ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਿਨਾਂ ਸ਼ੱਕ ਸੁਖਬੀਰ ਬਾਦਲ ਦੇ ਡਰੀਮ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਦਮ ਭਰ ਰਹੇ ਹਨ। ਪਰ ਸੱਚ ਤਾਂ ਇਹ ਹੈ ਕਿ ਅਜੇ ਵੀ ਅਧੂਰਾ ਪਿਆ ਬੀ.ਆਰ.ਟੀ.ਐੱਸ. ਪ੍ਰਾਜੈਕਟ ਲੋਕਾਂ ਦੀ ਬਲੀ ਲੈ ਰਿਹਾ ਹੈ। ਅੰਮ੍ਰਿਤਸਰ ਜੀ.ਟੀ. ਰੋਡ 'ਤੇ ਬਣੇ ਬੀ.ਆਰ.ਟੀ.ਐੱਸ. ਸਟੇਸ਼ਨ ਦੀ ਲਿਫਟ 'ਚੋਂ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਵਿੱਕੀ ਨਾਂ ਦ ਨੌਜਵਾਨ ਬੀਤੀ ਰਾਤ ਬੀ.ਆਰ.ਟੀ.ਐੱਸ. ਦੀ ਇਕ ਲਿਫਟ 'ਚ ਸੁੱਤਾ ਪਿਆ ਸੀ ਕਿ ਅਚਾਨਕ ਉਹ ਇਸ 'ਚੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨਸ਼ੇ ਦੀ ਹਾਲਤ 'ਚ ਸੀ, ਜਿਸ ਕਾਰਨ ਉਹ ਲਿਫਟ 'ਚੋਂ ਡਿੱਗ ਗਿਆ। ਫਿਲਹਾਲ ਪੁਲਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੌਜਵਾਨ ਦੀ ਮੌਤ ਬਣੀ ਪਹੇਲੀ, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼
NEXT STORY