ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਐੱਮ. ਟੀ. ਪੀ. ਨਰਿੰਦਰ ਸ਼ਰਮਾ ਨੇ ਨਾਜਾਇਜ਼ ਕਾਲੋਨੀਆਂ ’ਤੇ ਪੀਲਾ ਪੰਜਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਐੱਮ. ਟੀ. ਪੀ. ਸ਼ਰਮਾ ਦੀ ਅਗਵਾਈ ਹੇਠ ਏ. ਟੀ. ਪੀ. ਪਰਮਿੰਦਰਜੀਤ ਸਿੰਘ, ਏ. ਟੀ. ਪੀ. ਹਰਜਿੰਦਰ ਸਿੰਘ ਨੇ ਵੇਰਕਾ ਅਤੇ ਮਜੀਠਾ ਰੋਡ ਗੰਡਾ ਵਾਲਾ ਵਿਚ ਕਾਲੋਨੀਆਂ ’ਤੇ ਕਾਰਵਾਈ ਕੀਤੀ ਉਥੇ ਵੈਸਟ ਜ਼ੋਨ ਵਿਚ ਮੈਕਸ ਸਿਟੀ, ਐੱਚ. ਐੱਸ. ਸਿਟੀ ’ਤੇ ਵੀ ਸਖ਼ਤ ਕਾਰਵਾਈ ਕੀਤੀ ਗਈ ਹੈ। ਵਿਭਾਗ ਦੀ ਟੀਮ ਨੇ ਕੁਇੰਜ਼ ਰੋਡ ’ਤੇ ਬਣ ਰਹੀ ਇਮਾਰਤ ਨੂੰ ਵੀ ਸੀਲ ਕਰ ਦਿੱਤਾ।
ਇਹ ਵੀ ਪੜ੍ਹੋ- ਰੇਲਵੇ ਵਿਭਾਗ ਦਾ ਅਹਿਮ ਫ਼ੈਸਲਾ, ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲੇਗੀ ਫੈਸਟੀਵਲ ਸਪੈਸ਼ਲ ਟ੍ਰੇਨ
ਟੀਮ ਵਿਚ ਬਿਲਡਿੰਗ ਇੰਸਪੈਕਟਰ ਮਨੀਸ਼ ਕੁਮਾਰ, ਨਿਤਿਨ ਕੁਮਾਰ, ਕੁਲਵਿੰਦਰ ਕੌਰ, ਰੋਹਿਣੀ, ਅੰਗਦ ਸਿੰਘ ਅਤੇ ਪੁਲਸ ਫੋਰਸ ਦੀ ਟੀਮ ਸ਼ਾਮਲ ਸੀ। ਏ. ਟੀ. ਪੀ. ਪਰਮਿੰਦਰਜੀਤ ਸਿੰਘ ਨੇ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਨਾਜਾਇਜ਼ ਉਸਾਰੀ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਕਮਿਸ਼ਨਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਨਾਜਾਇਜ਼ ਉਸਾਰੀ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਾ ਕੀਤਾ ਜਾਵੇ।
ਆਉਣ ਵਾਲੇ ਹਫ਼ਤੇ ’ਚ ਹੋਣ ਵਾਲੀ ਕਾਰਵਾਈ ਲਈ ਸੂਚੀਆਂ ਬਣਨੀਆਂ ਸ਼ੁਰੂ
ਤਿੰਨਾਂ ਜ਼ੋਨਾਂ ਵਿਚ ਨਾਜਾਇਜ਼ ਉਸਾਰੀਆਂ ਅਤੇ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਐੱਮ. ਟੀ. ਪੀ ਵਿਭਾਗ ਵੱਲੋਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਆਉਂਦੇ ਹਫ਼ਤੇ ਵਿਚ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਵਿਛਾਏ ਸਥੱਰ, ਬੱਸ ਦੀ ਲਪੇਟ 'ਚ ਆਉਣ ਨਾਲ 2 ਦੋਸਤਾਂ ਦੀ ਮੌਤ
ਦੋ ਜ਼ੋਨਾਂ ਵਿਚ ਕਾਰਵਾਈ ਠੰਡੇ ਬਸਤੇ ’ਚ
ਸੈਂਟਰਲ ਜ਼ੋਨ ਵਿਚ ਏ. ਟੀ. ਪੀ. ਅਰੁਣ ਖੰਨਾ ਦੀ ਦਹਿਸ਼ਤ ਇਸੇ ਤਰ੍ਹਾਂ ਜਾਰੀ ਹੈ ਪਰ ਹਲਕਾ ਦੱਖਣੀ ਵਿਚ ਕਾਰਵਾਈ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ। ਸੈਂਟਰਲ ਜ਼ੋਨ ਦੇ ਕੁਝ ਹਿੱਸਿਆਂ ਵਿਚ ਨਾਜਾਇਜ਼ ਕਾਲੋਨੀਆਂ ਹਨ ਪਰ ਦੱਖਣੀ ਜ਼ੋਨ ਵਿਚ ਵੀ ਨਾਜਾਇਜ਼ ਉਸਾਰੀਆਂ ’ਤੇ ਪੂਰੀ ਮੇਹਰਬਾਨੀ ਦਿਖਾਈ ਜਾ ਰਹੀ ਹੈ। ਇਸ ਸਬੰਧੀ ਅਧਿਕਾਰੀ ਵੀ ਚੁੱਪੀ ਧਾਰੀ ਬੈਠੇ ਹਨ, ਜੇਕਰ ਕਮਿਸ਼ਨਰ ਉਕਤ ਸੈਂਟਰਲ ਜ਼ੋਨ ਦਾ ਚੱਕਰ ਲਗਾਉਂਦੇ ਹਨ ਤਾਂ ਕਈ ਨਾਜਾਇਜ਼ ਉਸਾਰੀਆਂ ਅਤੇ ਕਲੋਨੀਆਂ ’ਤੇ ਗਾਜ਼ ਡਿੱਗ ਸਕਦੀ ਹੈ।
ਲੋਕ ਬਿਨਾਂ ਐੱਨ. ਓ. ਸੀ. ਜਾਂ ਨਕਸ਼ੇ ਤੋਂ ਕੋਈ ਵੀ ਉਸਾਰੀ ਸ਼ੁਰੂ ਨਾ ਕਰਨ, ਨਹੀਂ ਤਾਂ ਜਦੋਂ ਵੀ ਐੱਮ. ਟੀ. ਪੀ. ਵਿਭਾਗ ਦੀ ਟੀਮ ਉਨ੍ਹਾਂ ਦੇ ਸਥਾਨ ’ਤੇ ਦਸਤਕ ਦੇਵੇਗੀ ਤਾਂ ਉਕਤ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਲੋਕ ਆਪਣਾ ਨਕਸ਼ਾ ਆਨਲਾਈਨ ਅਪਲਾਈ ਕਰਨ ਅਤੇ ਕਿਸੇ ਦੇ ਪ੍ਰਭਾਵ ਹੇਠ ਕੋਈ ਨਾਜਾਇਜ਼ ਉਸਾਰੀ ਨਾ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ’ਚ ਪਿਓ ਨੇ ਸ਼ਰੇਆਮ ਸੜਕ ਵਿਚਕਾਰ ਦਾਤਰ ਨਾਲ ਵੱਢਿਆ ਪੁੱਤ, ਵੀਡੀਓ ਆਈ ਸਾਹਮਣੇ
NEXT STORY