ਬਟਾਲਾ/ਅਚਲ ਸਾਹਿਬ (ਸਾਹਿਲ, ਗੋਰਾ ਚਾਹਲ)- ਅੱਜ ਬਸੰਤ ਪੰਚਮੀ ਦੇ ਸ਼ੁੱਭ ਮੌਕੇ ’ਤੇ ਭਗਵਾਨ ਸ਼੍ਰੀ ਕਾਰਤਿਕ ਸਵਾਮੀ ਜੀ ਯਾਦ ਵਿਚ ਸੁਸ਼ੋਭਿਤ ਵਿਸ਼ਵ ਪ੍ਰਸਿੱਧ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਕਾਰ ਸੇਵਾ ਟਰੱਸਟ ਦੇ ਮੁਖ ਸੇਵਾਦਾਰ ਪਵਨ ਕੁਮਾਰ ਪੰਮਾ ਦੀ ਅਗਵਾਈ ਹੇਠ 25 ਸਾਲਾਂ ਦੇ ਲੰਮੇ ਅਰਸੇ ਦੇ ਬਾਅਦ ਦੂਜੀ ਵਾਰ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਮਹਾਕੁੰਭ ਸ਼ੁਰੂ ਹੋ ਗਿਆ, ਜਿਸਦਾ ਸ਼ੁੱਭ ਆਰੰਭ ਸ਼੍ਰੀ ਕਾਲੀ ਦੁਆਰਾ ਮੰਦਰ ਬਟਾਲਾ ਦੇ ਮਹੰਤ ਅਮਿਤ ਸ਼ਾਹ ਅਤੇ ਮਹੰਤ ਸ਼ਸ਼ੀ ਭੂਸ਼ਣ ਵਲੋਂ ਸਾਂਝੇ ਤੌਰ ’ਤੇ ਚਾਂਦੀ ਦੀ ਕਹੀ ਅਤੇ ਚਾਂਦੀ ਦੇ ਦਾਬੜੇ ਨਾਲ ਸੰਗਤਾਂ ਸਮੇਤ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਹਿੰਦੂ-ਸਿੱਖ ਭਾਈਚਾਰੇ ਦੇ ਪ੍ਰਤੀਕ ਪਵਿੱਤਰ ਸਰਵੋਰ ਦੀ ਸ਼ੁਰੂ ਹੋਈ ਕਾਰ ਸੇਵਾ ਮੌਕੇ ਜਿਥੇ ਸੰਗਤਾਂ ਵਲੋਂ ਭਗਵਾਨ ਭੋਲੇਨਾਥ ਦੇ ਆਕਾਸ਼ ਗੁੰਜਾਊ ਜੈਕਾਰੇ ਲਗਾਏ ਗਏ, ਉਥੇ ਸੰਗਤਾਂ ਦਾ ਜਨਸੈਲਾਬ ਇੰਝ ਉਮੜਿਆ ਜਿਵੇਂ ਹੜ੍ਹ ਆ ਗਿਆ ਹੋਵੇ। ਇਸ ਕਾਰਜ ਤੋਂ ਪਹਿਲਾਂ ਸ਼੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਵਲੋਂ ਸ਼੍ਰੀ ਅਚਲੇਸ਼ਵਰ ਮੰਦਰ ਦੇ ਵਿਸ਼ਾਲ ਹਾਲ ਵਿਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਵਿਚ ਸ਼ਾਮਲ ਹੋ ਕੇ ਜਿਥੇ ਮੰਤਰ ਉੱਚਾਰਣ ਕਰਦਿਆਂ ਹਵਨ ਯੱਗ ਵਿਚ ਆਹੁਤੀਆਂ ਪਾਈਆਂ, ਉਥੇ ਯੱਗ ਦੀ ਸੰਪੂਰਨਤਾ ਦੇ ਬਾਅਦ ਪਵਿੱਤਰ ਸਰੋਵਰ ਦੀ ਵਿਧੀਵਤ ਢੰਗ ਨਾਲ ਆਰਤੀ ਕੀਤੀ ਗਈ, ਜਿਸਦੇ ਬਾਅਦ ਕਾਰ ਸੇਵਾ ਦਾ ਸ਼ੁੱਭ ਆਰੰਭ ਕਰ ਕੇ ਸਾਰੀਆਂ ਸੰਗਤਾਂ ਦੇ ਨਾਲ ਮੰਦਰ ਟਰੱਸਟ ਦੇ ਸਮੂਹ ਟਰੱਸਟੀ ਸੇਵਾਦਾਰਾਂ ਅਤੇ ਮੁਖ ਸੇਵਾਦਾਰ ਪਵਨ ਕੁਮਾਰ ਪੰਮਾ ਨੇ ਕਾਰ ਸੇਵਾ ਕਰਦਿਆਂ ਆਪਣਾ ਜੀਵਨ ਸਫਲ ਬਣਾਇਆ।
ਇਹ ਵੀ ਪੜ੍ਹੋ- ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ ਜਾਂਚ ਸ਼ੁਰੂ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਪੰਮਾ ਨੇ ਕਿਹਾ ਕਿ ਅੱਜ ਕਾਰ ਸੇਵਾ ਦੇ ਸ਼ੁੱਭ ਆਰੰਭ ਮੌਕੇ ਜਿਸ ਤਰ੍ਹਾਂ ਸੰਗਤਾਂ ਪੂਰੀ ਆਸਥਾ ਨਾਲ ਪਵਿੱਤਰ ਸਰੋਵਰ ਦੀ ਕਾਰ ਸੇਵਾ ਵਿਚ ਭਾਗ ਲੈ ਰਹੀਆਂ ਹਨ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਪਵਿੱਤਰ ਅਸਥਾਨ ਨਾਲ ਸੰਗਤਾਂ ਤਨੋਂ-ਮਨੋਂ ਜੁੜੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਇਸ ਕਾਰ ਸੇਵਾ ਵਿਚ ਜਿਥੇ ਧਾਰਮਿਕ ਜਥੇਬੰਦੀਆਂ ਵਲੋਂ ਵਧ ਚੜ੍ਹ ਕੇ ਸਹਿਯੋਗ ਕੀਤਾ ਜਾ ਰਿਹਾ ਹੈ, ਇਲਾਕਾ ਵਾਸੀਆਂ ਨੂੰ ਇਕ ਵਾਰ ਫਿਰ ਬੇਨਤੀ ਕਰਦੇ ਹਨ ਕਿ ਉਹ ਇਸ ਕਾਰ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਲੈ ਕੇ ਆਪਣਾ ਜੀਵਨ ਸਫਲ ਬਣਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੱਕੀ ਜਮਾਨਤ ਕਰਵਾਉਣ ਖਾਤਰ ਵਿਅਕਤੀ ਨੇ ਰੱਚੀ ਸਾਜ਼ਿਸ਼, ਵਿਆਹ ਦਾ ਝੂਠਾ...
NEXT STORY