ਅੰਮ੍ਰਿਤਸਰ (ਨੀਰਜ)- ਪਿਛਲੇ ਦਿਨੀਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ਬੇਸਮੈਂਟ ਵਿਚ ਆਪਣੀ ਮਹਿਲਾ ਮਿੱਤਰ ਨਾਲ ਕਾਰ ਵਿਚ ਰੰਗਰਲੀਆਂ ਮਨਾਉਂਦੇ ਫੜਿਆ ਗਿਆ ਏ. ਡੀ. ਸੀ. ਦਫ਼ਤਰ ਦਾ ਦਰਜਚਾਰ ਕਰਮਚਾਰੀ ਦਾ ਬਾਬਾ ਬਕਾਲਾ ਸਾਹਿਬ ਵਿਚ ਤਬਾਦਲਾ ਹੋਣ ਦੇ ਬਾਅਦ ਵੀ ਉਹ ਜ਼ਿਲ੍ਹਾ ਪ੍ਰਬੰਧਕੀ ਦਫਤਰ ਵਿਚ ਘੁੰਮਦਾ ਰਹਿੰਦਾ ਸੀ, ਜਿਸ ਨੂੰ ਡੀ. ਸੀ. ਘਣਸ਼ਿਆਮ ਥੋਰੀ ਨੇ ਚਿਤਾਵਨੀ ਦਿੱਤੀ ਹੈ ਅਤੇ ਵਿਭਾਗੀ ਕਾਰਵਾਈ ਲਈ ਕਿਹਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ’ਚ ਪਹਿਲੀ DSP ਅਫ਼ਸਰ ਬਣੀ ਹਿੰਦੂ ਕੁੜੀ ਮਨੀਸ਼ਾ ਰੋਪੇਟਾ
ਜਾਣਕਾਰੀ ਅਨੁਸਾਰ ਦਰਜਚਾਰ ਕਰਮਚਾਰੀ ਸੈਟਿੰਗ ਕਰ ਕੇ ਬਾਬਾ ਬਕਾਲਾ ਜਾਣ ਦੀ ਬਜਾਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੀ ਲੋਕਾਂ ਨੂੰ ਨਜ਼ਰ ਆਉਂਦਾ ਸੀ ਅਤੇ ਉਸ ਦੀ ਮਹਿਲਾ ਮਿੱਤਰ ਜੋ ਡੀ. ਸੀ. ਦਫਤਰ ਵਿਚ ਹੀ ਠੇਕੇ ’ਤੇ ਕੰਮ ਕਰਦੀ ਹੈ, ਉਹ ਵੀ ਕੁਝ ਦਿਨ ਇੱਧਰ-ਉੱਧਰ ਰਹਿਣ ਦੇ ਬਾਅਦ ਫਿਰ ਤੋਂ ਡੀ. ਸੀ. ਦਫਤਰ ਵਿਚ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ- ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ 'ਤਾ ਲਹੂ ਲੁਹਾਨ
ਜ਼ਿਕਰਯੋਗ ਹੈ ਕਿ ਦਰਜਾਚਾਰ ਕਰਮਚਾਰੀ ਨੂੰ ਜਦੋਂ ਜ਼ਿਲ੍ਹਾ ਪ੍ਰਬਧਕੀ ਕੰਪਲੈਕਸ ਦੇ ਸਕਿਓਰਿਟੀ ਇੰਚਾਰਜ ਹਰਜਿੰਦਰ ਸਿੰਘ ਵਲੋਂ ਫੜਿਆ ਗਿਆ ਤਾਂ ਕਰਮਚਾਰੀ ਨੇ ਆਪਣੀ ਕਾਰ ਇੰਚਾਰਜ ’ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਜਦਕਿ ਸਕਿਓਰਿਟੀ ਇੰਚਾਰਜ ਨੇ ਛਲਾਂਗ ਮਾਰ ਕੇ ਆਪਣੀ ਜਾਨ ਬਚਾਈ ਸੀ, ਇਸ ਦੇ ਬਾਅਦ ਦਰਜਾਚਾਰ ਕਰਮਚਾਰੀ ਨੇ ਅਟੈਸਟਿਡ ਐਫੀਡੇਵਿਟ ’ਤੇ ਆਪਣਾ ਅਪਰਾਧ ਕਬੂਲ ਕੀਤਾ ਸੀ ਅਤੇ ਸਕਿਓਰਿਟੀ ਇੰਚਾਰਜ ਤੋਂ ਮੁਆਫ਼ੀ ਮੰਗੀ ਸੀ। ਹਾਲਾਂਕਿ ਪੁਲਸ ਦੇ ਉਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਤੋਂ ਆਉਣ ਵਾਲੀਆਂ ਟ੍ਰੇਨਾਂ ’ਚ ਧੜੱਲੇ ਨਾਲ ਆ ਰਹੀਆਂ ਪਾਬੰਦੀਸ਼ੁਦਾ ਟਰਾਮਾਡੋਲ ਤੇ ਨਸ਼ੀਲੀਆਂ ਦਵਾਈਆਂ
NEXT STORY