ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਬਟਾਲਾ ਦੇ ਸਟੇਟ ਬੈਂਕ ਦੀ ਬਰਾਂਚ ਵਿਚ ਲੱਗੀ ਏ.ਟੀ.ਐੱਮ ਨੂੰ ਮਸ਼ੀਨ ਨੂੰ ਬੀਤੀ ਦੇਰ ਰਾਤ ਚੋਰਾਂ ਨੇ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ ਹੋ ਗਈ ਹੈ। ਉਥੇ ਹੀ ਬੈਂਕ ਪ੍ਰਸ਼ਾਸ਼ਨ ਅਤੇ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਡੀ.ਐੱਸ.ਪੀ ਦਾ ਕਹਿਣਾ ਹੈ ਕਿ ਕਰੀਬ ਰਾਤ 2 ਵਜੇ ਦੀ ਇਹ ਘਟਨਾ ਹੈ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪ੍ਰੇਮੀ ਨੇ ਕਮਾਇਆ ਧ੍ਰੋਹ, ਰਿਲੇਸ਼ਨਸ਼ਿਪ 'ਚ ਰਹੀ 2 ਬੱਚਿਆਂ ਦੀ ਮਾਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਪੁਲਸ ਸਿਟੀ ਡੀ.ਐੱਸ.ਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਵੱਲੋਂ ਅੱਜ ਸਵੇਰੇ ਹੀ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੇ ਬੈਂਕ 'ਚ ਲੱਗੀ ATM ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੀਸੀਟੀਵੀ ਵੀਡੀਓ ਵੀ ਖੰਗਾਲੀ ਜਾ ਰਹੀ ਹੈ ਜਿਸ ਤੋਂ ਇਹ ਸਾਮਣੇ ਆਇਆ ਹੈ ਕਿ ਇਕ ਨਕਾਬਪੋਸ਼ ਨੌਜਵਾਨ ਵਲੋਂ ਰਾਤ ਕਰੀਬ 2 ਵੱਜੇ ATM ਮਸ਼ੀਨ ਨੂੰ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਥੇ ਹੀ ਬੈਂਕ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ATM ਮਸ਼ੀਨਾਂ ਵਿਚ ਪਿਆ ਕੈਸ਼ ਸੁਰੱਖਿਅਤ ਹੈ ਜਾ ਨਹੀਂ। ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪ੍ਰਧਾਨ ਮੰਤਰੀ ਅੰਨ ਯੋਜਨਾ ਦੀ ਕਣਕ 'ਚ ਘਪਲਾ, ਅੰਮ੍ਰਿਤਸਰ ਵਿਖੇ ਡਿਪੋ ਹੋਲਡਰ ਖ਼ਿਲਾਫ਼ ਵੱਡੀ ਕਾਰਵਾਈ
NEXT STORY