ਸ੍ਰੀ ਗੋਇੰਦਵਾਲ ਸਾਹਿਬ(ਪੰਛੀ)-ਇਲਾਕੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਦੇ ਚੱਲਦਿਆਂ ਖਡੂਰ ਸਾਹਿਬ ਵਿਖੇ ਗੈਸ ਦੀ ਸਪਲਾਈ ਕਰਨ ਜਾ ਰਹੇ ਕਰਿੰਦੇ ਕੋਲੋਂ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ 40 ਹਜ਼ਾਰ ਰੁਪਏ ਦੀ ਲੁੱਟ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਰਾਜਾ ਗੈਸ ਸਰਵਿਸ ਦੇ ਮਾਲਕ ਅਮਰਿੰਦਰ ਸਿੰਘ ਅਤੇ ਮੈਨੇਜਰ ਕਾਬਲ ਸਿੰਘ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਦੀ ਦੇਰ ਸ਼ਾਮ ਸਾਡੀ ਕੰਪਨੀ ਦਾ ਕਰਿੰਦਾ ਕਰਨਬੀਰ ਸਿੰਘ ਵੱਖ-ਵੱਖ ਖੇਤਰ ਵਿਚ ਗੈਸ ਸਪਲਾਈ ਕਰਕੇ ਜਦ ਖਡੂਰ ਸਾਹਿਬ ਪੁੱਜਾ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਦਿਖਾ ਕਿ 40 ਹਜ਼ਾਰ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, 9 ਮਹੀਨੇ ਦੇ ਜਵਾਕ ਦੀ ਮੌਤ, ਦੋ ਸਾਲਾ ਬੱਚੀ ਸਮੇਤ ਪੰਜ ਜ਼ਖਮੀ
ਗੈਸ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਇਕ-ਦੋ ਵਾਰ ਪਹਿਲਾਂ ਵੀ ਲੁਟੇਰਿਆਂ ਵੱਲੋਂ ਸਾਡੀ ਕੰਪਨੀ ਦੇ ਕਰਿੰਦਿਆਂ ਕੋਲੋਂ ਲੁੱਟ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤਾਜੀ ਵਾਪਰੀ ਘਟਨਾ ਸਬੰਧੀ ਚੌਕੀ ਖਡੂਰ ਸਾਹਿਬ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਚੌਕੀ ਦੇ ਇੰਚਾਰਜ ਏ.ਐੱਸ.ਆਈ. ਪ੍ਰਤਾਪ ਸਿੰਘ ਨੇ ਆਖਿਆ ਕਿ ਮਹਾਰਾਜਾ ਗੈਸ ਸਰਵਿਸ ਵੱਲੋਂ ਖੋਹ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ, ਜਿਸ ਸਬੰਧੀ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ 'ਚ...
ਕਰਿਆਨਾ ਵਪਾਰੀ ਦੇ ਕਤਲ ਦਾ ਮਾਮਲਾ, ਪੁਲਸ ਨੇ ਰੰਜਿਸ਼ ਤੇ ਲੁੱਟ ਦੇ ਐਂਗਲ ਨਾਲ ਸ਼ੁਰੂ ਕੀਤੀ ਜਾਂਚ
NEXT STORY