ਅੰਮ੍ਰਿਤਸਰ (ਇੰਦਰਜੀਤ)–ਐਕਸਾਈਜ ਐਂਡ ਟੈਕਸ਼ੇਸ਼ਨ ਵਿਭਾਗ ਦੇ ਅੰਮ੍ਰਿਤਸਰ ਮੋਬਾਈਲ ਵਿੰਗ (ਐੱਮ. ਵੀ.) ਨੇ ਟੈਕਸ ਚੋਰੀ ’ਤੇ ਧਮਾਕੇਦਾਰ ਕਾਰਵਾਈ ਕਰਦੇ ਹੋਏ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਜਾਂਦੇ ਟਰੱਕ ਨੂੰ ਜ਼ਬਤ ਕਰ ਕੇ 2.75 ਲੱਖ ਰੁਪਏ ਜੁਰਮਾਨਾ ਵਸੂਲ ਲਿਆ। ਇਹ ਕਾਰਵਾਈ ਮੋਬਾਈਲ ਵਿੰਗ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ ’ਤੇ ਕੀਤੀ ਗਈ ਹੈ। ਇਸ ਤੋਂ ਇਲਾਵਾ 4 ਹੋਰ ਵਾਹਨ ਵੀ ਰੋਕੇ ਗਏ ਜਿਸ ’ਚ ਤਾਂਬਾ, ਨਵੀਂ ਬੈਟਰੀ ਅਤੇ ਸਕ੍ਰੈਪ ਸਣੇ 5 ਟਰੱਕ ਜ਼ਬਤ ਕੀਤੇ ਗਏ। ਐੱਮ. ਵੀ. ਟੀਮ ਨੇ ਕੁਲ 5 ਵਾਹਨਾਂ ਨੂੰ ਮਿਲਾ ਕੇ 8 ਲੱਖ 06 ਹਜ਼ਾਰ ਰੁਪਏ ਜੁਰਮਾਨਾ ਵਸੂਲ ਲਿਆ ਹੈ। ਇਸ ਤੋਂ ਇਲਾਵਾ ਹੋਰ ਕੁਝ ਵਾਹਨਾਂ ’ਤੇ ਜੁਰਮਾਨਾ ਲਗਾਉਣਾ ਬਾਕੀ ਹੈ।
ਐੱਮ. ਵਿੰਗ ਨੂੰ ਸੂਚਨਾ ਸੀ ਕਿ ਇਕ ਟਰੱਕ ਜਿਸ ’ਚ ਤਾਂਬਾ ਲੋਡ ਕੀਤਾ ਗਿਆ ਸੀ ਜਲੰਧਰ ’ਚੋਂ ਕੱਢਿਆ ਸੀ ਅਤੇ ਹੁਸ਼ਿਆਰਪੁਰ ਵੱਲ ਜਾ ਰਿਹਾ ਹੈ, ਜਿਥੇ ਉਸ ਦੀ ਅਨਲੋਡਿੰਗ ਸੀ। ਏ. ਈ. ਟੀ. ਸੀ. ਮਹੇਸ਼ ਗੁਪਤਾ ਦੇ ਹੁਕਮ ’ਤੇ ਇਸ ’ਤੇ ਕਾਰਵਾਈ ਕਰਨ ਲਈ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ’ਚ ਟੀਮ ਗਠਿਤ ਕੀਤੀ ਗਈ ਜਿਸ ’ਚ ਸੁਰੱਖਿਆ ਦੇ ਜਵਾਨ ਵੀ ਸ਼ਾਮਲ ਸਨ। ਹੁਕਮ ਅਨੁਸਾਰ ਵਿਭਾਗੀ ਟੀਮ ਨੇ ਟ੍ਰੈਪ ਲੱਗਣਾ ਸ਼ੁਰੂ ਕਰ ਦਿੱਤਾ। ਇਸ ਵਿਚ ਤਾਂਬੇ ਨਾਲ ਭਰਿਆ ਟਰੱਕ ਜਲੰਧਰ/ਪਠਾਨਕੋਟ ਬਾਈਪਾਸ ਤਕ ਪਹੁੰਕੇ ਕੇ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ।
ਇਹ ਵੀ ਪੜ੍ਹੋ- ਲੁਧਿਆਣਾ ਪਹੁੰਚੇ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਇਹ ਸਿਰਫ਼ ਟ੍ਰੇਲਰ ਸੀ, ਪਿਕਚਰ ਅਜੇ ਬਾਕੀ ਹੈ
ਐੱਮ. ਵਿੰਗ ਦੇ ਈ. ਟੀ. ਓ. ਪੰਡਿਤ ਰਮਨ ਸ਼ਰਮਾ ਟੀਮ ਨੇ ਅੱਗੇ ਵੱਲ ਜਾਣ ਵਾਲੇ ਰਾਹਾਂ ’ਤੇ ਨਾਕਾਬੰਦੀ ਕਰ ਦਿੱਤੀ ਸੀ ਅਤੇ ਵਾਹਨ ਨੂੰ ਘੇਰ ਲਿਆ। ਚੈਕਿੰਗ ਦੌਰਾਨ ਜਦੋਂ ਮਾਲ ਦੇ ਦਸਤਾਵੇਜ਼ ਪੇਸ਼ ਕੀਤਾ ਤਾਂ ਬਿੱਲ ਦੇਖਣ ’ਤੇ ਪਤਾ ਲੱਗਾ ਕਿ ਮਾਲ ਦੀ ਵੈਲਿਊ ਨਾਲ ਬਿੱਲ ਘੱਟ ਕੱਟਿਆ ਗਿਆ ਸੀ ਅਤੇ ਮਾਮਲਾ ਸਿੱਧਾ-ਸਾਦਾ ‘ਅੰਡਰ ਬਿਲਿੰਗ ’ ਦਾ ਸੀ। ਲੱਦੇ ਮਾਲ ਦੀ ਵੈਲਿਊਏਸ਼ਨ ਅਤੇ ਮਾਰਕੀਟ ਕੀਮਤ ’ਚ ਫਰਕ ਸੀ। ਜਾਂਚ ਤੋਂ ਬਾਅਦ ਐੱਮ. ਵੀ. ਟੀਮ ਨੇ ਇਸ ’ਤੇ 2.75 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਅੰਦਰ ਇਕ ਵਾਹਨ ਦੀ ਸੂਚਨਾ ਮਿਲੀ ਜਿਸ ’ਚ ਨਵੀਂ ਬੈਟਰੀਆਂ ਲਦੀ ਹੋਈ ਸੀ, ਜੋ ਇਨਵਰਟਰ ਨਾਲ ਲਗਾਈ ਜਾਂਦੀ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਬੈਟਰੀਆਂ ਤਕਨਾਲੋਜੀ ਖੇਤਰ ਫੋਕਲ ਪੁਆਇੰਟ ਵੱਲ ਆਈ ਸੀ ਅਤੇ ਅੰਮ੍ਰਿਤਸਰ ਨੇ 100 ਫੁੱਟ ਰੋਡ ’ਤੇ ਇਨ੍ਹਾਂ ਦੀ ਅਨਲੋਡਿੰਗ ਕੀਤੀ ਜਾ ਰਹੀ ਸੀ। ਐੱਮ. ਵੀ. ਦੇ ਪੁੱਛਣ ’ਤੇ ਪਤਾ ਲੱਗਾ ਕਿ ਇਸ ਦਾ ਕੋਈ ਵੀ ਬਿੱਲ ਨਾਲ ਨਹੀਂ ਸੀ ਅਤੇ ਇਸ ’ਤੇ 1 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਬੈਟਰੀ ਸਕ੍ਰੈਪ ਨਾਲ ਲੱਦੇ ਵਾਹਨ ’ਤੇ 1.16 ਲੱਖ ਜੁਰਮਾਨਾ
ਐੱਮ. ਵੀ. ਦੀ ਹੋਰ ਸੂਚਨਾਵਾਂ ’ਚੋਂ ਇਕ ਵਾਹਨ ਜ਼ਿਲ੍ਹਾ ਗੁਰਦਾਸਪੁਰ ਤੋਂ ਜਲੰਧਰ ਵੱਲ ਜਾ ਰਿਹਾ ਸੀ ਜਿਸ ’ਚ ਬੈਟਰੀ ਸਕੈਪ ਲੋਡ ਹੋਇਆ ਸੀ। ਟੀਮ ਵੱਲੋਂ ਘੇਰਾਬੰਦੀ ਕਰ ਟਰੱਕ ਸ੍ਰੀ ਹਰਗੋਬਿੰਦਪੁਰ ਦੇ ਨੇੜੇ ਫੜ ਲਿਆ ਗਿਆ। ਈ. ਟੀ. ਓ. ਪੰਡਿਤ ਰਮਨ ਦੀ ਅਗਵਾਈ ’ਚ ਟੀਮ ਨੇ ਮਾਲ ਦੀ ਚੈਕਿੰਗ ਕੀਤੀ ਤਾਂ ਟੈਕਸ ਚੋਰੀ ਦਾ ਮਾਮਲਾ ਨਿਕਲਿਆ। ਅਧਿਕਾਰੀ ਮੁਤਾਬਿਕ ਵੈਲਿਊਏਸ਼ਨ ਤੋਂ ਬਾਅਦ ਇਸ ’ਤੇ 1 ਲੱਖ 16 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ। ਵਿਭਾਗ ਵੱਲੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਮਾਲ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਸੀ।
ਨਵਾਂਸ਼ਹਿਰ ਤੋਂ ਮੰਡੀ ਗੋਬਿੰਦਗੜ੍ਹ ਜਾ ਰਿਹਾ ਸਕੈਪ ਦਾ ਟਰੱਕ ਫੜਿਆ
ਐੱਮ. ਵਿੰਗ ਟੀਮ ਨੇ ਚੈਕਿੰਗ ਦੌਰਾਨ ਨਵਾਂਸ਼ਹਿਰ ਤੋਂ ਜਾ ਰਹੇ ਇਕ ਟਰੱਕ ਨੂੰ ਕਾਬੂ ਕੀਤਾ। ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸ ’ਚ ਸਕ੍ਰੈਪ ਲੱਦਿਆ ਹੋਇਆ ਸੀ ਅਤੇ ਮਾਲ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਸੀ। ਵਾਹਨ ਚਾਲਕ ਕੋਲ ਇਸ ਦੇ ਉਚਿਤ ਦਸਤਾਵੇਜ਼ ਨਹੀਂ ਮਿਲੇ ਤਾਂ ਐੱਮ. ਵੀ. ਨੇ ਇਸ ’ਤੇ 1.10 ਲੱਖ ਰੁਪਏ ਜੁਰਮਾਨਾ ਕੀਤਾ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ 11 ਪਿੰਡਾਂ ਨੂੰ ਲੈ ਕੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਕੀਤੇ ਸਖ਼ਤ ਆਦੇਸ਼ ਜਾਰੀ
ਹੁਸ਼ਿਆਰਪੁਰ ਤੋਂ ਜਲੰਧਰ ਜਾ ਰਿਹਾ ਮਿਕਸ ਸਕ੍ਰੈਪ ਦਾ ਟਰੱਕ ਕਾਬੂ
ਐੱਮ. ਵੀ. ਟੀਮ ਦੇ ਕਪਤਾਨ ਪੰਡਿਤ ਰਮਨ ਕੇ. ਸ਼ਰਮਾ ਦੀ ਅਗਵਾਈ ’ਚ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾ ਰਹੇ ਇਕ ਟਰੱਕ ਦੀ ਸੂਚਨਾ ਪ੍ਰਾਪਤ ਕੀਤੀ। ਚਿੰਨ੍ਹਿਤ ਥਾਂ ’ਤੇ ਘੇਰਾਬੰਦੀ ਸ਼ੁਰੂ ਕੀਤੀ ਤਾਂ ਟੀਮ ਨੂੰ ਸਫਲਤਾ ਮਿਲੀ ਅਤੇ ਟਰੱਕ ਨੂੰ ਘੇਰਾ ਪਾ ਦਿੱਤਾ। ਮਾਲ ਦੇ ਦਸਤਾਵੇਜ਼ ਉਚਿਤ ਨਾ ਕੱਢੇ ਤਾਂ ਟੈਕਸ ਚੋਰੀ ਦਾ ਮਾਮਲਾ ਬਣਿਆ। ਵੈਲਿਊਏਸ਼ਨ ਤੋਂ ਬਾਅਦ ਮੋਬਾਈਲ ਵਿੰਗ ਟੀਮ ਦੇ ਕਪਤਾਨ ਨੇ 2 ਲੱਖ 5 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ।
ਹਿਮਾਚਲ ਪ੍ਰਦੇਸ਼ ਜਾਣ ਵਾਲੇ ਟਰੱਕ ਤੇ ਮੋਬਾਈਲ ਵਿੰਗ ਦੇ ਨਿਸ਼ਾਨੇ ’ਤੇ !
ਪੰਜਾਬ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾਣ ਵਾਲੇ ਟਰੱਕ ਹੁਣ ਕਾਫੀ ਗਿਣਤੀ ’ਚ ਹਿਮਾਚਲ ਦੇ ਬੱਦੀ ਖੇਤਰ ਵੱਲ ਜਾ ਰਹੇ ਹਨ। ਇਥੇ ਸਥਾਪਿਤ ਹੋਈ ਇੰਡਸਟਰੀ ’ਚ ਲੋਹਾ ਸਕ੍ਰੈਪ ਅਤੇ ਬੈਟਰੀ ਲੈੱਡ ਜਿਵੇਂ ਮੈਟਲ ਦੀ ਕਾਫੀ ਡਿਮਾਂਡ ਹੈ। ਇਸ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਓਧਰ ਮੰਡੀ ਵੱਲ ਪੂਰੇ ਸੂਬੇ ਤੋਂ ਜਾਣ ਵਾਲੇ ਰਾਹ ਜੀ. ਐੱਸ. ਟੀ. ਮੋਬਾਈਲ ਵਿੰਗ ਨੇ ਸੀਲ ਕੀਤੇ ਹੋਏ ਹਨ। ਉਥੇ ਹੁਣ ਪਤਾ ਲੱਗਾ ਹੈ ਕਿ ਹਿਮਾਚਲ ਦੇ ਇੰਡਸਟ੍ਰੀਅਲ ਹੱਬ ਬੱਦੀ ਖੇਤਰ ’ਚ ਲੋਹੇ ਦੇ ਸਕ੍ਰੈਪ/ਲੈੱਡ ਦੀ ਕਾਫੀ ਖਪਤ ਹੈ। ਇਸੇ ਕਾਰਨ ਹੁਣ ਟੈਕਸ ਮਾਫੀਆ ਦੀ ਨਜ਼ਰ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਛੋਟੇ-ਛੋਟੇ ਰਾਹਾਂ ’ਤੇ ਹਨ ਜੋ ਵਧੇਰੇ ਜ਼ਿਲਾ ਪਠਾਨਕੋਟ ਅਤੇ ਜ਼ਿਲਾ ਹੁਸ਼ਿਆਰਪੁਰ ਤੋਂ ਨਿਕਲਦੇ ਹਨ।
ਬੀਤੇ ਮਹੀਨਿਆਂ ’ਚ ਵੀ ਸਟੇਟ ਟੈਕਸ ਅਫਸਰ (ਐੱਮ. ਵੀ.) ਪੰਡਿਤ ਰਮਨ ਕੁਮਾਰ ਸ਼ਰਮਾ ਨੇ ਹਿਮਾਚਲ ਦੇ ਬੱਦੀ ’ਚ ਜਾ ਰਹੇ ਬੈਟਰੀ ਲੈੱਡ ਸਕ੍ਰੈਪ ਦੇ ਕਈ ਟਰੱਕ ਫੜੇ ਹੈ। ਪਿਛਲੇ ਤਿੰਨ ਮਹੀਨੇ ’ਚ ਬੈਟਰੀ ਲੈੱਡ ਦੇ ਸਕ੍ਰੈਪ ’ਤੇ 30-40 ਲੱਖ ਰੁਪਏ ਜੁਰਮਾਨਾ ਕੀਤਾ ਜਾ ਚੁੱਕਾ ਹੈ ਜਦੋਂਕਿ ਸਿਲਸਿਲਾ ਹੁਣ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਹਸਪਤਾਲਾਂ ’ਚ ਨਾਰਮਲ ਸਲਾਈਨ ਗਲੂਕੋਸ ’ਤੇ ਪਾਬੰਦੀ, 40 ਹਜ਼ਾਰ ਤੋਂ ਵੱਧ ਗਲੂਕੋਸ ਸੀਲ
NEXT STORY