ਜੈਤੋ (ਜਿੰਦਲ) : ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਗੋਨਿਆਣਾ ਰੇਲਵੇ ਚੋਂਕੀ ਇੰਚਾਰਜ ਜਸਵਿੰਦਰ ਸਿੰਘ ਅਤੇ ਹੈੱਡ ਕਾਸਟੇਬਲ ਹਰਪ੍ਰੀਤ ਸਿੰਘ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਦੇ ਨਾਲ ਵਾਲੇ ਪਿੰਡ ਦੇ ਇਕ ਆਦਮੀ ਪਿੱਲਰ ਨੰਬਰ 320/8, 9 ਦੇ ਵਿਚਕਾਰ ਟਰੇਨ ਦੀ ਲਪੇਟ ਵਿਚ ਆ ਕੇ ਦਰੜਿਆ ਗਿਆ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਵੈੱਲਫੇਅਰ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਮੀਤ ਸਿੰਘ ਮੀਤਾ, ਆਗੂ ਲਾਲਿਤ ਸਰਮਾਂ, ਗੋਰਾ ਅੋਲਖ , ਬੱਬੂ ਮਾਲੜਾ ਟੀਮ ਸਮੇਤ ਐਬੂਲੈਂਸ ਲੈਕੇ ਘਟਨਾ ਸਥਾਨ 'ਤੇ ਪਹੁੰਚੇ। ਐੱਸ. ਐੱਚ. ਓ ਕੁਲਦੀਪ ਚੰਦ, ਗੋਨਿਆਣਾ ਚੌਂਕੀ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ, ਹੈੱਡ ਕਾਸਟੇਬਲ ਹਰਪ੍ਰੀਤ ਸਿੰਘ, ਹੈੱਡ ਕਾਂਸਟੇਬਲ ਬਲਜਿੰਦਰ ਸਿੰਘ, ਪੀਐੱਚਜੀ ਸੋਹਣ, ਅਮਰਜੀਤ ਸਿੰਘ ਦੀ ਨਿਗਰਾਨੀ ਹੇਠ ਮ੍ਰਿਤਕ ਨੂੰ ਲਾਈਨਾਂ ਵਿਚੋਂ ਚੁੱਕ ਕੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ।
ਗੋਨਿਆਣਾ ਰੇਲਵੇ ਚੌਂਕੀ ਇੰਚਾਰਜ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਅਮਲ ਵਿਚ ਲਿਆ ਰਹੇ ਹਨ। ਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ ਉਰਫ਼ ਭੋਲੂ (45ਸਾਲ) ਸਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਗੁਮਟੀ ਖੁਰਦ (ਸੇਵੇਵਾਲਾ) ਵਜੋਂ ਹੋਈ ਹੈ।
ਪੰਜਾਬ ਦੇ ਵੱਡੇ ਮੈਡੀਕਲ ਕਾਲਜ ਤੇ ਹਸਪਤਾਲ ਦਾ ਸ਼ਰਮਨਾਕ ਕਾਰਾ, ਜਾਣੋ ਕੀ ਹੈ ਪੂਰਾ ਮਾਮਲਾ
NEXT STORY