ਪਠਾਨਕੋਟ, (ਸ਼ਾਰਦਾ)- ਪਿੰਡ ਮਾਮੂਨ ਕੈਂਟ ਸਥਿਤ ਇਤਿਹਾਸਕ ਸ਼ਿਵ ਮੰਦਰ ’ਚ ਤਲਾਬ ਵਿਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜ਼ਹਿਰੀਲਾ ਪਦਾਰਥ ਪਾ ਉਣ ਕਾਰਣ ਵੱਡੀ ਗਿਣਤੀ ਵਿਚ ਮੱਛੀਆਂ ਮਰ ਗਈਆਂ। ਦੁਖੀ ਹੋ ਏ ਸ਼ਰਧਾਲੂਆਂ ਨੇ ਅੱਜ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀ ਰਿੰਕੂ, ਪਵਨ ਕੁਮਾਰ, ਤੇਜੂ ਰਾਮ, ਰਾਜੇਸ਼ ਕੁਮਾਰ, ਸੋਮਰਾਜ, ਸੰਨੀ, ਰੋਹਿਤ, ਪਰਵੀਨ ਕੁਮਾਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਤਲਾਬ ’ਚ ਇਹ ਮੱਛੀਆਂ ਲੋਕਾਂ ਲਈ ਆਸਥਾ ਦਾ ਕੇਂਦਰ ਬਣੀਆਂ ਹੋਈਆਂ ਸਨ ਜਿਥੇ ਸ਼ਰਧਾਲੂ ਮੰਨਤਾਂ ਮੰਗਣ ਲਈ ਆਉਂਦੇ ਹਨ ਅਤੇ ਇਨ੍ਹਾਂ ਮੱਛੀਆਂ ਨੂੰ ਆਟਾ ਆਦਿ ਪਾਉਂਦੇ ਸਨ ਪਰ ਅੱਜ ਸਵੇਰੇ ਜਦੋਂ ਸ਼ਰਧਾਲੂਆਂ ਨੂੰ ਉਕਤ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਘਟਨਾ ਅਜੇ ਤੱਕ ਸੁਲਝੀ ਨਹੀਂ ਸੀ ਕਿ ਇਕ ਹੋਰ ਵਾਪਰ ਗਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫਡ਼ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਭਵਿੱਖ ਵਿਚ ਦੁਬਾਰਾ ਨਾ ਹੋ ਸਕਣ ਜਿਨ੍ਹਾਂ ਦੀ ਵਜ੍ਹਾ ਨਾਲ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪੁੱਜੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਇਕ ਗੰਨਾ ਮਿੱਲ ਦੀ ਜ਼ਹਿਰੀਲੀ ਗੈਸ ਨਾਲ ਕਈ ਮੱਛੀਆਂ ਮਰ ਗਈਆਂ ਸਨ, ਦੀ ਘਟਨਾ ਅਜੇ ਤੱਕ ਸੁਲਝ ਵੀ ਨਹੀਂ ਪਾਈ ਕਿ ਇਕ ਹੋਰ ਘਟਨਾ ਦੁਬਾਰਾ ਵਾਪਰ ਗਈ ਪਰ ਪੁਲਸ ਪ੍ਰਸ਼ਾਸਨ ਘਟਨਾ ’ਚ ਸ਼ਾਮਲ ਦੋਸ਼ੀਆਂ ਦਾ ਅਜੇ ਤੱਕ ਪਤਾ ਨਹੀਂ ਲਾ ਪਾਇਆ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ : ਥਾਣਾ ਮੁਖੀ
ਚੱਕੀ ਥਾਣਾ ਮੁਖੀ ਜਗਦੀਸ਼ ਰਾਜ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਤਲਾਬ ’ਚ ਮੱਛੀਆਂ ਗਰਮੀ ਦੀ ਵਜ੍ਹਾ ਨਾਲ ਮਰੀਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਬਧਾਨੀ ’ਚ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ, ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਲੱਖਾਂ ਰੁਪਏ ਲੁੱਟ ਕੇ ਦੋ ਲੁਟੇਰੇ ਫਰਾਰ
NEXT STORY