ਗੁਰਦਾਸਪੁਰ (ਜ. ਬ.) : ਲਾਹੌਰ ਦੀ ਕੋਟ ਲਖਪਤ ਪੁਲਸ ਨੇ ਇਕ ਔਰਤ ਖ਼ਿਲਾਫ਼ ਇੱਜ਼ਤ ਦੀ ਖਾਤਰ ਆਪਣੀ ਜਵਾਨ ਧੀ ਦੀ ਜ਼ਹਿਰ ਦੇ ਕੇ ਹੱਤਿਆ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ।ਸੂਤਰਾਂ ਅਨੁਸਾਰ ਮ੍ਰਿਤਕਾ ਨਾਇਬਾ (17) ਦੇ ਪਿਤਾ ਤਾਰਿਕ ਮੁਹੰਮਦ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਸਾਇਰਾ ਨੂੰ ਸ਼ੱਕ ਸੀ ਕਿ ਨਾਇਬਾ ਦੇ ਮੁਹੱਲੇ ਦੇ ਹੀ ਇਕ ਨੌਜਵਾਨ ਨਾਲ ਨਾਜਾਇਜ਼ ਸਬੰਧ ਹਨ ਅਤੇ ਉਹ ਆਪਣੀ ਲੜਕੀ ਨੂੰ ਰੋਕਦੀ ਵੀ ਸੀ ਅਤੇ ਨਸੀਹਤ ਵੀ ਦਿੰਦੀ ਸੀ ਪਰ ਨਾਇਬਾ ਨੇ ਇਸ ਦੇ ਬਾਵਜੂਦ ਲੜਕੇ ਨਾਲ ਰਿਸ਼ਤਾ ਜਾਰੀ ਰੱਖਿਆ।
ਇਹ ਵੀ ਪੜ੍ਹੋ : ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰ ਭੋਲਾ ਸ਼ੂਟਰ ਦੀ ਸ਼ੱਕੀ ਹਾਲਾਤ 'ਚ ਮੌਤ
ਜਿਸ ਤੋਂ ਦੁਖੀ ਹੋ ਕੇ ਸਾਇਰਾ ਨੇ ਨਾਇਬਾ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਅਤੇ ਉਸਨੂੰ ਪਾਣੀ ’ਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ, ਜਿਸ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੋਣ ’ਤੇ ਹਸਪਤਾਲ ਲੈ ਜਾਇਆ ਗਿਆ ਪਰ ਉਥੇ ਲੜਕੀ ਦੀ ਮੌਤ ਹੋ ਗਈ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕੈਦੀ ਦਵਿੰਦਰ ਸਿੰਘ ਦੀ ਮੌਤ ਮਾਮਲੇ ’ਚ ਨਵਾਂ ਮੋੜ, ਅੰਮ੍ਰਿਤਸਰ ਜੇਲ ’ਚ ਬੰਦ ਕੈਦੀਆਂ ਦੀ ਵੀਡੀਓ ਵਾਇਰਲ
NEXT STORY