ਅੰਮ੍ਰਿਤਸਰ (ਸੰਜੀਵ) : ਡਰੱਗਜ਼ ਸਮੱਗਲਿੰਗ ਦੇ ਮਾਮਲੇ ਵਿਚ ਬੰਦ ਦਵਿੰਦਰ ਸਿੰਘ ਦੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਮੌਤ ਹੋ ਜਾਣ ਤੋਂ ਬਾਅਦ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਬੰਦ 2 ਹਵਾਲਾਤੀਆਂ ਵਲੋਂ ਇਕ ਵੀਡੀਓ ਬਣਾਕੇ ਵਾਇਰਲ ਕੀਤੀ ਗਈ ਹੈ। ਜਿਸ ਵਿਚ ਦੋਵੇਂ ਹਵਾਲਾਤੀ ਦਵਿੰਦਰ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਜੇਲ ਪ੍ਰਸ਼ਾਸਨ ਨੂੰ ਠਹਿਰਾ ਰਹੇ ਹਨ।
ਇਹ ਵੀ ਪੜ੍ਹੋ : ਚੱਲਦੇ ਵਿਆਹ ’ਚ ਹੋਈ ਖੂਨੀ ਲੜਾਈ, ਵੀਡੀਓ ’ਚ ਦੇਖੋ ਕਿਵੇਂ ਹੋਈ ਗੁੰਡਾਗਰਦੀ
ਵੀਡੀਓ ’ਚ ਕੀ ਕਹਿ ਰਹੇ ਕੈਦੀ
ਵਾਇਰਲ ਹੋਈ ਵੀਡੀਓ ਵਿਚ ਦੋਵੇਂ ਕੈਦੀ ਕਹਿ ਰਹੇ ਹਨ ਕਿ ਉਨ੍ਹਾਂ ਦਾ ਦਵਿੰਦਰ ਸਿੰਘ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਆਪਸ ਵਿਚ ਰਾਜ਼ੀਨਾਮਾ ਹੋ ਗਿਆ ਪਰ ਜੇਲ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਦਵਿੰਦਰ ਸਿੰਘ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਸ ਦੀ ਹਾਲਤ ਵਿਗੜ ਗਈ, ਜਿਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਲਿਜਾਇਆ ਗਿਆ। ਮਰਨ ਤੋਂ ਪਹਿਲਾਂ ਦਵਿੰਦਰ ਸਿੰਘ ਨੇ ਵੀ ਇਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿਚ ਉਸ ਨੇ ਕੁਝ ਜੇਲ ਅਧਿਕਾਰੀਆਂ ਦੇ ਨਾਂ ਲਏ ਸਨ ਪਰ ਜੇਲ ਪ੍ਰਸ਼ਾਸਨ ਨੇ ਉਸ ਨੂੰ ਸਿਰੇ ਤੋਂ ਨਕਾਰਦੇ ਹੋਏ ਪੂਰਾ ਮਾਮਲਾ ਵੀਡੀਓ ਜਾਰੀ ਕਰਨ ਵਾਲੇ ਦੋਵੇਂ ਨੌਜਵਾਨਾਂ ’ਤੇ ਪਾ ਦਿੱਤਾ ਸੀ।
ਇਹ ਵੀ ਪੜ੍ਹੋ : ਗੁਆਂਢ ’ਚ ਰਹਿੰਦੀ ਵਿਆਹੁਤਾ ਨਾਲ ਬਣੇ ਨਾਜਾਇਜ਼ ਸੰਬੰਧ, ਅੰਤ ਉਹ ਹੋਇਆ ਜੋ ਸੋਚਿਆ ਨਾ ਸੀ
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿਚ ਦੋਵੇਂ ਨੌਜਵਾਨ ਇਹ ਕਹਿੰਦੇ ਹੋਏ ਵਿਖਾਈ ਦੇ ਰਹੇ ਹਨ ਕਿ ਦਵਿੰਦਰ ਸਿੰਘ ਉਰਫ ਭੱਲੂ ਪਹਿਲਵਾਨ ਦੀ ਮੌਤ ਹੋ ਗਈ ਹੈ ਜੋ ਬਹੁਤ ਗਲਤ ਹੋਇਆ ਹੈ, ਜਿਸ ਦਾ ਜ਼ਿੰਮੇਵਾਰ ਜੇਲ ਪ੍ਰਸ਼ਾਸਨ ਹੈ। ਉਨ੍ਹਾਂ ਦੀ ਦਵਿੰਦਰ ਸਿੰਘ ਨਾਲ ਮਾਮੂਲੀ ਝੜਪ ਹੋਈ ਸੀ, ਜਿਸ ਦੇ ਕਰੀਬ ਅੱਧੇ ਘੰਟੇ ਤੋਂ ਬਾਅਦ ਜੇਲ ਅਧਿਕਾਰੀਆਂ ਨੇ ਸਭ ਦੇ ਸਾਹਮਣੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ। ਰਾਤ 12 ਵਜੇ ਦੇ ਕਰੀਬ ਦਵਿੰਦਰ ਦੀ ਹਾਲਤ ਵਿਗੜਨ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਹੁਣ ਪੂਰਾ ਮਾਮਲਾ ਜੇਲ ਪ੍ਰਸ਼ਾਸਨ ਵਲੋਂ ਉਨ੍ਹਾਂ ’ਤੇ ਥੋਪਿਆ ਜਾ ਰਿਹਾ ਹੈ। ਵੀਡੀਓ ਵਿਚ ਦੋਵੇਂ ਨੌਜਵਾਨ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਸੁਣੇ ਜਾ ਸਕਦੇ ਹਨ। ਮਰਨ ਵਾਲੇ ਦਵਿੰਦਰ ਸਿੰਘ ਦੇ ਭਰਾ ਸਤਨਾਮ ਸਿੰਘ ਨੇ ਵੀ ਜੇਲ ਪ੍ਰਸ਼ਾਸਨ ’ਤੇ ਮਾਰਕੁੱਟ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ : ਵਿਆਹ ਸਮਾਗਮ ’ਚ ਜਾ ਰਹੇ ਵਿਅਕਤੀਆਂ ਨਾਲ ਵਾਪਰਿਆ ਹਾਦਸਾ, ਦੋ ਦੀ ਮੌਤ
ਦੱਸਣਯੋਗ ਹੈ ਕਿ ਥਾਣਾ ਇਸਲਾਮਾਬਾਦ ਦੀ ਪੁਲਸ ਨੇ 18 ਫਰਵਰੀ ਨੂੰ ਵਧੀਕ ਜੇਲ ਸੁਪਰਡੈਂਟ ਸੁੱਚਾ ਸਿੰਘ ਦੀ ਸ਼ਿਕਾਇਤ ’ਤੇ ਜੇਲ ਵਿਚ ਹਵਾਲਾਤੀਆਂ ਵਿਚਕਾਰ ਹੋਏ ਆਪਸੀ ਝਗੜੇ ਤੋਂ ਬਾਅਦ ਹਵਾਲਾਤੀ ਦਵਿੰਦਰ ਸਿੰਘ, ਹਵਾਲਾਤੀ ਬਿੱਕਰ ਉਰਫ ਬਿਕਰਮ ਮਸੀਹ, ਹਵਾਲਾਤੀ ਬਿਕਰਮਜੀਤ ਸਿੰਘ ਵਿੱਕੀ, ਸਿਕੰਦਰ ਅਤੇ ਕੁਲਜੀਤ ਸਿੰਘ ਦੇ ਵਿਰੁੱਧ ਕੇਸ ਦਰਜ ਕੀਤਾ ਸੀ। 17 ਫਰਵਰੀ ਨੂੰ ਦਵਿੰਦਰ ਸਿੰਘ ਅਤੇ ਬਿੱਕਰ ਇਕ ਪਾਸੇ ਸਨ ਅਤੇ ਦੂਜੇ ਪਾਸੇ ਬਿਕਰਮਜੀਤ, ਸਿਕੰਦਰ ਅਤੇ ਕੁਲਜੀਤ ਸਨ। ਦਵਿੰਦਰ ਸਿੰਘ ਸਾਲ 2018 ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : ਜ਼ੀਰਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਰੈਸਟੋਰੈਂਟ ’ਚ ਦਾਖਲ ਹੋ ਕੇ ਨੌਜਵਾਨ ਨੂੰ ਗੋਲ਼ੀਆਂ ਨਾਲ ਭੁੰਨਿਆ
ਸਾਰੇ ਦੋਸ਼ ਬੇਬੁਨਿਆਦ : ਜੇਲ ਸੁਪਰਡੈਂਟ
ਉਧਰ ਜੇਲ ਸੁਪਰਡੈਂਟ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੁਲਜ਼ਮਾਂ ਸਬੰਧੀ ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਜੇਲ ਪ੍ਰਸਾਸ਼ਨ ’ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਤੇ ਝੂਠੇ ਹਨ।
ਇਹ ਵੀ ਪੜ੍ਹੋ : ਥਾਣੇ ਤੇ ਚੌਕੀ ਤੋਂ ਕੁੱਝ ਕਦਮਾਂ ਦੀ ਦੂਰੀ ’ਤੇ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨੇ ਵੱਢੇ 2 ਨੌਜਵਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰੂਸ-ਯੂਕ੍ਰੇਨ ਜੰਗ: 35 ਹਜ਼ਾਰ ਵਾਲੀ ਟਿਕਟ 90 ਹਜ਼ਾਰ ’ਚ ਖ਼ਰੀਦਣ ਲਈ ਮਜਬੂਰ ਹੋਏ ਵਿਦਿਆਰਥੀ
NEXT STORY