ਗੁਰਦਾਸਪੁਰ/ਲਾਹੌਰ (ਵਿਨੋਦ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਕੁੜੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਆਪਣੇ ਚਾਚੇ ਦੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿਚ ਇਕ 17 ਸਾਲਾ ਕੁੜੀ ਦਾ ਉਸ ਦੇ ਚਾਚੇ ਦੇ ਮੁੰਡੇ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਸੂਤਰਾਂ ਮੁਤਾਬਕ, ਜਾਵੇਦ ਇਕਬਾਲ ਆਪਣੀ ਤਾਏ ਦੀ ਕੁੜੀ ਸ਼ਬਨਮ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਅੱਜ ਸ਼ਬਨਮ ਜਦੋਂ ਬਾਜ਼ਾਰ ਗਈ ਤਾਂ ਇਕਬਾਲ ਨੇ ਉਸ ਨੂੰ ਬਾਜ਼ਾਰ ਵਿਚ ਰੋਕਿਆ। ਉਸ ਨੇ ਸ਼ਬਨਮ ਨੂੰ ਵਿਆਹ ਲਈ ਹਾਂ ਕਰਨ ਲਈ ਮਜਬੂਰ ਕੀਤਾ, ਪਰ ਸ਼ਬਨਮ ਨਹੀਂ ਮੰਨੀ। ਇਸ ਤੋਂ ਭੜਕੇ ਮੁਲਜ਼ਮ ਜਾਵੇਦ ਇਕਬਾਲ ਨੇ ਬਾਜ਼ਾਰ ਵਿਚ ਹੀ ਸ਼ਬਨਮ 'ਤੇ ਗੋਲ਼ੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹਜ਼ਾਰਾਂ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, OPS ਨੂੰ ਲੈ ਕੇ ਆਇਆ ਇਤਿਹਾਸਕ ਫ਼ੈਸਲਾ
NEXT STORY