ਗੁਰਦਾਸਪੁਰ(ਵਿਨੋਦ): ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਦੋ ਮੋਬਾਈਲ ਫੋਨ ਬਰਾਮਦ ਹੋਣ ਤੋਂ ਬਾਅਦ ਸਿਟੀ ਪੁਲਸ ਗੁਰਦਾਸਪੁਰ ਨੇ ਪੰਜ ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਗੁਰਦਾਸਪੁਰ ਜੇਲ੍ਹ ਦੇ ਸੁਪਰਡੈਂਟ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸਟਾਫ਼ ਮੈਂਬਰ 10 ਨੰਬਰ ਚੱਕੀਆਂ ਦੀ ਤਾਲਾਸ਼ੀ ਲੈ ਰਹੇ ਸਨ।
ਇਹ ਵੀ ਪੜ੍ਹੋ- PUNJAB ਦੇ ਸਾਰੇ ਸਕੂਲਾਂ ‘ਚ ਭਲਕੇ ਛੁੱਟੀ ਦਾ ਐਲਾਨ
ਤਾਲਾਸ਼ੀ ਦੌਰਾਨ ਸੈੱਲ ਨੰਬਰ 5 ਦੇ ਬਾਥਰੂਮਾਂ ਦੀਆਂ ਟਾਇਲਾਂ ਦੇ ਹੇਠਾਂ ਲੁਕਾ ਕੇ ਰੱਖਿਆ ਸੈਮਸਿੰਗ ਦਾ ਮੋਬਾਇਲ ਬਿਨਾਂ ਸਿਮ ਕਾਰਡ ਅਤੇ ਸੈਲ ਨੰਬਰ 10 ਤੋਂ ਇਕ ਨੋਕੀਆ ਫੋਨ ਕੀ ਪੈਡ ਵਾਲਾ ਬਿਨਾਂ ਸਿਮ ਕਾਰਡ ਦੇ ਬਰਾਮਦ ਹੋਇਆ। ਜਿਸ 'ਤੇ ਸਿਟੀ ਪੁਲਸ ਨੇ ਜੇਲ੍ਹ ਦੇ ਸੈਲ ਨੰਬਰ 5 ਵਿਚ ਬੰਦ ਕੈਦੀ ਪ੍ਰਭਜੋਤ ਪੁੱਤਰ ਪਲਵਿੰਦਰ ਸਿੰਘ, ਪਰਮਿੰਦਰ ਪੁੱਤਰ ਰਾਮ ਲੁਭਾਇਆ, ਸਿਮਰਨ ਪੁੱਤਰ ਹਰਦੇਵ, ਅਖਿਲ ਸਭਰਵਾਲ ਪੁੱਤਰ ਅਸ਼ੋਕ ਕੁਮਾਰ ਅਤੇ ਰਜਤ ਪੁੱਤਰ ਰਾਕੇਸ਼ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, ਪੜ੍ਹੋ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਖ਼ਿਲਾਫ਼ ਕੰਪਿਊਟਰ ਅਧਿਆਪਕਾਂ ਨੇ ਕਰ'ਤਾ ਵੱਡਾ ਐਲਾਨ
NEXT STORY