ਅੰਮ੍ਰਿਤਸਰ (ਰਮਨ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਮਹਾਨਗਰ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਨਿਗਮ ਤੋਂ 85 ਵਾਰਡਾਂ ਲਈ ਹੁਣ ਤੱਕ 1145 ਦਾਅਵੇਦਾਰ ਐੱਨ. ਓ. ਸੀ. ਲੈ ਚੁੱਕੇ ਹਨ। ਉਥੇ ਹੀ ਹੁਣ ਤੱਕ 22 ਦਾਅਵੇਦਾਰ ਐੱਨ. ਓ. ਸੀ. ਲੈ ਚੁੱਕੇ ਹਨ। ਉਥੇ ਹੀ ਹੁਣ ਵੀਰਵਾਰ ਦਾ ਸਮਾਂ ਬਾਕੀ ਹੈ। ਦੂਜੇ ਪਾਸੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਹਨ, ਇਸ ਵਾਰ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਨ੍ਹਾਂ ਚੋਣਾਂ ’ਚ ਜਿਨ੍ਹਾਂ ਦਾਅਵੇਦਾਰਾਂ ਨੇ ਨਿਗਮ ਤੋਂ ਐੱਨ. ਓ. ਸੀ ਲਈਆਂ ਹਨ, ਉਸ ਨਾਲ ਨਿਗਮ ਨੂੰ ਕਾਫੀ ਫਾਇਦਾ ਹੋਇਆ ਹੈ ਕਿਉਂਕਿ ਲੋਕਾਂ ਕੋਲ ਪਾਣੀ ਦੇ ਕੁਨੈਕਸ਼ਨ ਦੀਆਂ ਰਸੀਦਾਂ ਨਹੀਂ ਸਨ, ਜਿਸ ਨਾਲ ਉਨ੍ਹਾਂ ਨੂੰ ਵਾਟਰ ਸਪਲਾਈ ਵਿਭਾਗ ਤੋਂ ਐਨ. ਓ ਸੀ. ਲੈਣੀਆਂ ਪੈ ਰਹੀਆਂ ਸੀ। ਉਥੇ ਪ੍ਰਾਪਰਟੀ ਟੈਕਸ ਵਿਭਾਗ ਤੋਂ ਵੀ ਬਿਨਾਂ ਰਸੀਦ ਲਏ ਐੱਨ. ਓ. ਸੀ. ਨਹੀਂ ਮਿਲਣੀ ਸੀ। ਹਾਲਾਂਕਿ ਲੋਕਾਂ ਨੇ ਸਿਫਾਰਿਸ਼ਾਂ ਪਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਆਖਿਰ ’ਚ ਉਨ੍ਹਾਂ ਨੂੰ ਇਹ ਟੈਕਸ ਭਰ ਕੇ ਅਤੇ ਪਾਣੀ ਦਾ ਕਨੈਕਸ਼ਨ ਲੈ ਕੇ ਹੀ ਐੱਨ. ਓ. ਸੀ ਮਿਲੀ।
ਗਲਤ ਜਾਣਕਾਰੀ ਦੇਣ ਵਾਲੇ ’ਤੇ ਖੜ੍ਹੀ ਹੋ ਸਕਦੀ ਹੈ ਕਾਨੂੰਨੀ ਅੜਚਨ
ਨਿਗਮ ’ਚ ਐੱਨ. ਓ. ਸੀ. ਲੈਣ ਨੂੰ ਲੈ ਕੇ ਕੁਝ ਲੋਕਾਂ ਨੇ ਸੈਲਫ ਪ੍ਰਾਪਰਟੀ ਟੈਕਸ ਭਰਿਆ ਹੈ, ਜਿਸ ਨੂੰ ਲੈ ਕੇ ਜੇਕਰ ਕੋਈ ਜਾਂਚ ਹੁੰਦੀ ਹੈ ਅਤੇ ਟੈਕਸ ਨੂੰ ਲੈ ਕੇ ਕੋਈ ਗਲਤ ਜਾਣਕਾਰੀ ਦਿੱਤੀ ਹੋਵੇ ਤਾਂ ਆਉਣ ਵਾਲੇ ਸਮੇਂ ’ਚ ਉਸ ਲਈ ਕੋਈ ਕਾਨੂੰਨੀ ਅੜਚਨ ਖੜ੍ਹੀ ਹੋ ਸਕਦੀ ਹੈ ਕਿਉਂਕਿ ਕਈ ਉਮੀਦਵਾਰਾਂ ’ਤੇ ਕੋਈ ਸਿਆਸੀ ਲੋਕਾਂ ਦੀ ਨਜ਼ਰ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਹਵਾਈ ਅੱਡੇ ਤੋਂ ਇਸ ਤਾਰੀਖ ਨੂੰ ਸ਼ੁਰੂ ਹੋਣਗੀਆਂ ਨਵੀਂਆਂ ਉਡਾਣਾਂ
ਨਿਗਮ ਹਾਊਸ ਬਣਨ ਤੋਂ ਬਾਅਦ ਗੱਡੀ ਵਾਪਸ ਆਵੇਗੀ ਪਟੜੀ ’ਤੇ
ਜਦੋਂ ਤੋਂ ਨਿਗਮ ਹਾਊਸ ਭੰਗ ਹੋਇਆ ਹੈ ਅਤੇ ਸਾਰਾ ਕੰਮਕਾਜ ਅਫਸਰਸ਼ਾਹੀ ’ਤੇ ਆ ਗਿਆ ਸੀ। ਅਫਸਰਸ਼ਾਹੀ ਵੀ ਕੁਝ ਭਾਰੀ ਹੋ ਗਏ ਸੀ ਅਤੇ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਇਸ ਦੇ ਨਾਲ ਹੀ ਬਿਨਾਂ ਕੌਂਸਲਰਾਂ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਹੜੀ ਵੀ ਪਾਰਟੀ ਦਾ ਹਾਊਸ ਬਣੇਗਾ ਤੇ ਲੋਕਾਂ ਦੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਅਤੇ ਨਿਗਮ ਦੀ ਗੱਡੀ ਪਟੜੀ ’ਤੇ ਆ ਜਾਵੇਗੀ।
ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਸੀਵਰੇਜ, ਪਾਣੀ ਅਤੇ ਕੂੜਾ
ਸ਼ਹਿਰ ਦੀਆਂ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਸੀਵਰੇਜ, ਪਾਣੀ ਅਤੇ ਕੂੜੇ ਦੀ ਲਿਫਟਿੰਗ ਹੈ, ਜਿਸ ਨੂੰ ਲੈ ਕੇ ਨਵੇਂ ਹਾਊਸ ਦੇ ਨੁਮਾਇੰਦਿਆਂ ਨੂੰ ਵੱਡੇ ਕਦਮ ਚੁੱਕਣੇ ਪੈਣਗੇ। ਉਥੇ ਇਨ੍ਹਾਂ ਚੀਜ਼ਾਂ ਦਾ ਅਜੇ ਵੀ ਵੋਟ ਲੈਣ ਲਈ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕਈ ਇਲਾਕਿਆਂ ’ਚ ਕੂੜੇ ਅਤੇ ਸੀਵਰੇਜ ਦੀ ਸਮੱਸਿਆ ਕਾਫੀ ਬਣੀ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਸ਼ਹਿਰ ’ਚ ਕਈ ਦਿੱਗਜਾਂ ਨੇ ਚੋਣ ਲੜਨ ਤੋਂ ਕੀਤਾ ਇਨਕਾਰ
ਸ਼ਹਿਰ ’ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਈ ਵੱਡੇ ਦਿੱਗਜਾਂ ਨੇ ਇਸ ਵਾਰ ਇਸ ਚੋਣ ਨੂੰ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਥੇ ਕਈ ਵਾਰਡਾਂ ’ਚ ਔਰਤਾਂ ਦੀ ਸੀਟ ਹੋਣ ’ਤੇ ਵੀ ਆਗੂਆਂ ਨੇ ਹਿੱਸਾ ਨਹੀਂ ਲਿਆ ਅਤੇ ਕਈਆਂ ਨੂੰ ਟਿਕਟ ਨਹੀਂ ਮਿਲੀ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਸ ਹਸਪਤਾਲ 'ਚ ਮਿਲੇਗੀ ਖ਼ਾਸ ਸਹੂਲਤ, ਨਜ਼ਦੀਕੀ ਸੂਬਿਆਂ ਨੂੰ ਵੀ ਹੋਵੇਗਾ ਲਾਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ 'ਚ ਤਾਇਨਾਤ ASI ਦੀ ਦਰਦਨਾਕ ਮੌਤ
NEXT STORY