ਗੁਰਦਾਸਪੁਰ (ਵਿਨੋਦ)-ਕੇਂਦਰੀ ਜੇਲ੍ਹ ਗੁਰਦਾਸਪੁਰ ਚੋਂ 2 ਮੋਬਾਇਲ ਫੋਨ , 1 ਈਅਰ ਫੋਨ ਅਤੇ 5 ਤੰਬਾਕੂ ਬਰਾਮਦ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਸਰਵਨ ਸਿੰਘ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਬੀਤੇ ਦਿਨੀਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਟਾਵਰ ਨੰਬਰ 3 ਦੇ ਨਜ਼ਦੀਕ ਜੇਲ੍ਹ ਅੰਦਰ ਕੁਝ ਸੁੱਟਿਆ ਗਿਆ। ਜਦ ਜੇਲ੍ਹ ਅਧਿਕਾਰੀਆਂ ਵੱਲੋਂ ਉਕਤ ਲਿਫਾਫੇ ਨੂੰ ਚੈਕ ਕੀਤਾ ਗਿਆ ਤਾਂ ਉਸ ਵਿਚੋਂ 2 ਟਚ ਸਕਰੀਨ ਮੋਬਾਇਲ, 1 ਈਅਰ ਫੋਨ ਅਤੇ 5 ਪੁੜੀਆਂ ਤੰਬਾਕੂ ਬਰਾਮਦ ਹੋਈਆਂ। ਜਿਸ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 28 ਨਵੰਬਰ ਤੋਂ ਬਦਲੇਗਾ ਮੌਸਮ, ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
ਬਟਾਲਾ 'ਚ ਹੋਏ ਐਨਕਾਊਂਟਰ ਮਗਰੋਂ DIG ਦਾ ਵੱਡਾ ਬਿਆਨ
NEXT STORY