ਪਠਾਨਕੋਟ (ਧਰਮਿੰਦਰ)—ਪਾਕਿਸਤਾਨ ਦੇ ਗਲਤ ਮਨਸੂਬਿਆਂ ਦੇ ਚਲਦੇ ਹੁਣ ਭਾਰਤ ਸਰਕਾਰ ਨੇ ਉਸ ਨੂੰ ਸਬਕ ਸਿਖਾਉਣ ਦੀ ਪਹਿਲ ਕਰਦੇ ਹੋਏ ਸਭ ਤੋਂ ਪਹਿਲਾਂ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਰਾਵੀ ਦਰਿਆ 'ਤੇ ਪਾਬੰਦੀ ਲਗਾਈ ਹੈ, ਜਿਸ ਦਾ ਪਾਣੀ ਹੁਣ ਰਾਵੀ ਦਰਿਆ ਦੇ ਰਸਤੇ ਪਾਕਿਸਤਾਨ ਨਹੀਂ ਜਾ ਸਕੇਗਾ। ਜਾਣਕਾਰੀ ਮੁਤਾਬਕ ਪਠਾਨਕੋਟ ਦੇ ਰਾਵੀ ਦਰਿਆ 'ਤੇ ਬਣਨ ਵਾਲੇ ਸ਼ਾਪੁਰਕੰਡੀ ਬੈਰਾਜ ਪ੍ਰਾਜੈਕਟ ਡੈਮ ਜੋ ਕਿ ਸਨ 2008 'ਚ ਬਣਨਾ ਸ਼ੁਰੂ ਹੋਇਆ ਸੀ, ਪਰ ਗੁਆਂਢੀ ਸੂਬੇ ਜੰਮੂ-ਕਸ਼ਮੀਰ ਵਲੋਂ ਕੁਝ ਇਤਰਾਜ ਅਤੇ ਹੋਰ ਮੰਗਾਂ ਨੂੰ ਲੈ ਕੇ ਇਹ ਪ੍ਰਾਜੈਕਟ ਕਿਸੇ ਮੁਸ਼ਕਲ ਦੇ ਕਾਰਨ ਰੁਕ ਗਿਆ ਸੀ, ਜਿਸ ਨੂੰ ਲੈ ਕੇ ਹੁਣ ਫਿਰ ਤੋਂ ਮੁਸ਼ਕਲਾਂ ਦੂਰ ਕਰਦੇ ਹੋਏ ਕੇਂਦਰ ਸਰਕਾਰ ਨੇ ਇਕ ਵਾਰ ਫਿਰ ਤੋਂ ਮਨਜ਼ੂਰੀ ਦੇ ਦਿੱਤੀ ਹੈ। 2715 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਸਾਲ 'ਚ ਬਣਨ ਵਾਲੇ ਇਸ ਪ੍ਰਾਜੈਕਟ ਨਾਲ ਬੇਹੱਦ ਲਾਭ ਹੋਣ ਵਾਲੇ ਹਨ ਇਕ ਤਾਂ ਜਿੱਥੇ ਇਸ ਪ੍ਰਾਜੈਕਟ ਨਾਲ 206 ਮੈਗਾਵਾਟ ਬਿਜਲੀ ਦਾ ਉਤਪਾਦਨ ਵਧੇਗਾ, ਉੱਥੇ ਰਾਵੀ ਦਰਿਆ 'ਤੇ ਪਹਿਲਾਂ ਤੋਂ ਬਣਿਆ ਰਣਜੀਤ ਸਾਗਰ ਡੈਮ ਵੀ ਆਪਣੀ ਪੂਰੀ ਸਮਰੱਥਾ 'ਤੇ ਚੱਲੇਗਾ। ਜਿਸ ਨਾਲ 600 ਮੈਗਾਵਾਟ ਬਿਜਲੀ ਉਤਪਾਦਨ ਕੀਤੀ ਜਾਵੇਗੀ। ਕਿਉਂਕਿ ਹੁਣ ਜੇਕਰ ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟ ਚਲਾਏ ਜਾਂਦੇ ਹਨ ਤਾਂ ਪਾਣੀ ਰਾਵੀ ਦਰਿਆ ਦੇ ਰਸਤੇ ਪਾਕਿਸਤਾਨ ਨੂੰ ਛੱਡਣਾ ਪੈਂਦਾ ਹੈ। ਜਿਸ ਨੂੰ ਹੁਣ ਬਚਾਇਆ ਜਾ ਸਕੇਗਾ। ਇਸ ਦੇ ਪਾਣੀ ਨਾਲ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਮਿਲੇਗਾ, ਉੱਥੇ ਜੰਮੂ-ਕਸ਼ਮੀਰ ਦੇ ਲੋਕ ਵੀ ਇਸ ਦਾ ਲਾਭ ਲੈਣਗੇ। ਇਸ ਦੇ ਇਲਾਵਾ ਪਾਕਿਸਤਾਨ ਜੋ ਵੀ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੈ ਅਤੇ ਪੁਲਵਾਮਾ ਵਰਗੇ ਹਮਲੇ ਨੂੰ ਅੰਜਾਮ ਦਿੱਤੇ ਜਾ ਰਹੇ ਹਨ ਉਸ ਨੂੰ ਵੀ ਇਸ ਨਾਲ ਧੱਕਾ ਲੱਗੇਗਾ।
ਇਸ ਬਾਰੇ 'ਚ ਬੇਰਾਜ ਪ੍ਰਾਜੈਕਟ ਦੇ ਸਾਈਡ ਇੰਜੀਨੀਅਰ ਨੇ ਦੱਸਿਆ ਕਿ ਇਹ ਪ੍ਰਾਜੈਕਟ ਜੰਮੂ-ਕਸ਼ਮੀਰ ਦੇ ਨਾਲ ਕਿਸੇ ਸਮਝੌਤੇ ਨੂੰ ਲੈ ਕੇ ਬੰਦ ਪਿਆ ਸੀ, ਪਰ ਹੁਣ ਸਭ ਕੁਝ ਸਹੀ ਹੋ ਗਿਆ ਹੈ ਅਤੇ ਹੁਣ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਨਾਲ ਜੋ ਪਾਣੀ ਮਜ਼ਬੂਰੀ 'ਚ ਪਾਕਿਸਤਾਨ ਛੱਡਣਾ ਪੈਂਦਾ ਸੀ ਹੁਣ ਕੇਂਦਰ ਸਰਕਾਰ ਦੇ ਫੈਸਲੇ ਨਾਲ ਇਹ ਪਾਣੀ ਪਾਕਿਸਤਾਨ ਨਹੀਂ ਛੱਡਿਆ ਜਾਵੇਗਾ। ਇਸ ਨਾਲ ਪੰਜਾਬ ਅਤੇ ਜੰਮੂ-ਕਸ਼ਮੀਰ ਦੋਵਾਂ ਨੂੰ ਲਾਭ ਮਿਲੇਗਾ।
ਸੁਖਬੀਰ ਦੇ ਡਰੀਮ ਪ੍ਰਾਜੈਕਟ ਨੇ ਲਈ ਨੌਜਵਾਨ ਦੀ ਜਾਨ (ਵੀਡੀਓ)
NEXT STORY