ਕਾਦੀਆਂ (ਜ਼ੀਸ਼ਾਨ)-ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ’ਚ ਰੱਖਦਿਆਂ ਭਾਰਤੀ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਅੰਮ੍ਰਿਤਸਰ–ਬਟਾਲਾ–ਕਾਦੀਆਂ ਰੂਟ ’ਤੇ ਵਿਸ਼ੇਸ਼ (ਮੇਲਾ ਸਪੈਸ਼ਲ) ਰੇਲ ਗੱਡੀ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਰੇਲ ਗੱਡੀ 22 ਦਸੰਬਰ ਤੋਂ 1 ਜਨਵਰੀ ਤੱਕ ਹਰ ਰੋਜ਼ ਚੱਲੇਗੀ। ਜਾਣਕਾਰੀ ਅਨੁਸਾਰ ਇਹ ਵਿਸ਼ੇਸ਼ ਰੇਲਗੱਡੀ ਸਵੇਰੇ 9:35 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 11:15 ਵਜੇ ਕਾਦੀਆਂ ਪਹੁੰਚੇਗੀ। ਵਾਪਸੀ ’ਚ ਟ੍ਰੇਨ 11:25 ਵਜੇ ਕਾਦੀਆਂ ਤੋਂ ਚੱਲ ਕੇ ਦੁਪਹਿਰ 1
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨਣ ਮਗਰੋਂ ਪ੍ਰਸ਼ਾਸਨ ਦਾ ਵੱਡਾ ਫੈਸਲਾ, ਮੀਟ ਤੇ ਸ਼ਰਾਬ ਦੀਆਂ ਦੁਕਾਨਾਂ...
ਇਸ ਤੋਂ ਇਲਾਵਾ ਡੀ. ਐੱਮ. ਯੂ.–74691/74692 ਰੇਲ ਗੱਡੀ ਦੁਪਹਿਰ 1:30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 3:15 ਵਜੇ ਕਾਦੀਆਂ ਪਹੁੰਚੇਗੀ। ਵਾਪਸੀ ਵਿੱਚ ਇਹ ਟ੍ਰੇਨ ਸ਼ਾਮ 4:10 ਵਜੇ ਕਾਦੀਆਂ ਤੋਂ ਚੱਲ ਕੇ ਰਾਤ 6:05 ਵਜੇ ਅੰਮ੍ਰਿਤਸਰ ਪਹੁੰਚੇਗੀ। ਦੋਵੇਂ ਟ੍ਰੇਨਾਂ ਆਉਂਦੇ ਤੇ ਜਾਂਦੇ ਸਮੇਂ ਬਟਾਲਾ, ਵੇਰਕਾ, ਕੱਥੂਨੰਗਲ ਅਤੇ ਜੈਂਤੀਪੁਰਾ ਸਟੇਸ਼ਨਾਂ ‘ਤੇ ਠਹਿਰਾਵ ਕਰਨਗੀਆਂ। ਰੇਲ ਪ੍ਰਸ਼ਾਸਨ ਮੁਤਾਬਕ ਤਿਉਹਾਰਾਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਵਧ ਰਹੀ ਯਾਤਰੀ ਭੀੜ ਨੂੰ ਧਿਆਨ ’ਚ ਰੱਖਦਿਆਂ ਇਹ ਵਿਸ਼ੇਸ਼ ਟ੍ਰੇਨ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਸਿੱਧੀ ਅਤੇ ਸੁਚਾਰੂ ਯਾਤਰਾ ਦੀ ਸੁਵਿਧਾ ਮਿਲੇਗੀ।
ਇਹ ਵੀ ਪੜ੍ਹੋ- ਪੋਸਟਰ ਵਿਵਾਦ 'ਤੇ 'ਆਪ' ਦਾ ਕੇਂਦਰ 'ਤੇ ਵੱਡਾ ਹਮਲਾ, ਕਿਹਾ- 'ਕਾਰਵਾਈ ਕਰੇ SGPC'
ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ ਖੜ੍ਹੇ ਵਿਅਕਤੀ ’ਤੇ ਚਲਾਈਆਂ ਗੋਲੀਆਂ
NEXT STORY