ਲੁਧਿਆਣਾ (ਗੌਤਮ) : ਚੋਰੀ ਦੇ ਮੋਬਾਈਲ ਵੇਚਣ ਜਾ ਰਹੇ ਦੋ ਨੌਜਵਾਨਾਂ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ‘ਤੇ ਲਿਆ ਹੈ। ਮੁਲਜ਼ਮਾਂ ਕੋਲੋਂ ਪੁਲਸ ਨੇ ਪਹਿਲਾਂ 3 ਮੋਬਾਈਲ ਬਰਾਮਦ ਕੀਤੇ ਸਨ ਪਰ ਪੁੱਛਗਿੱਛ ਤੋਂ ਬਾਅਦ 4 ਹੋਰ ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲਸ ਹੁਣ ਤੱਕ ਮੁਲਜ਼ਮਾਂ ਕੋਲੋਂ ਕੁੱਲ 7 ਮੋਬਾਈਲ ਬਰਾਮਦ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੁਲਸ ਨੇ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਰੇਲਵੇ ਸਟੇਸ਼ਨ ਦੇ ਕੋਲ ਰਹਿਣ ਵਾਲੇ ਸੰਤੋਸ਼ ਕੁਮਾਰ ਤੇ ਦੀਪਕ ਕੁਮਾਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਫਿਲਮੀ ਅੰਦਾਜ਼ 'ਚ ਲੁੱਟ! ਚਾਂਦੀ ਦਾ ਕੜਾ ਲੈ ਕੇ ਭੱਜਿਆ ਸ਼ਾਤਰ ਠੱਗ, ਜਵੈਲਰ ਨੂੰ ਸੜਕ 'ਤੇ ਘੜੀਸਿਆ
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੇ ਮੋਬਾਈਲ ਚੋਰੀ ਕਰਦੇ ਸਨ ਅਤੇ ਚੋਰੀ ਦੇ ਮੋਬਾਈਲ ਵੇਚ ਕੇ ਨਸ਼ਾ ਖਰੀਦਦੇ ਸਨ। ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਜਗਦੀਸ਼ ਨੇ ਦੱਸਿਆ ਕਿ ਉਸ ਦੇ ਖ਼ਿਲਾਫ਼ ਪਹਿਲਾਂ ਵੀ ਦੋ ਹੋਰ ਮਾਮਲੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਵੇਸ਼ ਦੇ ਨਾਂ 'ਤੇ ਵੱਡਾ ਫਰਾਡ: ਮਹਿਲਾ ਨੂੰ ਮੋਟਾ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਲਾਇਆ ਕਰੋੜਾਂ ਦਾ ਰਗੜਾ
NEXT STORY