ਅੰਮ੍ਰਿਤਸਰ, (ਅਰੁਣ)- ਕੰਟੋਨਮੈਂਟ ਥਾਣੇ ਦੀ ਪੁਲਸ ਨੇ ਲੁੱਟ-ਖੋਹ ਦੇ ਇਕ ਮਾਮਲੇ ’ਚ ਲੋਡ਼ੀਂਦੇ ਝਪਟਮਾਰ ਨੂੰ ਗ੍ਰਿਫਤਾਰ ਕਰਦਿਆਂ ਉਸ ਦੇ ਕਬਜ਼ੇ ’ਚੋਂ ਖੋਹਿਆ ਮੋਬਾਇਲ ਬਰਾਮਦ ਕੀਤਾ ਹੈ। ਮੁਲਜ਼ਮ ਅਕਾਸ਼ ਵਾਸੀ ਵੱਡਾ ਹਰੀਪੁਰਾ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਬੀਤੀ 22 ਸਤੰਬਰ ਦੀ ਸ਼ਾਮ ਖਾਲਸਾ ਕਾਲਜ ਨੇਡ਼ਿਓਂ ਮੋਬਾਇਲ ਖੋਹ ਕੇ ਦੌਡ਼ੇ ਝਪਟਮਾਰਾਂ ਖਿਲਾਫ ਦਰਜ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਉਕਤ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਸ ਵਾਰਦਾਤ ਨੂੰ ਕਬੂਲਿਆ।
ਅੰਮ੍ਰਿਤਸਰ ਵਿਚ 3 ਨੌਜਵਾਨ ਹਥਿਆਰਾਂ ਸਣੇ ਪੁਲਸ ਅੜਿੱਕੇ
NEXT STORY