ਫਿਲੌਰ (ਵੈੱਬ ਡੈਸਕ)- ਫਿਲੌਰ ਪੁਲਸ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ ਇਕ ਘਰ ਦੀ ਕੰਧ 'ਤੇ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਸ਼ਗਨਦੀਪ ਸਿੰਘ ਵਜੋਂ ਹੋਈ ਹੈ, ਜੋਕਿ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਇਨ੍ਹਾਂ ਤਿੰਨਾਂ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਅਗਲੇਰੀ ਪੁੱਛਗਿੱਛ ਲਈ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਫਿਲੌਰ ਦੇ ਡੀ. ਐੱਸ. ਪੀ. ਭਾਰਤ ਮਸੀਹ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ 7 ਅਕਤੂਬਰ ਦੀ ਹੈ। ਦਿਲਜੀਤ ਦੋਸਾਂਝ ਦੇ 'ਔਰਾ ਇੰਡੀਆ ਟੂਰ' (Aura India Tour) ਤੋਂ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਦੋਸਾਂਝ ਕਲਾਂ 'ਚ ਇਕ ਘਰ ਦੀ ਕੰਧ 'ਤੇ ਸਪਰੇਅ ਪੇਂਟ ਨਾਲ “ਖਾਲਿਸਤਾਨ ਜ਼ਿੰਦਾਬਾਦ” ਸਮੇਤ ਕੁਝ ਨਾਅਰੇ ਲਿਖੇ ਸਨ। ਕੰਧ 'ਤੇ ਗਾਇਕ ਦਾ ਨਾਂ ਵੀ ਲਿਖਿਆ ਗਿਆ ਸੀ, ਜਿਸ ਨਾਲ ਇਹ ਅਫ਼ਵਾਹ ਫੈਲ ਗਈ ਕਿ ਇਹ ਘਰ ਦਿਲਜੀਤ ਦੋਸਾਂਝ ਦਾ ਹੈ। ਹਾਲਾਂਕਿ ਬਾਅਦ 'ਚ ਇਹ ਸਪਸ਼ਟ ਹੋ ਗਿਆ ਕਿ ਇਹ ਘਰ ਦਿਲਜੀਤ ਦੋਸਾਂਝ ਦਾ ਨਹੀਂ ਸਗੋਂ ਉਨ੍ਹਾਂ ਦੇ ਇਕ ਗੁਆਂਢੀ ਦਾ ਸੀ।
ਇਹ ਵੀ ਪੜ੍ਹੋ: 24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
ਮਕਾਨ ਮਾਲਕ ਮੁਖਤਿਆਰ ਨੇ ਦੱਸਿਆ ਸੀ ਕਿ ਸਪਰੇਅ ਪੇਂਟ ਦੀ ਬਦਬੂ ਉਸ ਦੇ ਘਰ ਦੇ ਅੰਦਰ ਆਉਣ ਕਾਰਨ ਉਸ ਦੀ ਜਾਗ ਖੁੱਲ੍ਹ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਬਾਹਰ ਗਏ ਤਾਂ ਉਨ੍ਹਾਂ ਮੂੰਹ ਬੰਨ੍ਹੀ ਖੜ੍ਹੇ ਕੁਝ ਵਿਅਕਤੀਆਂ ਨੂੰ ਵੇਖਿਆ ਅਤੇ ਉਨ੍ਹਾਂ ਨੂੰ ਝਿੜਕਿਆ, ਜਿਸ ਤੋਂ ਬਾਅਦ ਉਹ ਵਿਅਕਤੀ ਉਥੋਂ ਭੱਜ ਗਏ। ਕੰਧ ਨੂੰ ਵੇਖਣ 'ਤੇ ਉਨ੍ਹਾਂ ਨੂੰ ਉੱਥੇ ਖਾਲਿਸਤਾਨ ਅਤੇ ਗਾਇਕ ਦੇ ਨਾਂ ਵਾਲੇ ਨਾਅਰੇ ਲਿਖੇ ਹੋਏ ਮਿਲੇ ਸਨ। ਮੁਖਤਿਆਰ ਨੇ ਕਿਹਾ ਸੀ ਕਿ ਸ਼ਾਇਦ ਉਨ੍ਹਾਂ ਵਿਅਕਤੀਆਂ ਨੇ ਭੁਲੇਖੇ ਨਾਲ ਉਸ ਦੇ ਘਰ ਨੂੰ ਦਿਲਜੀਤ ਦੋਸਾਂਝ ਦਾ ਘਰ ਸਮਝ ਲਿਆ ਸੀ, ਜੋਕਿ ਉਸੇ ਸੜਕ 'ਤੇ ਥੋੜ੍ਹਾ ਅੱਗੇ ਸਥਿਤ ਹੈ। ਦਿਹਾੜੀ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਣ ਵਾਲੇ ਮੁਖਤਿਆਰ ਨੇ ਦੱਸਿਆ ਕਿ ਕੰਧ ਖ਼ਰਾਬ ਹੋਣ ਕਾਰਨ ਉਸਦਾ ਲਗਭਗ 5,000 ਤੋਂ 7,000 ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ ਨਾਬਾਲਗ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
NEXT STORY