ਅੰਮ੍ਰਿਤਸਰ(ਜ.ਬ.)-ਪਾਕਿਸਤਾਨ ਸਰਕਾਰ ਨੇ ਭਾਰਤੀ ਮਹਿਲਾ ਕੈਦੀ ਵਹੀਦਾ ਅਤੇ ਉਸਦੇ 11 ਸਾਲਾ ਪੁੱਤਰ ਫੈਜ਼ ਖਾਨ ਸਮੇਤ ਪੰਜ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਕੈਦੀਆਂ ਵਿਚ ਰਮੇਸ਼ ਸੂਰਜਪਾਲ ਅਤੇ ਸ਼ਬੀਰ ਅਹਿਮਦ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ- ਗੁਰੂ ਨਗਰੀ ਪੁੱਜੇ MP ਦੇ CM ਮੋਹਨ ਯਾਦਵ, ਕਿਹਾ- ਦੇਸ਼ ਨੂੰ ਜਦੋਂ ਵੀ ਲੋੜ ਪਈ ਪੰਜਾਬੀ ਹਮੇਸ਼ਾ ਡੱਟ ਕੇ ਖੜ੍ਹੇ ਰਹੇ
ਜਾਣਕਾਰੀ ਅਨੁਸਾਰ ਵਹੀਦਾ ਬੇਗਮ ਇਕ ਏਜੰਟ ਰਾਹੀਂ ਕੈਨੇਡਾ ਲਈ ਰਵਾਨਾ ਹੋਈ ਸੀ ਪਰ ਉਸ ਨੂੰ ਅਰਬ ਦੇਸ਼ ਭੇਜ ਦਿੱਤਾ ਗਿਆ, ਜਿੱਥੇ ਦੋਵੇਂ ਮਾਂ-ਪੁੱਤ ਫਸ ਗਏ ਅਤੇ ਉਨ੍ਹਾਂ ਦੇ ਪਾਸਪੋਰਟ ਵੀ ਏਜੰਟ ਨੇ ਖੋਹ ਲਏ। ਉਥੋਂ ਨਿਕਲਣ ਲਈ ਦੋਵੇਂ ਅਫਗਾਨਿਸਤਾਨ ਦੇ ਰਸਤੇ ਪਾਕਿਸਤਾਨ ’ਚ ਦਾਖਲ ਹੋਏ ਪਰ ਫਿਲਹਾਲ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਦੋਵੇਂ ਮਾਂ-ਪੁੱਤ ਅੱਜ ਆਪਣੇ ਵਤਨ ਨੂੰ ਮਿਲੇ ਹਨ।
ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ’ਚ ਅੱਤਵਾਦੀਆਂ ਨੇ ਕੁੜੀਆਂ ਦੇ ਇਕ ਹੋਰ ਸਕੂਲ ਨੂੰ ਲਗਾਈ ਅੱਗ
NEXT STORY