ਅਤੇ ਪਤਾ ਲੱਗਿਆ ਕਿ ਉਸ ਵਿਅਕਤੀ ਦੀ ਡੈੱਡ ਬਾਡੀ ਮੋਰਚਰੀ ਵਿਚ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਸ਼ਰਾਬ ਪੀਣ ਦਾ ਆਦੀ ਲੱਗ ਰਿਹਾ ਸੀ। ਹੋ ਸਕਦਾ ਹੈ ਇਸ ਮੌਤ ਦਾ ਕਾਰਨ ਵੀ ਸ਼ਰਾਬ ਹੋਵੇ।
ਇਹ ਵੀ ਪੜ੍ਹੋ- ਚਾਰ ਸਾਲ ਪਹਿਲਾਂ ਮਰਨ ਵਾਲੇ ਵਿਅਕਤੀ ਦੇ ਖ਼ਿਲਾਫ਼ FIR ਦਰਜ, ਜਾਣੋ ਕੀ ਰਹੀ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦਿੱਤਾ ਸਪੱਸ਼ਟੀਕਰਨ
NEXT STORY