ਬਟਾਲਾ/ਨੌਸ਼ਹਿਰਾ ਮੱਝਾ ਸਿੰਘ(ਗੋਰਾਇਆ)- ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਪਿੰਡ ਬਿਧੀਪੁਰ-ਸਿੱਧਵਾਂ ਬਾਈਪਾਸ ’ਤੇ ਇਕ ਸੇਵਾ-ਮੁਕਤ ਅਧਿਆਪਕ ’ਤੇ ਤੇਜ਼ ਹਥਿਆਰਾਂ ਨਾਲ ਕੀਤਾ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਧਿਆਪਕ ਦੀ ਨੂੰਹ ਰਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੇ ਸਹੁਰਾ ਸਾਹਿਬ ਸੇਵਾ-ਮੁਕਤ ਅਧਿਆਪਕ ਰਵੇਲ ਸਿੰਘ (65) ਵਾਸੀ ਪਿੰਡ ਬਿਧੀਪੁਰ ਰੋਜ਼ਾਨਾਂ ਦੀ ਤਰ੍ਹਾਂ ਅਪਨੇ ਘਰ ਤੋਂ ਮੋਟਰਸਾਈਕਲ ’ਤੇ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆ ਰਿਹਾ ਸਨ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਜਦ ਉਹ ਘਰ ਦਾ ਗੇਟ ਬੰਦ ਕਰਨ ਲੱਗੀ ਤਾਂ ਨੈਸ਼ਨਲ ਹਾਈਵੇ ਵਾਲੇ ਪਾਸੇ ਤੋਂ ਉਸਦੇ ਸਹੁਰਾ ਸਾਹਿਬ ਦੀਆਂ ਚੀਕਾਂ ਮਾਰਨ ਦੀ ਅਵਾਜ਼ ਸੁਣਾਈ ਦਿੱਤੀ, ਉਸ ਨੇ ਦੱਸਿਆ ਕਿ ਜਦ ਉਹ ਚੀਕਾਂ ਦੀ ਆਵਾਜ਼ ਸੁਣ ਕੇ ਨੇੜੇ ਗਈ ਤਾਂ ਉਸਦੇ ਸਹੁਰਾ ਸਾਹਿਬ ਨੂੰ ਦਾਤਰ ਕਿਰਪਾਨਾਂ ਨਾਲ ਮਾਰ ਰਹੇ ਸਨ ਅਤੇ ਉਸ ਵੱਲੋਂ ਰੌਲ਼ਾ ਪਾਉਣ ’ਤੇ ਅਮਰਬੀਰ ਸਿੰਘ ਉਰਫ਼ ਲੱਕੀ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਬਿਧੀਪੁਰ ਸਮੇਤ 2/3 ਅਣ-ਪਛਾਤੇ ਵਿਅਕਤੀ ਹੱਥਿਆਰਾਂ ਸਮੇਤ ਉੱਥੋਂ ਦੌੜ ਗਏ।
ਇਹ ਵੀ ਪੜ੍ਹੋ- CM ਬਦਲੇ ਜਾਣ ਦੀਆਂ ਚਰਚਾਵਾਂ 'ਤੇ ਬੋਲੇ ਕੇਜਰੀਵਾਲ, ਭਗਵੰਤ ਮਾਨ ਹੀ ਬਣੇ ਰਹਿਣਗੇ ਮੁੱਖ ਮੰਤਰੀ
ਇਸ ਉਪਰੰਤ ਗੰਭੀਰ ਰੂਪ ਵਿਚ ਜ਼ਖਮੀ ਰਵੇਲ ਸਿੰਘ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਵੱਲੋਂ ਹਾਲਾਤ ਨਾਜ਼ੁਕ ਦੇਖਦੇ ਹੋਏ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਜੇਰੇ ਇਲਾਜ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਰੰਜਿਸ਼ ਦੀ ਵਜਾ ਸਾਡੇ ਪਰਿਵਾਰ ਦਾ ਅਮਰਬੀਰ ਸਿੰਘ ਲੱਕੀ ਨਾਲ ਜ਼ਮੀਨ ਦਾ ਝਗੜਾ ਸੀ ਜਿਸ ਦਾ ਕੇਸ ਮਾਨਯੋਗ ਅਦਾਲਤ ਵਿਚ ਚੱਲ ਰਿਹਾ ਸੀ। ਇਸ ਸਬੰਧੀ ਥਾਣਾ ਮੁੱਖੀ ਸੇਖਵਾਂ ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮੁਲਜ਼ਮ ਅਮਰਬੀਰ ਸਿੰਘ ਲੱਕੀ ਸਮੇਤ ਅਣ-ਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਹੋਲੇ ਮਹੱਲੇ ਮੌਕੇ ਗੱਜੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਕੌਮ ਦੇ ਨਾਂ ਦਿੱਤਾ ਵੱਡਾ ਸੰਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ ਦੀ ਵੱਡੀ ਸਫ਼ਲਤਾ, ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ 'ਚੋਂ ਪਹਿਲੇ ਸਥਾਨ 'ਤੇ
NEXT STORY