ਤਰਨਤਾਰਨ (ਰਮਨ)-ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਅਨੁਸਾਰ ਫੋਟੋ ਵੋਟਰ ਸੂਚੀ 2025 ਦੀ ਫਾਈਨਲ ਪ੍ਰਕਾਸ਼ਨਾ 1 ਜਨਵਰੀ 2025 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਜ਼ਿਲਾ ਤਰਨਤਾਰਨ ਵਿਚ ਪੈਂਦੇ 4 ਵਿਧਾਨ ਸਭਾ ਚੋਣ ਹਲਕਿਆਂ ਤਰਨਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਵਿਚ ਨਿਯੁਕਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਵੋਟਰ ਸੂਚੀ ਦੀ ਫਾਈਨਲ ਪ੍ਰਕਾਸ਼ਨਾ ਨਿਰਧਾਰਤ ਸਥਾਨਾਂ ’ਤੇ ਕਰਵਾ ਦਿੱਤੀ ਗਈ ਹੈ। ਜ਼ਿਲਾ ਚੋਣ ਅਧਿਕਾਰੀ ਕਮ-ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਸ ਜ਼ਿਲੇ ਵਿਚ ਕੁੱਲ 785478 ਵੋਟਰ ਹਨ, ਜਿਨ੍ਹਾਂ ਵਿਚ 413225 ਮਰਦ ਵੋਟਰ ਅਤੇ 372223 ਔਰਤ ਅਤੇ 30 ਹੋਰ ਵੋਟਰ ਹਨ। ਵਿਧਾਨ ਸਭਾ ਚੋਣ ਹਲਕੇ ਵਾਰ ਵੋਟਰਾਂ ਦੀ ਗਿਣਤੀ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ, ਜਿਵੇਂ ਕਿ 21-ਤਰਨਤਾਰਨ ਵਿਚ ਮਰਦ ਵੋਟਰ 101009 ਅਤੇ ਇਸਤਰੀ ਵੋਟਰ 91664 ਅਤੇ ਹੋਰ 08 , 22-ਖੇਮਕਰਨ ਵਿਚ ਮਰਦ ਵੋਟਰ 106451 ਤੇ ਇਸਤਰੀ ਵੋਟਰ 96538 , ਹੋਰ 09 ਕੁੱਲ ਵੋਟਰ 202998 ਹਨ। 23-ਪੱਟੀ ਵਿਚ ਮਰਦ ਵੋਟਰ 100018 ਤੇ ਇਸਤਰੀ ਵੋਟਰ 90247, ਹੋਰ 07 ਤੇ ਕੁੱਲ ਵੋਟਰ 190272 ਹਨ। ਇਸੇ ਤਰ੍ਹਾਂ 24-ਖਡੂਰ ਸਾਹਿਬ ਵਿਚ ਮਰਦ ਵੋਟਰ 105747 ਤੇ ਇਸਤਰੀ ਵੋਟਰ 93774, ਹੋਰ 06 ਅਤੇ ਕੁੱਲ ਵੋਟਰ 199527 ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸ਼ਿਵ ਸੈਨਾ ਪ੍ਰਧਾਨ ਦੇ ਘਰ 'ਤੇ ਤਾਬੜਤੋੜ ਫਾਇਰਿੰਗ
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਬੂਥ ’ਤੇ ਇਕ-ਇਕ ਬੀ.ਐੱਲ.ਓਜ ਨਿਯੁਕਤ ਕੀਤਾ ਹੋਇਆ ਹੈ। ਜਿਸ ਦੇ ਸਬੰਧ ਵਿਚ ਇਸ ਜ਼ਿਲੇ ਵਿਚ ਚਾਰ ਵਿਧਾਨ ਸਭਾ ਚੋਣ ਹਲਕਿਆਂ ਵਿਚ ਨਿਯੁਕਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਗਿਣਤੀ ਅਨੁਸਾਰ ਪੋਲਿੰਗ ਬੂਥਾਂ ’ਤੇ ਬੀ.ਐੱਲ.ਓਜ਼ ਨਿਯੁਕਤ ਕੀਤੇ ਹੋਏ ਹਨ। ਜਿਵੇਂ ਕਿ 21-ਤਰਨਤਾਰਨ, 22-ਖੇਮਕਰਨ, 23-ਪੱਟੀ, 24-ਖਡੂਰ ਸਾਹਿਬ, ਹਨ। ਇਸੇ ਤਰ੍ਹਾਂ ਪੋਲਿੰਗ ਬੂਥਾਂ ਦੀ ਕੁੱਲ ਗਿਣਤੀ 904 ਹੈ ਅਤੇ ਹਰ ਇਕ ਪੋਲਿੰਗ ਬੂਥ ’ਤੇ ਬੀ.ਐੱਲ.ਓਜ. ਨਿਯੁਕਤ ਹੈ। ਫੋਟੋ ਵੋਟਰ ਸੂਚੀ ਦੇ ਸੈਟ ਅਤੇ ਸੀ.ਡੀ. ਸਪਲਾਈ ਕਰਨ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਫੋਟੋ ਵੋਟਰ ਸੂਚੀ ਦਾ ਫਾਈਨਲ ਰੇਲ ਦਾ ਇਕ-ਇਕ ਸੈਟ ਅਤੇ ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਇਕ-ਇਕ ਸੀ.ਡੀ ਸਪਲਾਈ ਕੀਤੀ ਜਾਵੇਗਾ।
ਜ਼ਿਲਾ ਚੋਣ ਅਫਸਰ ਵੱਲੋਂ ਦੱਸਿਆ ਗਿਆ ਹੈ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਸੂਚੀ ਦਾ ਸੁਧਾਈ ਦਾ ਕੰਮ ਲਗਾਤਾਰ ਚੱਲਦਾ ਰਹੇਗਾ ਅਤੇ ਕੋਈ ਵਿਅਕਤੀ ਨਵੀਂ ਵੋਟ ਬਣਾਉਣ, ਕਟਵਾਉਣ ਅਤੇ ਸੋਧ ਕਰਵਾਉਣ ਲਈ ਫਾਰਮ ਭਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਪੋਰਟਲ NVSP. Vote 8elp line ’ਤੇ ਵੋਟਾਂ ਬਣਾਉਣ ਸਬੰਧੀ ਕੋਈ ਵੀ ਫਾਰਮ ਭਰਿਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ 1950 ਜ਼ਿਲਾ ਕੰਨਟੈਕਟ ਸੈਂਟਰ ’ਤੇ ਫੋਟੋ ਵੋਟਰ ਸੂਚੀ ਅਤੇ ਵੋਟਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਸਾਲ ਵਿਚ ਚਾਰ ਵਾਰ ਯੋਗਤਾ ਮਿਤੀ 01 ਜਨਵਰੀ, 01 ਅਪ੍ਰੈਲ, 01 ਜੁਲਾਈ, 1 ਅਕਤੂਬਰ ਦੇ ਆਧਾਰ ’ਤੇ ਵੋਟਰ ਸੂਚੀ ਵਿਚ ਇੰਦਰਾਜ ਕਰਨ ਲਈ ਫਾਰਮ ਨੰ: 6 ਭਰਿਆ ਜਾ ਸਕਦਾ ਹੈ। ਉਨ੍ਹਾਂ ਰਾਜਨੀਤਕ ਪਾਰਟੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੋਟਰ ਸੂਚੀ ਵਿਚ ਆਪਣਾ ਅਤੇ ਆਪਣੇ ਨਜ਼ਦੀਕੀਆਂ ਦਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਠੰਡ ਨੇ ਫੜਿਆ ਜ਼ੋਰ, ਭਲਕੇ ਪੈ ਸਕਦੈ ਮੀਂਹ
NEXT STORY