ਪਠਾਨਕੋਟ (ਸ਼ਾਰਦਾ)-ਪਿੰਡ ਛੋਟੇਪੁਰ ਵਾਸੀ ਸਤਪਾਲ ਸੱਤੂ ਦੇ ਘਰ ’ਚ ਅਚਾਨਕ ਅੱਗ ਲੱਗਣ ਨਾਲ ਸਾਰਾ ਸਾਮਾਨ ਸੜ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਤਪਾਲ ਸੱਤੂ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ ਸਵਾ 10 ਵਜੇ ਜਦੋਂ ਉਹ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ, ਤਦ ਘਰ ’ਚ ਅਚਾਨਕ ਸਪਾਰਕਿੰਗ ਨਾਲ ਅੱਗ ਲੱਗ ਗਈ। ਜਿਵੇਂ ਹੀ ਘਰ ਦੇ ਨੇੜੇ ਰਹਿ ਰਹੇ ਕੁਝ ਲੋਕਾਂ ਨੇ ਅੱਗ ਦੀਆਂ ਲਪਟਾਂ ਅਤੇ ਧੂੰਏਂ ਨੂੰ ਦੇਖਿਆ, ਉਨ੍ਹਾਂ ਨੇ ਰੌਲਾ ਪਾ ਦਿੱਤਾ ਅਤੇ ਪਾਣੀ ਦੀ ਕੋਈ ਨਾ ਕੋਈ ਪ੍ਰਬੰਧ ਕਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਅੱਗ ਨੇ ਆਪਣੇ ਦਾਇਰੇ ਨੂੰ ਇੰਨਾ ਜ਼ਿਆਦਾ ਵਧਾ ਲਿਆ ਸੀ ਕਿ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ
ਸਤਪਾਲ ਸੱਤੂ ਨੇ ਦੱਸਿਆ ਕਿ ਜੇ ਅੱਗ ਸਿਲੰਡਰ ਤੱਕ ਪਹੁੰਚ ਜਾਂਦੀ, ਤਾਂ ਵੱਡਾ ਹਾਦਸਾ ਹੋ ਸਕਦਾ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਸ ਨੇ ਦੱਸਿਆ ਕਿ ਘਰ ਦੇ ਅੰਦਰ ਰੱਖੇ ਕੱਪੜੇ, ਰਜਾਈਆਂ, ਟਰੰਕ, ਟੀਵੀ, ਗੱਦੇ ਅਤੇ ਹੋਰ ਘਰੇਲੂ ਸਾਮਾਨ ਸਾਰਾ ਕੁਝ ਸੜ ਗਿਆ। ਸਭ ਤੋਂ ਦੁਖਦਾਇਕ ਗੱਲ ਇਹ ਸੀ ਕਿ ਉਸਨੇ ਹਾਲ ਹੀ ’ਚ ਆਪਣੀ ਬੀਮਾਰੀ ਦੇ ਇਲਾਜ ਲਈ 2 ਹਜ਼ਾਰ ਰੁਪਏ ਬਚਾਏ ਸਨ, ਉਹ ਵੀ ਅੱਗ ਦੀ ਭੇਟ ਚੜ ਗਏ।
ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ
ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕ ਸਤਪਾਲ ਸੱਤੂ ਦੀ ਮਦਦ ਲਈ ਅੱਗੇ ਆਏ ਹਨ। ਮਹੇਸ਼ ਕੁਮਾਰ, ਅਸ਼ੋਕ ਕੁਮਾਰ, ਬਾਬਾ ਅਜੀਤ ਕੁਮਾਰ, ਬਿਸ਼ੰਬਰ ਦਾਸ ਵਰਗੇ ਪਿੰਡਵਾਸੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਸਤਪਾਲ ਸੱਤੂ ਦੀ ਆਰਥਿਕ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਉਸਨੂੰ ਮਦਦ ਦਿੱਤੀ ਜਾਵੇ। ਇਨ੍ਹਾਂ ਪਿੰਡਵਾਸੀਆਂ ਨੇ ਪ੍ਰਸ਼ਾਸਨ ਤੋਂ ਇਹ ਵੀ ਕਿਹਾ ਕਿ ਸਤਪਾਲ ਇਕ ਗਰੀਬ ਵਿਅਕਤੀ ਹੈ ਅਤੇ ਉਸਦੀ ਸਿਹਤ ਵੀ ਠੀਕ ਨਹੀਂ ਰਹਿੰਦੀ, ਇਸ ਲਈ ਉਸਨੂੰ ਤੁਰੰਤ ਮਦਦ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਇਸ ਸੰਕਟ ਤੋਂ ਉੱਭਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਕਤਲ ਕਾਂਡ 'ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
NEXT STORY