ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੀ ਪਹਿਲੀ ਹਿੰਦੂ ਕੁੜੀ ਮਨੀਸ਼ਾ ਰੋਪੇਟਾ ਨੂੰ ਸਿੰਧ ਵਿਚ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਨਿਯੁਕਤ ਕੀਤਾ ਗਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਰੋਪੇਟਾ ਨੇ ਨਾ ਸਿਰਫ਼ ਪਾਕਿਸਤਾਨ ਦੀਆਂ ਪੁਸ਼ਤੈਨੀ ਪਾਬੰਦੀਆਂ ਨੂੰ ਤੋੜਿਆ, ਸਗੋਂ 26 ਸਾਲ ਦੀ ਉਮਰ ’ਚ ਸਰਕਾਰੀ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਹਿੰਦੂ ਔਰਤ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੂੰ 2022 ’ਚ ਸਿੰਧ ਸੂਬੇ ਵਿਚ ਉੱਚ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ
ਡੀ. ਐੱਸ. ਪੀ. ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਰੋਪੇਟਾ ਨੇ ਕਿਹਾ ਕਿ ਬਚਪਨ ਤੋਂ ਹੀ ਮੈਂ ਅਤੇ ਮੇਰੀਆਂ ਭੈਣਾਂ ਨੇ ਪੁਰਖਿਆਂ ਦਾ ਉਹੀ ਪੁਰਾਣਾ ਸਿਸਟਮ ਦੇਖਿਆ ਹੈ, ਜਿੱਥੇ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਪੜ੍ਹ ਕੇ ਕੰਮ ਕਰਨਾ ਚਾਹੁੰਦੀਆਂ ਹਨ ਤਾਂ ਉਹ ਅਧਿਆਪਕ ਜਾਂ ਡਾਕਟਰ ਹੀ ਬਣ ਸਕਦੀਆਂ ਹਨ। ਮਨੀਸ਼ਾ ਰੋਪੇਟਾ ਜੈਕਬਾਬਾਦ, ਸਿੰਧ ’ਚ ਇਕ ਮੱਧ-ਵਰਗੀ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦਾ ਮਿਸ਼ਨ ਇਸ ਧਾਰਨਾ ਨੂੰ ਦੂਰ ਕਰਨਾ ਹੈ ਕਿ ਕੁੜੀਆਂ ਅਤੇ ਔਰਤਾਂ ਨੂੰ ਪੁਲਸ ਬਲ ਜਾਂ ਜ਼ਿਲ੍ਹਾ ਅਦਾਲਤਾਂ ’ਚ ਸੇਵਾ ਕਰਨ ਦਾ ਸੁਪਨਾ ਨਹੀਂ ਲੈਣਾ ਚਾਹੀਦਾ। ਉਸ ਨੇ ਕਿਹਾ ਕਿ ਸਾਡੇ ਸਮਾਜ ’ਚ ਔਰਤਾਂ ਸਭ ਤੋਂ ਵੱਧ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਬਹੁਤ ਸਾਰੇ ਅਪਰਾਧਾਂ ਦਾ ਨਿਸ਼ਾਨਾ ਬਣ ਜਾਂਦੀਆਂ ਹਨ ਅਤੇ ਮੈਂ ਪੁਲਸ ’ਚ ਭਰਤੀ ਹੋਈ। ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਸਮਾਜ ’ਚ ਰੱਖਿਅਕ ਔਰਤਾਂ ਦੀ ਲੋੜ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਮਾਮਲਾ ਆਇਆ ਸਾਹਮਣੇ, ਲੰਡਨ ਦੀ ਰਹਿਣ ਵਾਲੀ ਹੈ ਔਰਤ
ਮਨੀਸ਼ਾ ਰੋਪੇਟਾ ਦੇ ਪਿਤਾ ਜੈਕਬਾਬਾਦ ’ਚ ਵਪਾਰੀ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਬੱਚਿਆਂ ਨੂੰ ਕਰਾਚੀ ਲੈ ਆਈ। ਮਨੀਸ਼ਾ ਦੀਆਂ ਤਿੰਨ ਭੈਣਾਂ ਅਤੇ ਇਕ ਭਰਾ ਹੈ, ਜੋ ਸਾਰੇ ਮੈਡੀਕਲ ਖ਼ੇਤਰ ’ਚ ਹਨ। ਮਨੀਸ਼ਾ ਰੋਪੇਟਾ ਲਈ ਡਾਕਟਰ ਬਣਨ ਦੇ ਦਰਵਾਜ਼ੇ ਉਦੋਂ ਬੰਦ ਹੋ ਗਏ ਜਦੋਂ ਉਹ ਐੱਮ. ਬੀ. ਬੀ. ਐੱਸ. ਦੀ ਪ੍ਰਵੇਸ਼ ਪ੍ਰੀਖਿਆ ’ਚ ਸਿਰਫ਼ ਇਕ ਅੰਕ ਨਾਲ ਫੇਲ ਹੋ ਗਈ।
ਇਹ ਵੀ ਪੜ੍ਹੋ- ਸਮਾਜ ਵਿਰੋਧੀ ਅਨਸਰਾਂ ’ਤੇ ਭਾਰੀ ਰਹੀ ਪੰਜਾਬ ਪੁਲਸ, ਇਸ ਸਾਲ ਗੈਂਗਸਟਰਾਂ ਤੇ ਸਮੱਗਲਰਾਂ ਦਾ ਕਾਰੋਬਾਰ ਰਿਹਾ ‘ਠੰਡਾ’
ਉਸ ਨੇ ਕਿਹਾ ਕਿ ਉਦੋਂ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਕਿ ਮੈਂ ਫਿਜ਼ੀਕਲ ਥੈਰੇਪੀ ਦੀ ਡਿਗਰੀ ਕਰ ਰਹੀ ਹਾਂ, ਪਰ ਉਸੇ ਸਮੇਂ ਮੈਂ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਲਈ ਤਿਆਰੀ ਕੀਤੀ ਅਤੇ 468 ਉਮੀਦਵਾਰਾਂ ’ਚੋਂ 16ਵਾਂ ਰੈਂਕ ਹਾਸਲ ਕਰ ਕੇ ਪਾਸ ਹੋ ਗਈ। ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਡੀ. ਐੱਸ. ਪੀ. ਬਣਨ ਦੇ ਆਪਣੇ ਸਫ਼ਰ ’ਤੇ, ਰੋਪੇਟਾ ਨੇ ਮੰਨਿਆ ਕਿ ਇਕ ਹਿੰਦੂ ਕੁੜੀ ਲਈ ਪਾਕਿਸਤਾਨ ’ਚ ਚੰਗੀ ਨੌਕਰੀ ਪ੍ਰਾਪਤ ਕਰਨਾ ਆਸਾਨ ਨਹੀਂ ਸੀ ਪਰ ਉਸ ਦੇ ਉੱਚ ਅਧਿਕਾਰੀਆਂ ਅਤੇ ਸਹਿਯੋਗੀਆਂ ਨੇ ਉਸ ਨੂੰ ਸਤਿਕਾਰ ਨਾਲ ਪੇਸ਼ ਕੀਤਾ ਅਤੇ ਹਰ ਸਮੇਂ ਉਸ ਦਾ ਸਮਰਥਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰਿਸਮਸ 'ਤੇ ਇਜ਼ਰਾਈਲ ਦੀ ਵੱਡੀ ਏਅਰ ਸ੍ਰਟਾਈਕ, ਹਮਲੇ 'ਚ ਬੱਚਿਆਂ ਸਮੇਤ ਮਾਰੇ ਗਏ 68 ਲੋਕ
NEXT STORY