Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 05, 2026

    7:59:15 PM

  • how to test sweets at home

    ਬੱਚਿਆਂ ਦੀ ਸਿਹਤ ਨਾਲ ਨਾ ਕਰੋ ਖਿਲਵਾੜ! ਜਾਣੋ ਘਰ...

  • akali dal prem singh chandumajra sukhbir badal

    ਇਸ ਤਾਰੀਖ ਨੂੰ ਅਕਾਲੀ ਦਲ 'ਚ ਵਾਪਸੀ ਕਰਨਗੇ...

  • singer preet harpal gets emotional remembering divit auluck

    Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ...

  • phagwara doctor dies in england

    ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Gurdaspur
  • ਸੜਕ ਸੁਰੱਖਿਆ ਫੋਰਸ ਦੀ ਇਸ ਜ਼ਿਲ੍ਹੇ 'ਚ ਜਲਦ ਹੋਵੇਗੀ ਸ਼ੁਰੂਆਤ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ 5 ਪੁਲਸ ਵਾਹਨ

MAJHA News Punjabi(ਮਾਝਾ)

ਸੜਕ ਸੁਰੱਖਿਆ ਫੋਰਸ ਦੀ ਇਸ ਜ਼ਿਲ੍ਹੇ 'ਚ ਜਲਦ ਹੋਵੇਗੀ ਸ਼ੁਰੂਆਤ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ 5 ਪੁਲਸ ਵਾਹਨ

  • Edited By Shivani Bassan,
  • Updated: 05 Feb, 2024 01:59 PM
Gurdaspur
road safety force started in district gurdaspur
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ)- ਇਕ ਹਫ਼ਤਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਤੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਤਹਿਤ ਗੁਰਦਾਸਪੁਰ ਪੁਲਸ ਜ਼ਿਲ੍ਹੇ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ 5 ਵਾਹਨ ਮਿਲੇ ਹਨ, ਜਿਨ੍ਹਾਂ ਦੇ ਨਾਲ 40 ਮੁਲਾਜ਼ਮਾਂ ਦੀ ਸਪੈਸ਼ਲ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਹਰੀਸ਼ ਦਾਯਮਾ ਵੱਲੋਂ ਸਾਰੇ ਰੂਟਾਂ ਦੀ ਰੂਪਰੇਖਾ ਤਿਆਰ ਕਰਵਾ ਕੇ ਯੋਜਨਾਬੰਦੀ ਕਰ ਲਈ ਗਈ ਹੈ ਅਤੇ ਆਉਣ ਵਾਲੇ 2 ਦਿਨਾਂ ਅੰਦਰ ਇਹ ਵਾਹਨ ਆਪਣੇ ਨਿਰਧਾਰਿਤ ਪੁਆਇੰਟਾਂ ’ਤੇ ਪਹੁੰਚ ਕੇ ਲੋਕਾਂ ਦੀ ਸੁਰੱਖਿਆ ਦਾ ਕੰਮ ਸ਼ੁਰੂ ਕਰਨਗੇ। ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਸੂਬੇ ਅੰਦਰ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਹੋਈ ਹੈ।

ਕਿਥੇ-ਕਿਥੇ ਨਿਗਰਾਨੀ ਕਰਨਗੇ ਵਾਹਨ

ਐੱਸ. ਐੱਸ. ਪੀ. ਨੇ ਦੱਸਿਆ ਕਿ ਗੁਰਦਾਸਪੁਰ ਪੁਲਸ ਜ਼ਿਲ੍ਹੇ ਨੂੰ 5 ਵਾਹਨ ਅਲਾਟ ਹੋਏ ਹਨ, ਇਨ੍ਹਾਂ ’ਚੋਂ ਇਕ ਵਾਹਨ ਗੁਰਦਾਸਪੁਰ-ਧਾਰੀਵਾਲ ਹਾਈਵੇ ’ਤੇ ਮੌਜੂਦ ਰਹੇਗਾ। ਇਸੇ ਤਰ੍ਹਾਂ ਦੂਸਰਾ ਵਾਹਨ ਗੁਰਦਾਸਪੁਰ ਤੋਂ ਦੀਨਾਨਗਰ, ਤੀਸਰਾ ਵਾਹਨ ਗੁਰਦਾਸਪੁਰ ਤੋਂ ਕਲਾਨੌਰ, ਚੌਥਾ ਵਾਹਨ ਗੁਰਦਾਸਪੁਰ ਤੋਂ ਮੁਕੇਰੀਆਂ ਰੋਡ (ਜ਼ਿਲ੍ਹੇੇ ਦੀ ਹੱਦ ਦਾਊਵਾਲ ਨਾਕੇ ਤੱਕ) ਅਤੇ ਪੰਜਵਾਂ ਵਾਹਨ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਟਾਂਡਾ ਰੋਡ ਤੱਕ ਮੌਜੂਦ ਰਹੇਗਾ।

ਇਹ ਵੀ ਪੜ੍ਹੋ : ਭਾਈ ਪਿੰਦਰਪਾਲ ਸਿੰਘ ਦੇ ਮਾਤਾ ਦੇ ਦਿਹਾਂਤ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ

8 ਮਹਿਲਾ ਮੁਲਾਜ਼ਮਾਂ ਸਮੇਤ 40 ਮੈਂਬਰਾਂ ਦੀ ਟੀਮ ਰਹੇਗੀ ਤਾਇਨਾਤ

ਐੱਸ. ਐੱਸ. ਪੀ. ਹਰੀਸ਼ ਦਾਯਮਾ ਨੇ ਦੱਸਿਆ ਕਿ ਕਿ ਹਰੇਕ ਵਾਹਨ ’ਚ 4 ਪੁਲਸ ਮੁਲਾਜ਼ਮਾਂ ਦੀ ਟੀਮ ਹੋਵੇਗੀ, ਜਿਸ ਦੀ ਅਗਵਾਈ ਪੈਟਰੋਲਿੰਗ ਇੰਚਾਰਜ ਵਜੋਂ ਏ. ਐੱਸ. ਆਈ. ਜਾਂ ਉਸ ਤੋਂ ਉੱਚ ਰੈਂਕ ਦਾ ਅਧਿਕਾਰੀ ਕਰੇਗਾ। ਇਕ ਏ. ਐੱਸ. ਆਈ. ਦੇ ਨਾਲ ਤਿੰਨ ਹੋਰ ਮੁਲਾਜ਼ਮ ਹੋਣਗੇ। ਹੁਣ ਤੱਕ ਕਰੀਬ 40 ਮੁਲਾਜ਼ਮਾਂ ਨੂੰ ਇਨ੍ਹਾਂ ਵਾਹਨਾਂ ਲਈ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 32 ਪੁਰਸ਼ ਅਤੇ 8 ਮਹਿਲਾ ਮੁਲਾਜ਼ਮ ਹੋਣਗੇ। ਇਹ ਟੀਮਾਂ ਅੱਠ ਘੰਟੇ ਦੀ ਸ਼ਿਫਟ ਮੁਤਾਬਿਕ 24 ਘੰਟੇ ਤਾਇਨਾਤ ਰਹਿਣਗੀਆਂ, ਜਿਸ ਸਬੰਧੀ ਉਨ੍ਹਾਂ ਨੂੰ ਪੁਲਸ ਟਰੇਨਿੰਗ ਅਕੈਡਮੀ, ਕਪੂਰਥਲਾ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮ ਰੋਟੇਸ਼ਨ ਵਿਚ ਡਿਊਟੀ ਦੇਣਗੇ ਅਤੇ ਇਹ ਫੋਰਸ 24 ਘੰਟੇ ਹਾਜ਼ਰ ਰਹੇਗੀ। ਲੋਕ ਸੜਕ ਸੁਰੱਖਿਆ ਲਈ 112 ਨੰਬਰ ਡਾਇਲ ਕਰ ਸਕਦੇ ਹਨ।

ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਇਕ ਹਫ਼ਤਾ ਪਹਿਲਾਂ ਮੁੱਖ ਮੰਤਰੀ ਨੇ ਕੀਤੀ ਸੀ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੜਕ ਸੁਰੱਖਿਆ ਫੋਰਸ ਨੂੰ ਸੜਕਾਂ ਦੀ ਕੁਸ਼ਲਤਾ ਨਾਲ ਨਿਗਰਾਨੀ ਕਰਨ ਲਈ ਪਹਿਲੇ ਪੜਾਅ ’ਚ ਪੁਲਸ ਨੂੰ ਦਿੱਤੇ 144 ਅਤਿ ਆਧੁਨਿਕ ਵਾਹਨਾਂ ਦਾ ਰਸਮੀ ਉਦਘਾਟਨ ਕੀਤਾ ਸੀ। ਇਨ੍ਹਾਂ ਵਾਹਨਾਂ ’ਚ 116 ਟੋਇਟਾ ਹਿਲਕਸ ਅਤੇ 28 ਮਹਿੰਦਰਾ ਸਕਾਰਪੀਓ ਸ਼ਾਮਲ ਹਨ ਅਤੇ ਸੜਕਾਂ ਦੀ ਨਿਗਰਾਨੀ ਲਈ ਇਹ ਵਾਹਨ ਹਰ 30 ਕਿਲੋਮੀਟਰ ਦੇ ਵਕਫ਼ੇ ਨਾਲ ਤਾਇਨਾਤ ਕੀਤੇ ਜਾ ਰਹੇ ਹਨ। ਐੱਸ. ਐੱਸ. ਐੱਫ. ਦੇ ਪਹਿਲੇ ਪੜਾਅ ’ਚ 1296 ਨਵੇਂ ਭਰਤੀ ਪੁਲਸ ਮੁਲਾਜ਼ਮਾਂ ਅਤੇ ਮੌਜੂਦਾ 432 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਦਲਦੇ ਮੌਸਮ ਕਾਰਨ ਲੋਕ ਪ੍ਰੇਸ਼ਾਨ, ਅੱਜ ਫਿਰ ਆਸਮਾਨ ’ਤੇ ਛਾਏ ਬੱਦਲ, ਭਾਰੀ ਮੀਂਹ ਦਾ ਅਲਰਟ ਜਾਰੀ

ਆਧੁਨਿਕ ਸਹੂਲਤਾਂ ਨਾਲ ਨਾਲ ਲੈਸ ਹਨ ਵਾਹਨ

ਟੋਇਟਾ ਹਿਲਕਸ ਅਤੇ ਮਹਿੰਦਰਾ ਸਕਾਰਪੀਓ ਮਾਡਲ ਦੇ ਇਹ ਵਾਹਨ ਟ੍ਰੈਫਿਕ ਅਤੇ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਇਹ ਵਾਹਨ ਸਪੀਡ ਗਨ, ਐਲਕੋਮੀਟਰ, ਈ-ਚਾਲਾਨ ਮਸ਼ੀਨਾਂ ਅਤੇ ਏ. ਆਈ. ਆਧਾਰਿਤ ਸਮਾਰਟ ਪ੍ਰਣਾਲੀ ਵਰਗੇ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਹਨ। ਇਸ ਫੋਰਸ ਕੋਲ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਨਾਲ ਨਾਲ ਰੀਅਲ-ਟਾਈਮ ਸੀ. ਸੀ. ਟੀ. ਵੀ. ਕੈਮਰਿਆਂ ਵਾਲੀ ਰਿਕਵਰੀ ਵੈਨ ਵੀ ਹੋਵੇਗੀ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੀ ਜਾਂਚ ਅਤੇ ਤਕਨੀਕੀ ਕੰਮ ਸੰਭਾਲਣ ਲਈ ਮਕੈਨੀਕਲ ਇੰਜੀਨੀਅਰ, ਸਿਵਲ ਇੰਜੀਨੀਅਰ ਅਤੇ ਆਈ. ਟੀ. ਮਾਹਿਰਾਂ ਦੀਆਂ ਸੇਵਾਵਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Road safety force
  • gurdaspur
  • 5 vehicles
  • modern facilities
  • ਰੋਡ ਸੇਫਟੀ ਫੋਰਸ
  • ਗੁਰਦਾਸਪੁਰ
  • 5 ਗੱਡੀਆਂ
  • ਆਧੁਨਿਕ ਸਹੂਲਤਾਂ

ਦਾਜ ’ਚ 20 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨੂੰ ਘਰੋਂ ਕੱਢਿਆ, ਪਤੀ ਤੇ ਸੱਸ ਖ਼ਿਲਾਫ਼ ਮਾਮਲਾ ਦਰਜ

NEXT STORY

Stories You May Like

  • 5 people injured in various road accidents
    ਵੱਖ-ਵੱਖ ਸੜਕ ਹਾਦਸਿਆਂ ਕਾਰਨ 5 ਲੋਕ ਜ਼ਖ਼ਮੀ
  • govt to modernize textile clusters in 5 years  considering rs 40 000 crore plan
    ਅਗਲੇ 5 ਸਾਲਾਂ 'ਚ ਟੈਕਸਟਾਈਲ ਕਲੱਸਟਰਾਂ ਨੂੰ ਆਧੁਨਿਕ ਬਣਾਏਗੀ ਸਰਕਾਰ, 40,000 ਕਰੋੜ ਦੀ ਯੋਜਨਾ 'ਤੇ ਵਿਚਾਰ
  • highway police force
    ਲੁਧਿਆਣਾ-ਬਠਿੰਡਾ ਹਾਈਵੇ ’ਤੇ ਪੁਲਸ ਨੇ ਲਾਈਆਂ ਭਾਰੀ ਰੋਕਾਂ, ਮਹਿਲਾ ਪੁਲਸ ਸਮੇਤ ਭਾਰੀ ਫੋਰਸ ਤਾਇਨਾਤ
  • road construction  contractor  gadkari
    ਵਰਧਾ ਜ਼ਿਲ੍ਹੇ 'ਚ ਸੜਕ ਨਿਰਮਾਣ ਦੀ ਢਿੱਲੀ ਕਾਰਗੁਜ਼ਾਰੀ ਲਈ ਠੇਕੇਦਾਰ 'ਤੇ ਭੜਕੇ ਗਡਕਰੀ
  • reliance will start in fmcg market with packets ranging from rs 5 to rs 125
    ਹੁਣ FMCG ਮਾਰਕਿਟ 'ਤੇ ਕਬਜ਼ੇ ਦੀ ਤਿਆਰੀ 'ਚ Reliance, 5 ਤੋਂ 125 ਰੁਪਏ ਤੱਕ ਦੇ ਪੈਕੇਟ ਨਾਲ ਹੋ ਰਹੀ ਸ਼ੁਰੂਆਤ
  • delhi  mosque  vandalism  5 accused
    ਦੰਗਿਆਂ ਦੌਰਾਨ​​​​​​​ ਦਿੱਲੀ ਦੀ ਮਸਜਿਦ ’ਚ ਭੰਨ-ਤੋੜ ਤੇ ਸਾੜ-ਫੂਕ ਮਾਮਲੇ ਦੇ 5 ਮੁਲਜ਼ਮ ਬਰੀ
  • pickup truck loaded with liquor overturns
    ਸ਼ਰਾਬ ਨਾਲ ਭਰਿਆ ਪਿਕਅੱਪ ਵਾਹਨ ਪਲਟਿਆ, ਸੜਕ 'ਤੇ ਬੋਤਲਾਂ ਚੁੱਕਣ ਦੀ ਮਚੀ ਹੋੜ
  • impressive oneplus phones to launch soon
    9000 mAh ਦੀ ਬੈਟਰੀ ਨਾਲ ਜਲਦ ਲਾਂਚ ਹੋਣਗੇ OnePlus ਦੇ ਸ਼ਾਨਦਾਰ ਫੋਨ !
  • singer preet harpal gets emotional remembering divit auluck
    Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ...
  • antim ardaas divit auluck
    ਦਿਵਿਤ ਔਲਕ ਦੀ ਅੰਤਿਮ ਅਰਦਾਸ 'ਚ ਪੁੱਜੇ ਮਨਕੀਰਤ ਔਲਖ, ਇੰਦਰਜੀਤ ਨਿੱਕੂ ਤੇ ਬੀ....
  • cold weather to arrive in punjab in the coming days
    ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਡ ਦੀ ਦਸਤਕ, ਕਈ ਇਲਾਕਿਆਂ 'ਚ ਪਵੇਗੀ ਧੁੰਦ
  • tractor trolley full of straw caught in high voltage wires  caught fire
    ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਈ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ, ਲੱਗੀ...
  • politics punjab shiromani akali dal
    ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਧਮਾਕਾ, ਬਦਲਣਗੇ ਸਮੀਕਰਣ
  • divit aulack antim ardaas
    ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਅਮਰਿੰਦਰ ਗਿੱਲ ਸਣੇ ਪੁੱਜੇ ਕਈ ਪੰਜਾਬੀ ਕਲਾਕਾਰ !...
  • nit jalandhar qs asia university rankings 2027 4th position among all nits
    NIT ਜਲੰਧਰ ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 'ਚ ਸਾਰੇ NIT 'ਚ...
  • paramjit singh sarna president of the delhi unit of the shiromani akali dal
    AI ਨਾਲ ਗੁਰਬਾਣੀ ਦੇ ਗਲਤ ਪ੍ਰਸਾਰ ਨੂੰ ਰੋਕਣ ਲਈ ਜਥੇ. ਗੜਗੱਜ ਦੀ ਪਹਿਲ ਸਵਾਗਤਯੋਗ:...
Trending
Ek Nazar
sheikh hasina statement

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

indian national sentenced

ਅਮਰੀਕਾ: ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਅੱਠ ਸਾਲ ਦੀ ਸਜ਼ਾ

pope leo xiv visit

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

joshua wong sentenced

ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ

indian national in riyadh

10 ਅਕਤੂਬਰ ਨੂੰ ਰਿਆਧ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਜ਼ਖਮੀ ਦੂਜੇ ਭਾਰਤੀ...

after tiger and tushar  now this actor has received a threat

ਬਾਲੀਵੁੱਡ 'ਚ ਦਹਿਸ਼ਤ ਦਾ ਮਾਹੌਲ ; ਟਾਈਗਰ ਤੇ ਤੁਸ਼ਾਰ ਤੋਂ ਬਾਅਦ ਹੁਣ ਇਸ ਅਦਾਕਾਰ...

debbie wasserman won  election

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ...

big b reveals jaya bachchan called him lambu ji after marriage

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ...

ami bera won election

ਭਾਰਤੀ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਕੈਲੀਫੋਰਨੀਆ ਤੋਂ ਦੁਬਾਰਾ ਜਿੱਤੇ

lpg prices increase

ਪਾਕਿਸਤਾਨ 'ਚ LPG ਦੀਆਂ ਕੀਮਤਾਂ 'ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ...

crpf  personnel  narendra modi  historic year

CRPF ਦਾ ਇਤਿਹਾਸਕ ਸਾਲ ! ਇਕ ਵੀ ਜਵਾਨ ਨਹੀਂ ਹੋਇਆ ਸ਼ਹੀਦ

student agreement uk india

ਯੂਕੇ 'ਚ ਭਾਰਤੀ ਵਿਦਿਆਰਥੀਆਂ ਲਈ ਵਧਣਗੇ ਰੁਜ਼ਗਾਰ ਦੇ ਮੌਕੇ !  ਹੋਇਆ ਨਵਾਂ ਸਮਝੌਤਾ

man cleaning teeth toothbrush stomach

ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ

nihang singhs beat up drunkards

ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ

akhilesh yadav  dhirendra shastri  lord ram  lord krishna

'ਨਹੀਂ ਹੋਵੇਗਾ ਸੁਆਗਤ, ਨਾ ਬ੍ਰਜ 'ਚ, ਨਾ ਅਵਧ 'ਚ..!' ਅਖਿਲੇਸ਼ ਯਾਦਵ ਨੇ...

ragging complaints against 12 colleges  allegations against 100 students

12 ਕਾਲਜਾਂ ਵਿਰੁੱਧ ਰੈਗਿੰਗ ਦੀਆਂ ਸ਼ਿਕਾਇਤਾਂ, ਲਗਭਗ 100 ਵਿਦਿਆਰਥੀਆਂ 'ਤੇ ਲੱਗੇ...

famous singer loses battle against breast cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ...

famous bollywood singer announces separation from husband

ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • attack on person making stubble bales over a financial dispute
      ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਵਿਅਕਤੀ 'ਤੇ...
    • robbers emboldened in pathankot
      ਪਠਾਨਕੋਟ ’ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਕਾਰ ਸਵਾਰ ਬਦਮਾਸ਼ਾਂ ਨੇ ਕਿਸਾਨ ਨੂੰ...
    • taaran wala pul murder case solved 7 suspects arrested
      ਤਾਰਾਂ ਵਾਲਾ ਪੁਲ ਕਤਲ ਕਾਂਡ ਟ੍ਰੇਸ, 7 ਮੁਲਜ਼ਮ ਗ੍ਰਿਫ਼ਤਾਰ
    • fraud in the name of getting a job in the income tax department
      ਇਨਕਮ ਟੈਕਸ ਵਿਭਾਗ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 1.08 ਕਰੋੜ ਦੀ ਠੱਗੀ, 7...
    • major incident by robbers
      ਲੁਟੇਰਿਆਂ ਦੀ ਵੱਡੀ ਵਾਰਦਾਤ, ਹਥਿਆਰ ਦੀ ਨੋਕ ’ਤੇ ਲੱਖਾਂ ਰੁਪਏ ਦੇ ਪਟਾਕਿਆਂ ਨਾਲ...
    • amritsar police solve 3 shooting incidents
      ਅੰਮ੍ਰਿਤਸਰ ਪੁਲਸ ਨੇ ਸੁਲਝਾਈਆਂ 3 ਗੋਲੀਬਾਰੀ ਦੀਆਂ ਵਾਰਦਾਤਾਂ, ਵੱਡੇ ਹਥਿਆਰਾਂ ਨਾਲ...
    • price of gold in pakistan is approximately 20 000 rupees cheaper than in india
      ਪਾਕਿਸਤਾਨ 'ਚ ਸੋਨੇ ਦੀ ਕੀਮਤ ਭਾਰਤ ਨਾਲੋਂ ਲਗਭਗ 20,000 ਰੁਪਏ ਸਸਤੀ
    • 2 attackers who opened fire at a car accessories shop in batala arrested
      ਬਟਾਲਾ ’ਚ ਕਾਰ ਸ਼ਿੰਗਾਰ ਦੁਕਾਨ ’ਤੇ ਫਾਇਰਿੰਗ ਕਰਨ ਵਾਲੇ 2 ਹਮਲਾਵਰ ਗ੍ਰਿਫਤਾਰ
    • time slots for bursting firecrackers during upcoming festivals in tarn taran
      ਤਰਨਤਾਰਨ ’ਚ ਆਗਾਮੀ ਤਿਉਹਾਰਾਂ ਮੌਕੇ ਪਟਾਖ਼ੇ ਚਲਾਉਣ ਲਈ ਸਮਾਂ ਨਿਰਧਾਰਤ: ਜ਼ਿਲਾ...
    • 2 arrested with heroin worth 70 crore from pakistan
      ਪਾਕਿਸਤਾਨ ਤੋਂ ਆਈ 70 ਕਰੋੜ ਦੀ ਹੈਰੋਇਨ ਸਮੇਤ 2 ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +