ਭਿੱਖੀਵਿੰਡ (ਭਾਟੀਆ)-ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਰਗਿੰਦਪੁਰਾ ਵਿਖੇ ਸ਼ਾਮਲਾਟ ਜਗ੍ਹਾ ਉਪਰ ਪਾਥੀਆਂ ਪੱਥਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਤਕਰਾਰ ਦੌਰਾਨ ਹੋਈ ਕੁੱਟਮਾਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਚਰਨ ਸਿੰਘ ਦੀ ਪਤਨੀ ਨੇ ਦੱਸਿਆ ਕਿ ਸਾਡੇ ਗੁਆਂਢੀਆਂ ਵੱਲੋਂ ਕੁੱਟਮਾਰ ਕਰਕੇ ਮੇਰੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਪਤਨੀ ਚਰਨ ਸਿੰਘ ਵਾਸੀ ਮਰਗਿੰਦਪੁਰਾ ਨੇ ਦੱਸਿਆ ਕਿ ਉਸਦਾ ਪਤੀ ਪਿੰਡਾਂ ਵਿਚ ਫੇਰੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ 3 ਘਰਾਂ 'ਚ ਪਏ ਵੈਣ, ਬੁਝਾਰਤ ਬਣਿਆ ਮਾਮਲਾ
ਉਸਨੇ ਦੱਸਿਆ ਕਿ ਸਾਡੇ ਘਰ ਦੇ ਨਜ਼ਦੀਕ ਪਿੰਡ ’ਚ ਸ਼ਾਮਲਾਟ ਦੀ ਜਗ੍ਹਾ ਸੀ ਅਤੇ ਅਸੀਂ ਕਾਫੀ ਦੇਰ ਤੋਂ ਉਥੇ ਪਾਥੀਆਂ ਪੱਥਦੇ ਸੀ ਅਤੇ ਸਾਡੇ ਗੁਆਂਢੀ ਬੂਟਾ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਮਰਗਿੰਦਪੁਰਾ ਵੀ ਉਥੇ ਪਾਥੀਆਂ ਪੱਥਦੇ ਸਨ ਅਤੇ ਸਾਨੂੰ ਇਸ ਜਗ੍ਹਾ ’ਤੇ ਪਾਥੀਆਂ ਪੱਥਣ ਤੋਂ ਰੋਕਦੇ ਸੀ। ਜਦੋ ਮੈਂ ਦੁਪਹਿਰ 2 ਵਜੇ ਪਾਥੀਆਂ ਪੱਥਣ ਲਈ ਗਈ ਸੀ ਤਾਂ ਉਥੇ ਬੂਟਾ ਸਿੰਘ ਪੁੱਤਰ ਕੁੰਦਨ ਸਿੰਘ, ਹਰਮਨ ਕੌਰ ਪਤਨੀ ਬੂਟਾ ਸਿੰਘ ਅਤੇ ਅਮਨ ਕੌਰ ਪਤਨੀ ਸੇਵਕ ਸਿੰਘ ਵਾਸੀਆਨ ਮਰਗਿੰਦਪੁਰਾ ਪਹਿਲਾਂ ਤੋਂ ਹੀ ਮੌਜੂਦ ਸਨ, ਜਿਨ੍ਹਾਂ ਨੇ ਮੈਨੂੰ ਪਾਥੀਆਂ ਪੱਥਣ ਤੋਂ ਰੋਕਿਆ ਤਾਂ ਇਨ੍ਹਾਂ ਦੀ ਮੇਰੇ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ 3 ਘਰਾਂ 'ਚ ਪਏ ਵੈਣ, ਬੁਝਾਰਤ ਬਣਿਆ ਮਾਮਲਾ
ਇਹ ਤਿੰਨਾਂ ਨੇ ਮੇਰੇ ਉਪਰ ਹਮਲਾ ਕਰ ਦਿੱਤਾ, ਜਿਸਦਾ ਪਤਾ ਲੱਗਣ ’ਤੇ ਮੇਰਾ ਪਤੀ ਚਰਨ ਸਿੰਘ ਜੋ ਕਿ ਘਰ ਵਿਚ ਮੌਜੂਦ ਸੀ, ਜਿਸ ਨੇ ਰੌਲਾ ਪਾਉਂਦੇ ਹੋਏ ਆਵਾਜ਼ ਸੁਣ ਕੇ ਮੈਨੂੰ ਛੁਡਾਉਣ ਲਈ ਸ਼ਾਮਲਾਟ ਜਗ੍ਹਾ ’ਤੇ ਆਇਆ ਅਤੇ ਮੈਨੂੰ ਉਕਤ ਦੋਸ਼ੀਆਂ ਤੋਂ ਛੁਡਵਾਉਣ ਲੱਗਾ ਤਾਂ ਉਕਤ ਤਿੰਨੇ ਦੋਸ਼ੀ ਮੇਰੇ ਪਤੀ ਚਰਨ ਸਿੰਘ ਦੇ ਗੱਲ ਪੈ ਗਏ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ ਤੇ ਇਹ ਤਿੰਨੇ ਜਣੇ ਉਸ ਦੇ ਘਸੁੰਨ ਮੁੱਕੀ ਅਤੇ ਠੁੱਡ ਮਾਰਨ ਲੱਗ ਪਏ ਤਾਂ ਇਸ ਦੌਰਾਨ ਮੇਰੇ ਪਤੀ ਦੀ ਗੁਪਤ ਜਗ੍ਹਾ ’ਤੇ ਸੱਟ ਲੱਗ ਗਈ, ਜਦੋਂ ਮੈਂ ਮਾਰ ਦਿੱਤਾ ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਕਤਾਨ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਕੁਲਵੰਤ ਕੌਰ ਨੇ ਦੱਸਿਆ ਕਿ ਜਦੋਂ ਉਹ ਸਵਾਰੀ ਦਾ ਪ੍ਰਬੰਧ ਕਰਕੇ ਉਸਨੂੰ ਨਿੱਜੀ ਹਸਪਤਾਲ ਭਿੱਖੀਵਿੰਡ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਦੇ ਪਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਕੱਚਾ-ਪੱਕਾ ਦੇ ਐੱਸ.ਐੱਚ.ਓ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਇਕ ਵਿਅਕਤੀ ਅਤੇ ਦੋ ਔਰਤਾਂ ’ਤੇ ਕਤਲ ਦਾ ਮਾਮਲਾ ਦਰਜ ਕਰਕੇ ਉਕਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DC ਤੇ SSP ਨੇ ਮੰਡੀਆਂ ਦਾ ਕੀਤਾ ਦੌਰਾ, ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਉਣ ਦੇਣ ਦੇ ਦਿੱਤੇ ਨਿਰਦੇਸ਼
NEXT STORY