ਪਠਾਨਕੋਟ- ਸਥਾਨਕ ਸ਼ਾਹਪੁਰ ਕੰਢੀ ਥਾਣੇ ਦੇ ਅੰਤਰਗਤ ਪਿੰਡ ਅਖਵਾਨਾ ’ਚ 2 ਸਾਲ ਪਹਿਲਾਂ 5 ਪਰਿਵਾਰ ਈਸਾਈ ਧਰਮ ’ਚ ਸ਼ਾਮਲ ਹੋਏ ਸਨ। ਉਕਤ ਪਰਿਵਾਰਾਂ ਨੇ ਬੀਤੇ ਦਿਨੀਂ ਮੁੜ ਆਪਣੇ ਹਿੰਦੂ ਧਰਮ ’ਚ ਵਾਪਸੀ ਕਰ ਲਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹਿੰਦੂ ਸੁਰੱਖਿਆ ਕਮੇਟੀ ਦੇ ਸੂਬਾ ਚਅਰਮੈਨ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਅਖਵਾਨਾ ’ਚ 35 ਦੇ ਕਰੀਬ ਪਰਿਵਾਰ ਹਿੰਦੂ ਧਰਮ ਨੂੰ ਛੱਡ ਕੇ ਈਸਾਈ ਧਰਮ ’ਚ ਸ਼ਾਮਲ ਹੋ ਗਏ ਸਨ।
ਪੜ੍ਹੋ ਇਹ ਵੀ ਖ਼ਬਰ : ਨਰਾਤਿਆਂ ’ਚ ਵਰਤ ਰੱਖਣ ਵਾਲੇ ਯਾਤਰੀ ਬੇਝਿਜਕ ਕਰਨ ਸਫ਼ਰ, ਭਾਰਤੀ ਰੇਲਵੇ ਦੇਵੇਗਾ ਖ਼ਾਸ ਸਹੂਲਤ
ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਪਤਾ ਲਗਾਉਣ ਦੀ ਜ਼ਿੰਮੇਵਾਰੀ ਅਸੀਂ ਪਿੰਡ ਅਖਵਾਨਾ ਦੀ ਹਿੰਦੂ ਸੁਰੱਖਿਆ ਕਮੇਟੀ ਦੀ ਮਹਿਲਾ ਪ੍ਰਧਾਨ ਨੂੰ ਸੌਂਪੀ। ਉਸ ਨੇ ਉਕਤ ਪਰਿਵਾਰਾਂ ਨਾਲ ਸਪੰਰਕ ਕੀਤਾ, ਜਿਨ੍ਹਾਂ ਚੋਂ 5 ਪਰਿਵਾਰ ਬੀਤੇ ਦਿਨੀਂ ਮੁੜ ਹਿੰਦੂ ਧਰਮ ’ਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਅਜੇ ਪਿੰਡ ਜੈਨੀ ਵਿਖੇ ਇਕ ਨਾਬਾਲਗ ਸਿੱਖ ਕੁੜੀ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਸੀ। ਇਸ ਗੱਲ ਦਾ ਪਤਾ ਲੱਗਣ ’ਤੇ ਉਸ ਕੁੜੀ ਦੀ ਮੁੜ ਸਿੱਖ ਧਰਮ ’ਚ ਵਾਪਰੀ ਕਰਵਾ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)
ਨਰਾਤਿਆਂ ’ਚ ਵਰਤ ਰੱਖਣ ਵਾਲੇ ਯਾਤਰੀ ਬੇਝਿਜਕ ਕਰਨ ਸਫ਼ਰ, ਭਾਰਤੀ ਰੇਲਵੇ ਦੇਵੇਗਾ ਖ਼ਾਸ ਸਹੂਲਤ
NEXT STORY