ਗੁਰਦਾਸਪੁਰ (ਵਿਨੋਦ)-ਥਾਣਾ ਸਦਰ ਪੁਲਸ ਗੁਰਦਾਸਪੁਰ ਨੇ ਤਿੰਨ ਨੌਜਵਾਨਾਂ ਨੂੰ ਕੈਮੀਕਲ ਨਸ਼ਾ (ਆਈਸ ਡਰੱਗ) ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਨਾਲ ਮੁਖਬਰ ਖਾਸ ਦੀ ਇਤਲਾਹ ’ਤੇ ਸਮਸ਼ਾਨਘਾਟ ਪਿੰਡ ਹਰਦੋਛੰਨੀਆਂ ਵਿਖੇ ਰੇਡ ਕਰਕੇ ਮੁਲਜ਼ਮ ਰਾਹੁਲ ਭੱਟੀ ਪੁੱਤਰ ਤਰਲੋਕ ਵਾਸੀ ਕਮਾਲਪੁਰ ਜੱਟਾ, ਗੈਵਿਸ ਪੁੱਤਰ ਹਰਪਾਲ, ਸੈਮਸੰਨ ਪੁੱਤਰ ਜੀਵਨ ਵਾਸੀਆਨ ਮੱਲਮੂਆਂ ਨੂੰ ਸਮਸ਼ਾਨਘਾਟ ਵਿਚੋਂ ਕਾਬੂ ਕਰਕੇ ਡੀ.ਐੱਸ.ਪੀ ਮੋਹਨ ਸਿੰਘ ਦੀ ਮੌਜੂਦਗੀ ਵਿਚ ਮੁਲਜ਼ਮਾਂ ਦੀ ਤਾਲਾਸ਼ੀ ਲਈ ਗਈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ: 11 ਵਜੇ ਤੱਕ 23.05 ਫੀਸਦੀ ਹੋਈ ਵੋਟਿੰਗ
ਮੁਲਜ਼ਮ ਰਾਹੁਲ ਭੱਟੀ ਦੇ ਪਹਿਨੇ ਹੋਏ ਪਜ਼ਾਮੇ ਦੀ ਜੇਬ ਵਿਚੋਂ ਇਕ ਚਿੱਟੇ ਰੰਗ ਦਾ ਮੋਮੀ ਲਿਫਾਫਾ ਬਰਾਮਦ ਹੋਇਆ। ਜਿਸ ਨੂੰ ਖੋਲ ਕੇ ਚੈਕ ਕੀਤਾ ਤਾਂ ਉਸ ਵਿਚੋਂ 77ਗ੍ਰਾਮ ਕੈਮੀਕਲ ਨਸ਼ਾ ਆਈਸ ਡਰੱਗ ਬਰਾਮਦ ਹੋਈ। ਜਿਸ ’ਤੇ ਉਕਤ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਜ਼ਿਮਨੀ ਚੋਣ ਦੌਰਾਨ ਹੰਗਾਮਾ: ਅਕਾਲੀ ਉਮੀਦਵਾਰ ਨੇ ਲਗਾਏ ਦੋਸ਼
NEXT STORY